ਕਾਲੇ ਝੰਡੇ ਲਾਕੇ 150 ਦੇ ਕਰੀਬ ਟਰੈਕਟਰਾਂ ਨੇ ਇਲਾਕੇ 'ਚ ਕੀਤਾ ਟਰੈਕਟਰ ਮਾਰਚ
ਨਵਾਂਸ਼ਹਿਰ 27 ਮਈ:- ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਇਲਾਕਾ ਰਾਹੋਂ-ਔੜ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੋਰਚੇ ਦੇ ਛੇ ਮਹੀਨੇ ਪੂਰੇ ਹੋਣ 'ਤੇ ਮੋਦੀ ਸਰਕਾਰ ਵਿਰੁੱਧ ਕਾਲਾ ਦਿਵਸ ਮਨਾਉਂਦੇ ਹੋਏ ਟਰੈਕਟਰ ਮਾਰਚ ਕੱਢਿਆ ਗਿਆ। 150 ਟਰੈਕਟਰਾਂ ਉੱਤੇ ਕਾਲੇ ਝੰਡੇ ਲਾਕੇ ਇਹ ਮਾਰਚ ਇਲਾਕੇ ਦੇ ਪਿੰਡ ਮਹਿਰਮਪੁਰ ਤੋਂ ਸ਼ੁਰੂ ਹੋਕੇ ਬਜ਼ੀਦਪੁਰ, ਦੁਧਾਲਾ, ਗੜ੍ਹਪਧਾਣਾ, ਮਾਹਲ ਖੁਰਦ, ਔੜ, ਉੜਾਪੜ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਮੱਲਾ ਬੇਦੀਆਂ, ਮਹਿਮੂਦਪੁਰ, ਸਾਹਲੋਂ, ਅਮਰਗੜ੍ਹ, ਕਰਿਆਮ, ਹੰਸਰੋਂ ਆਦਿ ਦੋ ਦਰਜਨ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਿੰਡ ਧਰਮਕੋਟ ਵਿਖੇ ਸਮਾਪਤ ਹੋਇਆ। ਪਿੰਡਾਂ ਵਿਚ ਕਿਸਾਨਾਂ, ਮਜ਼ਦੂਰਾਂ ਨੇ ਇਸ ਮਾਰਚ ਦਾ ਜ਼ੋਸ਼ੋ-ਖ਼ਰੋਸ਼ ਨਾਲ ਸਵਾਗਤ ਕੀਤਾ। ਪਿੰਡ ਮਹਿਰਮਪੁਰ, ਗੜ੍ਹਪਧਾਣਾ, ਉੜਾਪੜ, ਸ਼ਕੋਹਪੁਰ ਅਤੇ ਅਮਰਗੜ੍ਹ ਦੇ ਲੋਕਾਂ ਵੱਲੋਂ ਚਾਹ ਦੇ ਲੰਗਰ ਅਤੇ ਠੰਡੇ ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਮਹਿਰਮਪੁਰ, ਬੂਟਾ ਸਿੰਘ ਮਹਿਮੂਦਪੁਰ, ਬਲਿਹਾਰ ਸਿੰਘ ਅਮਰਗੜ੍ਹ, ਬਹਾਦਰ ਸਿੰਘ ਧਰਮਕੋਟ, ਰਾਜ ਕੁਮਾਰ ਮਾਹਲ ਖ਼ੁਰਦ, ਅਵਤਾਰ ਸਿੰਘ ਸ਼ਕੋਹਪੁਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਮੋਦੀ ਸਰਕਾਰ ਦਾ ਵਹਿਮ ਦੂਰ ਕਰਨ ਲਈ ਅਤੇ ਇਲਾਕੇ ਦੇ ਕਿਸਾਨਾਂ ਨੂੰ 30 ਮਈ ਨੂੰ ਦਿੱਲੀ ਮੋਰਚੇ 'ਚ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦੇਣ ਲਈ ਕੀਤਾ ਗਿਆ ਹੈ। ਇਸ ਮਾਰਚ ਨੂੰ ਕਿਸਾਨਾਂ ਵੱਲੋਂ ਦਿੱਤਾ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਸਾਬਤ ਕਰਦਾ ਹੈ ਕਿ ਕਿਸਾਨ ਮਜ਼ਦੂਰ ਮੋਦੀ ਸਰਕਾਰ ਵੱਲੋਂ ਥੋਪੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਦਮ ਲੈਣਗੇ। ਇਹ ਸੰਘਰਸ਼ ਮਹਿਜ਼ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨਾ ਰਹਿ ਕੇ ਫਾਸ਼ੀਵਾਦੀ ਮੋਦੀ ਸਰਕਾਰ ਦੀਆਂ ਮਨਮਾਨੀਆਂ ਵਿਰੁੱਧ ਲੋਕ ਲਹਿਰ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ। ਸਰਕਾਰ ਦੇ ਘਿਣਾਉਣੀਆਂ ਸਾਜਿਸ਼ਾਂ ਅਤੇ ਜਬਰ ਰਾਹੀਂ ਇਸ ਸੰਘਰਸ਼ ਦਾ ਮਨੋਬਲ ਤੋੜਣ ਦੇ ਮਨਸੂਬੇ ਹਰਗਿਜ਼ ਕਾਮਯਾਬ ਨਹੀਂ ਹੋਣਗੇ। ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਅਤੇ ਹੋਰ ਇਨਸਾਫ਼ਪਸੰਦ ਲੋਕ ਸਰਕਾਰ ਦੀ ਹਰ ਘਿਣਾਉਣੀ ਚਾਲ ਨੂੰ ਪਛਾੜਦੇ ਹੋਏ ਜਿੱਤ ਦੇ ਪਰਚਮ ਲਹਿਰਾਉਦੇ ਹੋਏ ਹੀ ਦਿੱਲੀਓਂ ਮੁੜਣਗੇ।