ਨਵਾਂਸ਼ਹਿਰ : 7 ਮਈ : (ਵਿਸ਼ੇਸ਼ ਪ੍ਰਤੀਨਿਧੀ) ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਮੈਡਮ ਅਲਕਾ ਮੀਨਾ ਆਈ.ਪੀ.ਐੱਸ. ਵੱਲੋਂ ਮਾੜੇ ਅਨਸਰਾਂ, ਗੈਂਗਸਟਰਾਂ ਅਤੇ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵਜ਼ੀਰ ਸਿੰਘ ਖਹਿਰਾ ਕਪਤਾਨ ਪੁਲਿਸ ਜਾਂਚ ਅਤੇ ਹਰਜੀਤ ਸਿੰਘ ਉਪ ਕਪਤਾਨ ਜਾਂਚ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੀ.ਆਈ.ਏ ਸਟਾਫ਼ ਨਵਾਂਸ਼ਹਿਰ ਦੀ ਟੀਮ ਵੱਲੋਂ ਤਿੰਨ ਨੌਜਵਾਨਾਂ ਨੂੰ ਖੋਹ ਕੀਤੀ ਵਰਨਾ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ 60 ਨਸ਼ੀਲੇ ਟੀਕੇ, 02 ਦੇਸੀ ਕੱਟੇ ਡਬਲ ਬੈਰਲ, 04 ਪਿਸਤੌਲ, 09 ਮੈਗਜ਼ੀਨ, 54 ਰੋਂਦ, 02 ਗੱਡੀਆਂ ਵਰਨਾ ਕਾਰ ਅਤੇ ਸਵਿਫਟ ਕਾਰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਵੱਡੀ ਸਫਲਤਾ ਬਾਰੇ ਸ਼੍ਰੀਮਤੀ ਅਲਕਾ ਮੀਨਾ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਨਵਾਂਸ਼ਹਿਰ ਤੇ ਸੀ.ਆਈ.ਏ ਦੀ ਟੀਮ ਨੇ ਨਵਾਂਸ਼ਹਿਰ ਬਾਈਪਾਸ ਮਹਾਲੋਂ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ। ਇਸ ਨਾਕਾ ਬੰਦੀ ਤੇ ਸ਼ਵਿੰਦਰਪਾਲ ਸਿੰਘ ਡੀ.ਐੱਸ.ਪੀ ਸਬ ਡਵੀਜ਼ਨ ਨਵਾਂਸ਼ਹਿਰ ਵੀ ਹਾਜ਼ਰ ਸਨ। ਇਸ ਦੌਰਾਨ ਬੰਗਾ ਸਾਈਡ ਤੋਂ ਆ ਰਹੇ ਵਾਹਨ ਨੂੰ ਪੁਲਿਸ ਪਾਰਟੀ ਵੱਲੋਂ ਰੋਕਿਆ ਜੋ ਵਰਨਾ ਕਾਰ (ਰੰਗ ਚਿੱਟਾ) ਨੰਬਰ PB-08-EQ-8000 ਨੰਬਰ ਸੀ, ਤਾਂ ਕਾਰ ਚਾਲਕ ਨੂੰ ਪੁਲਿਸ ਪਾਰਟੀ ਨੇ ਕਾਰ ਦੀ ਮਾਲਕੀ ਸਬੰਧੀ ਕਾਗ਼ਜ਼ਾਤ ਪੇਸ਼ ਕਰਨ ਲਈ ਕਿਹਾ ਤਾਂ ਮੌਕੇ ਤੋਂ ਤਿੰਨੇ ਨੌਜਵਾਨਾ ਨੇ ਖਿਸਕਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਤਿੰਨਾਂ ਨੌਜਵਾਨਾ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਪਰਵਿੰਦਰ ਕੁਮਾਰ ਉਰਫ਼ ਹੈਪੀ ਉਰਫ ਵਪਾਰੀ ਪੁੱਤਰ ਕਮਲਜੀਤ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਮਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਭੱਠੇ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੋਹਣ ਸਿੰਘ ਵਾਸੀ ਕੁੱਕੜ ਮਜ਼ਾਰਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ।