ਆਜ਼ਾਦੀ ਦੇ 75 ਸਾਲਾਂ ਸਮਾਗਮਾਂ ਸੰਬੰਧੀ ਸਕੂਲ ਮੁਖੀਆਂ ਨਾਲ ਜੂਮ ਮੀਟਿੰਗ ਕੀਤੀ ਗਈ

ਨਵਾਂਸ਼ਹਿਰ  07 ਮਈ:- ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ  ਪ੍ਰੀਸ਼ਦ,ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਆਨ ਲਾਈਨ ਆਜ਼ਾਦੀ ਦੇ 75 ਸਾਲਾਂ ਸਮਾਗਮਾਂ ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ।ਇਸ ਸੰਬੰਧੀ ਸਕੂਲ ਮੁਖੀਆਂ ਨਾਲ ਛੋਟੂ ਰਾਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐ ਸਿ) ਸ਼ ਭ ਸ ਨਗਰ ਨੇ ਜੂਮ ਮੀਟਿੰਗ ਕਰਕੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਇਸ ਸੰਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਬੱਚਿਆਂ ਦੀ ਤਿਆਰੀ ਕਰਵਾਈ ਜਾਵੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਿਲ ਕਰਵਾਇਆ ਜਾਵੇ ਤਾਂ ਕਿ ਬੱਚਿਆਂ ਨੂੰ ਆਜ਼ਾਦੀ ਸੰਬੰਧੀ ਹੋਰ ਵੀ ਜਾਣਕਾਰੀ ਮਿਲ ਸਕੇ। ਇਨ੍ਹਾਂ ਗਤੀਵਿਧੀਆਂ ਵਿੱਚ ਬੱਚਿਆਂ ਦੇ ਭਾਸ਼ਣ ਮੁਕਾਬਲੇ, ਲੇਖ ਰਚਨਾ, ਗੀਤ ਗਾਇਨ, ਪੇਟਿੰਗ, ਕਵਿਤਾ,ਪੋਸਟਰ ਮੇਕਿੰਗ, ਸਲੋਗਨ, ਸੁੰਦਰ ਲਿਖਾਈ, ਕਲਾਜ ਮੇਕਿੰਗ, ਕੋਰੀਉਗਰਾਫ਼ੀ ਅਤੇ ਸਕਿੱਟ ਮੁਕਾਬਲੇ ਕਰਵਾਏ ਜਾਣੇ ਹਨ। ਇਹ ਮੁਕਾਬਲੇ ਸਕੂਲ, ਬਲਾਕ ਅਤੇ ਤਹਿਸੀਲ ਪੱਧਰ ਉੱਤੇ ਕਰਵਾਏ ਜਾਣੇ ਹਨ।ਇਸ ਤੋਂ ਬਾਅਦ ਇਹ ਮੁਕਾਬਲੇ ਜ਼ਿਲ੍ਹਾ ਅਤੇ ਸਟੇਟ ਪੱਧਰ ਤੇ ਵੀ ਕਰਵਾਏ ਜਾਣੇ ਹਨ।ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲੀਆਂ  ਤਿੰਨ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਟ ਦਫ਼ਤਰ ਵੱਲੋਂ ਪ੍ਰਸੰਸਾ ਪੱਤਰ ਜਾਰੀ ਕੀਤੇ ਜਾਣਗੇ।ਇਹ ਮੁਕਾਬਲੇ ਮਈ 2021  ਤੋਂ ਪ੍ਰਸ਼ੰਸਾ ਹੋਕੇ ਜੁਲਾਈ 2022 ਤੱਕ ਚੱਲਣਗੇ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਿਆਲ ਸਿੰਘ ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਕਮ ਜ਼ਿਲ੍ਹਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ, ਜਗਦੀਸ਼ ਸਿੰਘ ਐਮ ਆਈ ਐਸ ਅਤੇ ਚੇਤਨ ਸ਼ਰਮਾ ਲੇਖਾਕਾਰ ਵੀ ਮੌਜੂਦ ਸਨ।
ਕੈਪਸ਼ਨ: ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐ ਸਿ) ਸਕੂਲ ਮੁੱਖੀਆ ਨਾਲ ਜੂਮ ਮੀਟਿੰਗ ਕਰਦੇ ਹੋਏ।