ਕਰੋਨਾ ਮਹਾਂਮਾਰੀ ਦੇ ਚੱਲਦੇ ਲੋੜਵੰਦਾਂ ਦੀ ਸਹਾਇਤਾ ਦਾ ਪੁਖ਼ਤਾ ਪ੍ਰਬੰਧ ਕਰੇ ਸਰਕਾਰ : ਨਰਿੰਦਰ ਘਾਗੋਂ

ਨਵਾਂਸ਼ਹਿਰ 17 ਮਈ (ਵਿਸ਼ੇਸ਼ ਪ੍ਰਤੀਨਿਧੀ) ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਨਵਾਂਸ਼ਹਿਰ ਦੀ
ਇਕਾਈ ਨੇ ਨਰਿੰਦਰ ਸਿੰਘ ਘਾਗੋਂ ਸੰਯੁਕਤ ਸਕੱਤਰ ਐਸ ਸੀ ਵਿੰਗ ਪੰਜਾਬ, ਬਲਵੀਰ ਸਿੰਘ
ਕਰਨਾਣਾ ਜ਼ਿਲ੍ਹਾ ਪ੍ਰਧਾਨ ਐਸ ਵਿੰਗ ਤੇ ਸਤਨਾਮ ਸਿੰਘ ਜਲਵਾਹਾ ਸੰਯੁਕਤ ਸਕੱਤਰ ਯੂਥ
ਵਿੰਗ ਪੰਜਾਬ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਸ੍ਰੀਮਤੀ ਸ਼ੇਨਾ ਅਗਰਵਾਲ ਡਿਪਟੀ ਕਮਿਸ਼ਨਰ
ਨਵਾਂਸ਼ਹਿਰ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਲਈ ਇੱਕ ਮੰਗ ਪੱਤਰ ਦਿੱਤਾ।
ਇਸ ਮੌਕੇ ਨਰਿੰਦਰ ਘਾਗੋਂ ਨੇ ਕਿਹਾ ਕਿ ਕਰਨਾ ਮਹਾਂਮਾਰੀ ਕਰ ਕੇ ਗ਼ਰੀਬ ਲੋਕਾਂ ਦਾ
ਸਰਕਾਰੀ ਹਸਪਤਾਲਾਂ ਵਿੱਚ ਇਲਾਜ ਨਹੀਂ ਹੋ ਰਿਹਾ ਤੇ ਪ੍ਰਾਈਵੇਟ ਹਸਪਤਾਲ ਵਿੱਚ ਮਹਿੰਗਾ
ਇਲਾਜ ਕਰਵਾਉਣ ਵਿੱਚ ਲੋਕ ਅਸਮਰੱਥ ਹਨ। ਆਕਸੀਜਨ ਦੀ ਹਸਪਤਾਲਾਂ ਵਿੱਚ ਘਾਟ ਦੇ ਚੱਲਦੇ
ਹੋਏ ਲੋਕ ਤੜਫ਼ ਤੜਫ਼ ਕੇ ਮਰ ਰਹੇ ਹਨ ਜੋ ਕਿ ਸਾਡੀ ਪ੍ਰਸ਼ਾਸਨਿਕ ਪ੍ਰਣਾਲੀ ਉੱਪਰ ਇੱਕ
ਕਲੰਕ ਹੈ। ਅਸੀਂ ਕਰੋਨਾ ਮਹਾਂਮਾਰੀ ਕਰਕੇ ਪੈਦਾ ਹੋਏ ਮੰਦਹਾਲੀ ਦੇ ਹਾਲਤਾਂ ਨੂੰ ਮੁੱਖ
ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਤੋਂ ਇਸ ਮੰਗ ਪੱਤਰ ਰਾਹੀਂ ਮੰਗ ਕਰਦੇ ਹਾਂ ਕਿ
ਗਰੀਬਾਂ ਲਈ ਦੋ ਮਹੀਨੇ ਦਾ ਰਾਸ਼ਨ ਤੇ ਇੱਕ ਗੈਸ ਸਿਲੰਡਰ ਦਾ ਪ੍ਰਬੰਧ ਕਰੇ।
ਇਸ ਮੌਕੇ ਬਲਵੀਰ ਕਰਨਾਣਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਨੇ ਕਿਹਾ ਕਿ ਕਿ ਲਾਕਡਾਉਨ
ਕਰਕੇ ਸਾਰੇ ਪੇਂਡੂ ਤੇ ਸ਼ਹਿਰੀ ਲੋੜਵੰਦਾਂ ਨੂੰ ਦਸ ਦਸ ਹਜ਼ਾਰ ਰੁਪਏ ਨਗਦ ਤੇ ਨਰੇਗਾ
ਕਾਮਿਆਂ ਦੀਆਂ ਦਿਹਾੜੀਆਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਤੇ ਘੱਟੋ ਘੱਟ ਦਿਹਾੜੀ
600 ਰੁਪਏ ਕੀਤੀ ਜਾਵੇ।
ਇਸ ਮੌਕੇ ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ ਨੇ ਕਿਹਾ ਕਿ ਸਰਕਾਰੀ
ਹਸਪਤਾਲਾਂ ਨੂੰ ਚੁਸਤ ਦਰੁਸਤ ਕਰਨ ਲਈ ਤੁਰੰਤ ਡਾਕਟਰਾਂ ਤੇ ਸਟਾਫ਼ ਤੇ ਹੋਰ ਮਸ਼ੀਨਰੀ ਦਾ
ਪ੍ਰਬੰਧ ਕੀਤਾ ਜਾਵੇ।
ਸੁਰਿੰਦਰ ਸਿੰਘ ਸੰਘਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਤੇ ਬੂਟਾ ਰਾਮ ਸਕੱਤਰ ਨੇ ਕਿਹਾ
ਕਿ ਆਕਸੀਜਨ ਤੇ ਕਰੋਨਾ ਨਾਲ ਲੜਨ ਦੇ ਪੁਖ਼ਤਾ ਪ੍ਰਬੰਧ ਤੇ ਸਾਰਿਆਂ ਨੂੰ ਇਕਸਾਰ ਤੇ ਪਰੀ
ਵੈਕਸੀਨ ਲਗਾਈ ਜਾਵੇ।
ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਮੀਡੀਆ ਪ੍ਰਧਾਨ ਨੇ ਕਿਹਾ
ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਐਲਾਨ ਕੀਤੀ 2500 ਰੁਪਏ ਬੁਢਾਪਾ,
ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ ਲਾਗੂ ਕਰੇ।
ਇਸ ਮੌਕੇ ਲੱਡੂ ਮਹਾਲੋਂ, ਰਾਜੇਸ਼ ਚੈਂਬਰ,ਸਤਨਾਮ ਝਿੱਕਾ,ਗੁਰਨਾਮ ਸਕੋਹਪੁਰ, ਗੁਰਦਿਆਲ
ਭਨੋਟ, ਸੁਖਪ੍ਰੀਤ ਜਲਵਾਹਾ, ਲਾਲ ਚੰਦ, ਮੱਖਣ ਰਾਮ, ਬੂਟਾ ਰਾਮ ਆਦਿ ਹਾਜ਼ਰ ਸਨ।