ਜੋ ਮੌਕਾ ਪਰਜਾਬਤਾ ਅਨੁਸਾਰ ਅਗਲੇਰੀ ਪੁਲਿਸ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ 60 ਨਸ਼ੀਲੇ ਟੀਕੇ, 02 ਦੇਸੀ ਕੱਟੇ ਡਬਲ ਬੈਰਲ, 04 ਪਿਸਤੌਲ, 09 ਮੈਗਜ਼ੀਨ,54 ਰੋਂਦ, ਵਰਨਾ ਕਾਰ ਨੰਬਰ ਅਸਲ ਨੰਬਰ PB-91-H-9293 ਬਰਾਮਦ ਕੀਤੀ ਗਈ ਹੈ। ਮੁੱਢਲੀ ਪੁੱਛ ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਪਾਸ ਜੋ ਗੱਡੀ ਨੰਬਰੀ PB-08-EQ-8000 ਮਾਰਕਾ ਵਰਨਾ ਕਾਰ ਬਰਾਮਦ ਹੋਈ ਹੈ ਇਸ ਕਾਰ ਨੂੰ ਉਹਨਾ ਨੇ ਹਥਿਆਰਾਂ ਦੀ ਨੋਕ ਤੇ ਕੁੱਝ ਦਿਨ ਪਹਿਲਾਂ ਸੂਰਜਕੁੰਡ ਨਵਾਂਸ਼ਹਿਰ ਰੋਡ ਰਾਹੋਂ ਤੋਂ ਖੋਹਇਆ ਕੀਤੀ ਸੀ। ਇਸ ਕਾਰ ਨੂੰ ਖੋਹਣ ਪਿੱਛੇ ਇਨ੍ਹਾਂ ਦਾ ਮਕਸਦ ਇਹ ਸੀ ਕਿ ਉਹਨਾ ਨੇ ਇਸ ਕਾਰ ਦੀ ਵਰਤੋਂ ਕਰਕੇ ਸੁਖਵਿੰਦਰ ਸਿੰਘ ਸਾਬੀ ਵਾਸੀ ਪਿੰਡ ਮੁਕੀਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਮਲਜੀਤ ਸਿੰਘ ਉਰਫ਼਼ ਕਮਲ ਵਾਸੀ ਘਾਗੋਂ ਰੋੜਾਂਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਤਲ ਕਰਨਾ ਸੀ, ਕਿਉਂਕਿ ਮਨਵੀਰ ਸਿੰਘ ਦੀ ਸੁਖਵਿੰਦਰ ਸਿੰਘ ਸਾਬੀ ਨਾਲ ਰੰਜਸ਼ਬਾਜੀ ਹੈ ਅਤੇ ਪਰਵਿੰਦਰ ਕੁਮਾਰ ਉਰਫ ਵਪਾਰੀ ਦੀ ਕਮਲ ਵਾਸੀ ਘਾਗੋ ਰੋੜਾਂਵਾਲੀ ਨਾਲ ਰੰਜਸ਼ ਚੱਲਦੀ ਹੈ।ਬਰਾਮਦ ਵਰਨਾ ਕਾਰ ਦਾ ਅਸਲ ਨੰਬਰ PB-91-H-9293 ਹੈ ਜੋ ਦੋਸ਼ੀਆਂ ਨੇ ਇਸ ਕਾਰ ਤੇ ਫ਼ਰਜ਼ੀ ਨੰਬਰ PB-08-EQ-8000 ਦੀਆ ਨੰਬਰ ਪਲੇਟਾਂ ਲਗਾਈਆਂ ਸਨ। ਜੋ ਵਰਨਾ ਕਾਰ ਤੇ ਜਾਅਲੀ ਨੰਬਰ ਪਲੇਟਾ ਲਗਾਉਣ ਕਰਕੇ ਉਕਤ ਮੁਕੱਦਮਾ ਵਿੱਚ ਵਾਧਾ ਜੁਰਮ 483 ਭ:ਦ ਦਾ ਕੀਤਾ ਗਿਆ ਹੈ। ਇਹ ਵਰਨਾ ਕਾਰ ਉਕਤ ਤਿੰਨਾਂ ਦੋਸ਼ੀਆਂ ਨੇ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਮਿਤੀ 26/04/2021 ਨੂੰ ਰਮਨ ਕੌਸ਼ਲ ਪੁੱਤਰ ਅਸ਼ੋਕ ਕੌਸ਼ਲ ਵਾਸੀ ਗਲੀ ਨੰਬਰ 5 ਨਿਊ ਅਮਰ ਨਗਰ ਡਾਬਾ ਰੋਡ ਲੁਧਿਆਣਾ ਤੋਂ ਸੂਰਜਕੁੰਡ ਨਵਾਂਸ਼ਹਿਰ ਰੋਡ ਰਾਹੋਂ ਤੋਂ ਹਥਿਆਰਾਂ ਦੀ ਨੋਕ ਤੇ ਖੋਹ ਕੀਤੀ ਸੀ। ਜਿਸ ਸਬੰਧੀ ਮੁ:ਨੰ: 47 ਮਿਤੀ 26/04/2021 ਅ/ਧ 392,34 ਭ:ਦ: ਅਤੇ 25 ਅਸਲਾ ਐਕਟ ਥਾਣਾ ਰਾਹੋਂ, ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਰਜਿਸਟਰ ਹੈ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮੁਕੱਦਮਾ ਵੀ ਟਰੇਸ ਕੀਤਾ ਗਿਆ ਹੈ ਤੇ ਖੋਹੀ ਕਾਰ ਵੀ ਬਰਾਮਦ ਕੀਤੀ ਗਈ ਹੈ। ਉਪਰੋਕਤ ਤੋਂ ਇਲਾਵਾ ਦੋਸ਼ੀ ਪਰਵਿੰਦਰ ਕੁਮਾਰ ਉਰਫ਼਼ ਹੈਪੀ ਉਰਫ ਵਪਾਰੀ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਤਿੰਨਾ ਨੇ ਜਿਸ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਉਕਤ ਵਰਨਾ ਕਾਰ ਦੀ ਖੋਹ ਕੀਤੀ ਸੀ ਉਹ ਸਵਿਫਟ ਕਾਰ ਉਸ ਨੇ ਆਪਣੇ ਸਾਥੀ ਛੋਟਾ ਵਾਸੀ ਮੋਹਣੋਵਾਲ ਅਤੇ ਉਸ ਦੇ ਇੱਕ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਉਸ ਦੇ ਰਿਸ਼ਤੇਦਾਰ ਦੇ ਸਪਲੈਂਡਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਤੋਂ ਇੱਕ ਨੌਜਵਾਨ ਪਾਸੋਂ ਜੋ ਰਾਤ ਸਮੇਂ ਆਪਣੀ ਸਵਿਫਟ ਕਾਰ ਸੜਕ ਕਿਨਾਰੇ ਰੋਕ ਕੇ ਫੋਨ ਸੁਣਦਾ ਸੀ ਜਿਸ ਦੇ ਉਸ ਨੇ ਆਪਣੇ 32 ਬੋਰ ਪਿਸਤੌਲ ਨਾਲ ਉਸ ਨੌਜਵਾਨ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਦੀ ਸਵਿੱਫਟ ਗੱਡੀ ਖੋਹ ਕੀਤੀ ਸੀ। ਇਹ ਸਵਿਫਟ ਕਾਰ ਵੀ ਦੋਸ਼ੀ ਪਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਤੇ ਪੁਲੀਸ ਨੇ ਬਰਾਮਦ ਕਰ ਲਈ ਗਈ ਹੈ। ਇਸ ਸਵਿਫਟ ਕਾਰ ਦਾ ਅਸਲ ਨੰਬਰ PB-07-BM-0885 ਹੈ ਜਿਸ ਦੇ ਖੋਹਣ ਸਬੰਧੀ ਮੁ:ਨੰ: 14 ਮਿਤੀ 22/01/2021 ਅ/ਧ 394 ਭ:ਦ:, 25,27-54-1959 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਦਰਜ ਹੈ । ਇਸ ਸਬੰਧੀ ਖੋਹੀ ਸਵਿਫਟ ਕਾਰ ਅਤੇ ਦੋਸ਼ੀ ਪਰਮਿੰਦਰ ਕੁਮਾਰ ਦੀ ਗ੍ਰਿਫ਼ਤਾਰੀ ਤੇ ਵਰਤੇ ਗਏ ਅਸਲੇ ਦੀ ਬਰਾਮਦਗੀ ਹੋਣ ਤੇ ਇਹ ਮੁਕੱਦਮਾ ਵੀ ਟਰੇਸ ਕਰ ਲਿਆ ਗਿਆ ਹੈ। ਜਦਕਿ ਦੋਸ਼ੀ ਦੇ ਸਾਥੀ ਛੋਟਾ ਵਾਸੀ ਮੋਹਣੋਵਾਲ ਤੇ ਇਸ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚੋਂ ਪਰਵਿੰਦਰ ਕੁਮਾਰ ਉਰਫ ਵਪਾਰੀ ਅਤੇ ਮਨਵੀਰ ਸਿੰਘ ਦਾ ਪਿਛੋਕੜ ਅਪਰਾਧਿਕ ਕਿਸਮ ਦਾ ਹੈ ਅਤੇ ਦੋਸ਼ੀ ਪਰਵਿੰਦਰ ਕੁਮਾਰ ਉਰਫ ਵਪਾਰੀ ਗੈਗਸ਼ਟਰ ਰਵੀ ਬਲਾਚੌਰੀਆ ਨਾਲ ਸਬੰਧ ਰੱਖਦਾ ਹੈ, ਇਸ ਨੇ ਗੈਗਸ਼ਟਰ ਰਵੀ ਬਲਾਚੌਰੀਆ ਦੇ ਕਹਿਣ ਤੇ ਲੱਬਾ ਵਾਸੀ ਸ਼ਿਕਰੀ ਉੱਪਰ ਜਾਨਲੇਵਾ ਹਮਲਾ ਕੀਤਾ ਸੀ।ਜਿਸ ਤੇ ਇਹਨਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 129 ਮਿਤੀ 18/08/2020 ਅ/ਧ 307,506,148,149 ਭ:ਦ: ਦਰਜ ਹੈ ਅਤੇ ਪਰਵਿੰਦਰ ਕੁਮਾਰ ਉਰਫ ਵਪਾਰੀ ਇਸ ਮੁਕੱਦਮਾ ਦਾ ਭਗੌੜਾ ਦੋਸ਼ੀ ਵੀ ਹੈ।ਇਸ ਤੋਂ ਇਲਾਵਾ ਗ੍ਰਿਫ਼ਤਾਰ ਦੋਸ਼ੀਆਂ ਵਿੱਚੋਂ ਮਨਵੀਰ ਸਿੰਘ ਉਕਤ ਦਾ ਪਿਛੋਕੜ ਵੀ ਅਪਰਾਧਿਕ ਕਿਸਮ ਦਾ ਹੈ, ਮਨਵੀਰ ਸਿੰਘ ਵੱਲੋਂ ਸੁਖਵਿੰਦਰ ਸਿੰਘ ਉਰਫ ਸਾਬੀ ਵਾਸੀ ਮਕੀਮਪੁਰ ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਕਰਕੇ ਉਸ ਦੇ ਖ਼ਿਲਾਫ਼ ਮੁਕੱਦਮਾ ਨੰ: 36 ਮਿਤੀ 09/03/2021 ਅ/ਧ 307,148,149 ਭ:ਦ: 25,27 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਹੋਇਆ ਹੈ। ਦੋਸ਼ੀ ਪਰਵਿੰਦਰ ਕੁਮਾਰ ਉਰਫ ਵਪਾਰੀ ਖ਼ਿਲਾਫ਼ ਦਰਜ ਮੁਕੱਦਮਿਆਂ ਵਿਚ ਮੁਕੱਦਮਾ ਨੰਬਰ 129 ਮਿਤੀ 18/08/2020 ਅ/ਧ 307,506,148,149 ਭ:ਦ: ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ, ਮੁ:ਨੰ: 120 ਮਿਤੀ 07/09/2017 ਅ/ਧ 302,148,149 ਭ:ਦ:, 25-54-1959 ਅਸਲਾ ਐਕਟ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ, ਮੁ:ਨੰ: 118/19 ਜੁਰਮ 323,324,34 ਭ:ਦ: ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਹਨ। ਗ੍ਰਿਫਤਾਰ ਕੀਤੇ ਦੋਸ਼ੀ ਮਨਵੀਰ ਸਿੰਘ ਉਕਤ ਦੇ ਖਿਲਾਫ 10 ਮੁਕੱਦਮੇ ਦਰਜ ਰਜਿਸਟਰ ਹਨ :- ਜਿਹਨਾਂ ਵਿਚ ਮੁਕੱਦਮਾ ਨੰ: 102 ਮਿਤੀ 11-09-2010 ਜੁਰਮ 353,186,457,427,148,149 ਭ.