ਨਵਾਂਸ਼ਹਿਰ,5 ਮਈ (ਵਿਸ਼ੇਸ਼ ਪ੍ਰਤੀਨਿਧੀ)ਹਲਕਾ ਨਵਾਂ ਸ਼ਹਿਰ ਅੰਦਰ ਸਰਕਾਰੀ ਸਕੂਲਾਂ ਵਿੱਚ ਹੋਏ ਬੁਨਿਆਦੀ ਸੁਧਾਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਮੇਰੇ ਹਲਕੇ ਅੰਦਰ 210 ਸਰਕਾਰੀ ਸਕੂਲ ਆਉਂਦੇ ਹਨ।ਜਿਨ੍ਹਾਂ ਦੀ ਕਾਇਆ ਕਲਪ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਹੈ। ਇਹ ਸਾਰੇ ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ।ਇਹਨਾਂ ਸਕੂਲਾਂ ਵਿੱਚ ਸਰਕਾਰ ਵੱਲੋਂ ਸਮਾਰਟ ਕਲਾਸ-ਰੂਮਾਂ ਲਈ (68) ਪ੍ਰੋਜੈਕਟਰ ਦਿੱਤੇ ਗਏ ਹਨ। (38) ਸਰਕਾਰੀ ਸਕੂਲਾਂ ਵਿੱਚ ਪ੍ਰਤੀ ਸਕੂਲ 11000/-ਦੇ ਹਿਸਾਬ ਨਾਲ 418000/- ਖਰਚ ਕਰਕੇ LED ਲਗਵਾਏ ਗਏ।ਸਰਕਾਰੀ ਸਕੂਲਾਂ ਵਿੱਚ 20,000/-ਪ੍ਰਤੀ ਸਕੂਲ ਦੇ ਹਿਸਾਬ ਨਾਲ ਕੁੱਲ ਰਾਸ਼ੀ ( 5,00,000/-)ਖਰਚ ਕੇ 25 ਸਕੂਲਾਂ ਵਿੱਚ ਵਿੱਦਿਅਕ ਪਾਰਕ ਬਣਾਏ ਗਏ ਹਨ। ਇਸ ਤੋਂ ਇਲਾਵਾ 31 ਨਵੇਂ ਵੱਖ-ਵੱਖ ਸਕੂਲਾਂ ਵਿੱਚ ਲੋੜ ਅਨੁਸਾਰ ਨਵੇਂ ਸਮਾਰਟ ਕਲਾਸ ਰੂਮਜ਼ ਵੀ ਬਣਾਏ ਗਏ ਹਨ। ( 134)ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ 133 ਸਕੂਲਾਂ ਨੂੰ ਝੂਲਿਆਂ, ਮਾਡਲ ਕਲਾਸ-ਰੂਮਾਂ ਅਤੇ ਫ਼ਰਨੀਚਰ ਲਈ ( 15,96000/-)ਰਾਸ਼ੀ ਜਾਰੀ ਕੀਤੀ ਗਈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਰ੍ਹਵੀਂ ਜਮਾਤ ਦੇ 18 ਸਕੂਲਾਂ ਵਿੱਚ ਪੜ੍ਹਦੇ 1365 ਬੱਚਿਆਂ ਨੂੰ ਸਮਾਰਟ ਫੋਨਾਂ ਦੀ ਵੰਡ ਕੀਤੀ ਗਈ ਹੈ ਅਤੇ 02 ਪ੍ਰਾਇਮਰੀ ਸਰਕਾਰੀ ਸਕੂਲਾਂ 14 ਬੱਚਿਆਂ ਨੂੰ ਸਮਾਰਟ ਟੈਬ ਵੀ ਦਿੱਤੇ ਗਏ ਹਨ।ਇਸ ਪ੍ਰਕਾਰ ਪੰਜਾਬ ਸਰਕਾਰ ਵੱਲੋਂ ਸਮੱਗਰਾ ਅਧੀਨ ਪ੍ਰਾਇਮਰੀ ਪੱਧਰ ਦੇ ਸਰਕਾਰੀ ਸਕੂਲਾਂ ਨੂੰ 1,51,21,635/- ਰੁਪਏ ਅਤੇ ਅੱਪਰ ਪ੍ਰਾਇਮਰੀ ਨੂੰ 2,13,65,696/-ਰੁਪਏ ਜਾਰੀ ਕੀਤੇ ਗਏ ਹਨ।ਇਸ ਪ੍ਰਕਾਰ ਕੁਲ 3,64,87331/-ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਨੀਤੀ ਤਹਿਤ ਬਹੁਤ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਮਨਪਸੰਦ ਸਟੇਸ਼ਨਾਂ 'ਤੇ ਬਦਲਿਆ ਗਿਆ ਹੈ। ਸਰਕਾਰੀ ਸਕੂਲਾਂ ਦੇ ਬਾਹਰੀ ਗੇਟਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਕਰੋਨਾ ਕਾਲ ਦੌਰਾਨ ਅਧਿਆਪਕਾਂ ਵੱਲੋਂ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਸਾਰੇ ਕੰਮ ਲਈ ਸਰਕਾਰ ਦੇ ਨਾਲ-ਨਾਲ ਇਲਾਕੇ ਦੇ ਮਿਹਨਤੀ ਅਧਿਆਪਕ ਵੀ ਵਧਾਈ ਦੇ ਪਾਤਰ ਹਨ,ਜਿਨ੍ਹਾਂ ਨੇ ਕਿ ਘਰ-ਘਰ ਤੱਕ ਪਹੁੰਚ ਕਰਕੇ ਜ਼ਿਲ੍ਹੇ ਅੰਦਰ 6.40 ਪ੍ਰਤੀਸ਼ਤ ਦਾਖ਼ਲੇ ਵਿੱਚ ਵਾਧਾ ਕੀਤਾ ਹੈ।
ਕੈਪਸ਼ਨ: ਹਲਕਾ ਵਿਧਾਇਕ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਮੀਡੀਆ ਟੀਮ ਵੱਲੋਂ ਕਾਰਗੁਜ਼ਾਰੀ ਪੇਸ਼ ਕਰਨ ਸਮੇਂ ਦੀ ਤਸਵੀਰ।
ਕੈਪਸ਼ਨ: ਹਲਕਾ ਵਿਧਾਇਕ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਮੀਡੀਆ ਟੀਮ ਵੱਲੋਂ ਕਾਰਗੁਜ਼ਾਰੀ ਪੇਸ਼ ਕਰਨ ਸਮੇਂ ਦੀ ਤਸਵੀਰ।