ਦ ਥਾਣਾ ਸਿਟੀ ਹੁਸ਼ਿਆਰਪੁਰ, ਮੁਕੱਦਮਾ ਨੰ: 50 ਮਿਤੀ 08-06-2012 ਜੁਰਮ 392,411,34 ਭ.ਦ , 25 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ, ਮੁਕੱਦਮਾ ਨੰ: 43 ਮਿਤੀ 12-02-2015 ਜੁਰਮ 21-61-85 NDPS ਐਕਟ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ , ਮੁਕੱਦਮਾ ਨੰ: 31 ਮਿਤੀ 25-07-2017 ਜੁਰਮ 411,482 ਭ.ਦ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ, ਮੁਕੱਦਮਾ ਨੰ: 191 ਮਿਤੀ 02-09-2017 ਜੁਰਮ 379-ਬੀ. 34 ਭ.ਦ, 25 ਅਸਲਾ ਐਕਟ ਥਾਣਾ ਡਵੀਜਨ ਨੰ: 06 ਲੁਧਿਆਣਾ, ਮੁਕੱਦਮਾ ਨੰ: 94 ਮਿਤੀ 07-09-2017 ਜੁਰਮ 307,353,186,148,149 ਭ.ਦ , 25,27 ਅਸਲਾ ਐਕਟ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ, ਮੁਕੱਦਮਾ ਨੰ: 127 ਮਿਤੀ 20-09-2017 ਜੁਰਮ 379-ਬੀ, 506 ਭ.ਦ ਵਾਧਾ ਜੁਰਮ 395 ਭ.ਦ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ, ਮੁਕੱਦਮਾ ਨੰ: 243 ਮਿਤੀ 13-10-2017 ਜੁਰਮ 399,402,473,120-ਬੀ ਭ.ਦ , 25 ਅਸਲਾ ਐਕਟ ਥਾਣਾ ਸਦਰ ਪਟਿਆਲਾ, ਮੁਕੱਦਮਾ ਨੰ: 36 ਮਿਤੀ 09/03/2021 ਅ/ਧ 307,148,149 ਭ:ਦ: 25,27 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ, ਮੁਕੱਦਮਾ ਨੰ: 07 ਮਿਤੀ 18/01/2021 ਅ/ਧ 336,452,323,427,148.149 ਭ:ਦ: 25-54-59 ਅਸਲਾ ਐਕਟ ਥਾਣਾ ਸਦਰ ਨਵਾਂਸ਼ਹਿਰ ਹਨ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਖਿਲਾਫ ਥਾਣਾ ਦੇ ਰਿਕਾਰਡ ਪੜਤਾਲ ਤੋਂ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਹੋਣਾ ਨਹੀ ਪਾਇਆ ਗਿਆ ਹੈ। ਇਹਨਾਂ ਦੋਸ਼ੀਆਂ ਕੋਲੋਂ 02 ਗੱਡੀਆ (ਵਰਨਾ ਕਾਰ ਅਤੇ ਸਵਿਫਟ ਕਾਰ) 60 ਨਸ਼ੀਲੇ ਟੀਕੇ, 02 ਦੇਸੀ ਕੱਟੇ ਡਬਲ ਬੈਰਲ, 04 ਪਿਸਤੋਲ, 09 ਮੈਗਜੀਨ, 54 ਰੋਂਦ ਬ੍ਰਾਮਦ ਕੀਏ ਜਾ ਚੁੱਕੇ ਹਨ।