ਕਮਿਸ਼ਨ ਐਸਐਚਓ ਖਿਲਾਫ ਵਿਭਾਗੀ ਕਾਰਵਾਈ ਕਰੇਗਾ : ਸਿਆਲਕਾ
ਅੰਮਿ੍ਰਤਸਰ, 2 ਮਈ :- ਪੁਲੀਸ ਥਾਣਾ ਲੋਪੋਕੇ ਦੇ ਐਚਐਚਓ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਅਣਦੇਖਿਆ ਕਰਨ ਦੇ ਮਾਮਲੇ ਨੂੰ ਕਮਿਸ਼ਨ ਨੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਗੰਭੀਰਤਾ ਨਾਲ ਲਿਆ ਹੈ। ਚੇਤੇ ਰਹੇ ਕਿ ਸ਼ਿਕਾਇਤ ਕਰਤਾ ਧਿਰ ਡਾ ਰੇਸ਼ਮ ਸਿੰਘ ਪੁੱਤਰ ਸ ਅੰਗਰੇਜ਼ ਸਿੰਘ ਵਾਸੀ ਪਿੰਡ ਕੋਹਾਲੀ ਜ਼ਿਲਾ ਅੰਮਿ੍ਰਤਸਰ ਨੇ ਅੱਜ ਬਾਅਦ ਦੁਪਹਿਰ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਉਪਰੰਤ ਕਮਿਸ਼ਨ ਨੂੰ ਸੌਂਪੀ ਲਿਖਤੀ ਸ਼ਿਕਾਇਤ 'ਚ ਪੁਲੀਸ ਥਾਣਾ ਲੋਪੋਕੇ ਦੇ ਐਸਐਚਓ ਸ੍ਰ ਕਪਿਲ ਕੌਸ਼ਲ ਅਤੇ ਏਐਸਆਈ ਸ੍ਰ ਗੁਰਮੀਤ ਸਿੰਘ ਵੱਲੋ ਵੱੱਲੋਂ ਅਦਾਲਤੀ ਮਾਮਲੇ 'ਚ ਦੋਸ਼ੀ ਧਿਰ ਦੀ ਸ਼ਰੇਆਮ ਮਦਦ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ, ਫਰਜ਼ 'ਚ ਕੀਤੀ ਜਾ ਰਹੀ ਕੌਤਾਹੀ ਬਦਲੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਸ਼ਿਕਾਇਤ ਕਰਤਾ ਧਿਰ ਸ਼੍ਰ ਰੇਸ਼ਮ ਸਿੰਘ ਕੋਹਾਲੀ ਨੇ ਪ੍ਰੈਸ ਨੂੰ ਦੱਸਿਆ ਕਿ 12 ਲੱਖ ਦੀ ਰਾਸ਼ੀ ਦੇ ਸਬੰਧ 'ਚ ਇੰਡੋਸੈਂਡ ਬੈਂਕ ਦੇ ਰੀਤੂ ਬਾਲਾ ਵਾਸੀ ਰਣਜੀਤ ਐਵੀਨਿਓੂ ਦੁਆਰਾ ਚੈੱਕ ਬਾਂਊਂਸ ਹੋਣ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਅੰਮਿ੍ਰਤਸਰ ਦੁਆਰਾ ਮਿਤੀ 25 ਮਾਰਚ 2021 ਕੇਸ ਨੰਬਰ ਐਨਏਸੀਟੀ 3040/2020, ਕੇਸ ਨੰਬਰ 2941/2020 ਦੇ ਨਾਲ ਸਬੰਧਿਤ ਮਾਮਲੇ 'ਚ ਕਥਿਤ ਦੋਸ਼ੀ ਦੇ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਸਨ,ਪਰ ਪੁਲੀਸ ਥਾਣਾ ਲੋਪੋਕੇ ਦੇ ਐਸਐਚਓ ਕਪਿਲ ਕੌਸ਼ਲ ਦੇ ਕੋਲ ਮੈਂ ਅਦਾਲਤ ਦੇ ਆਰਡਰਾਂ ਦੀ ਕਾਪੀ ਲੈ ਕੇ ਗਿਆ ਅਤੇ ਮੇਰੇ ਨਾਲ ਕਥਿਤ ਦੌਸ਼ੀ ਮਹਿਲਾ ਨੂੰ ਗਿ੍ਰਫਤਾਰ ਕਰਨ ਲਈ ਏਐਸਆਈ ਗੁਰਮੀਤ ਸਿੰਘ ਮੈਨੂੰ ਨਾਲ ਲੈ ਕੇ ਜਦੋਂ ਕੋਰਟ ਨੂੰ ਲੌਂੜੀਦੀ ਮੁਜ਼ਰਮ ਨੂੰ ਫੜਨ ਲਈ ਉਸ ਦੇ ਘਰ ਗਏ ਤਾਂ ਘਰ 'ਚ ਮੌਜੂਦ ਕਥਿਤ ਦੋਸ਼ੀ ਨੂੰ ਮਿਲਣ ਉਪਰੰਤ ਏਅੇਸਆਈ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਪਰ ਪੌਣੇ ਘੰਟੇ ਬਾਦ ਏਐਸਆਈ ਗੁਰਮੀਤ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਜ਼ਿੰੰਮੇਵਾਰੀ ਤੇ ਕਥਿਤ ਦੋਸ਼ੀ ਨੂੰ ਛੱਡ ਰਿਹਾ ਹਾਂ, ਜਲਦੀ ਰਾਜੀਨਾਂਵਾਂ ਕਰਵਾ ਕੇ ਪੈਸੇ ਵਾਪਸ ਕਰਵਾ ਦੇਵਾਂਗਾ। ਉਨਾਂ ਨੇ ਕਿਹਾ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਦਾਲਤ ਹੁਕਮਾਂ ਦੇ ਦਖਲ ਦੇ ਬਾਵਜੂਦ ਵੀ ਪੁਲੀਸ ਜ਼ਿਲਾ ਅੰਮਿ੍ਰਤਸਰ ਦਿਹਾਤੀ ਦੀ ਪੁਲੀਸ ਮੇਰੀ ਸੁਣਵਾਈ ਨਹੀਂ ਕਰ ਰਹੀ ਹੈ। ਪ੍ਰੈਸ ਕਾਨਫਰੰਸ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਮੌਕੇ ਤੇ ਮੋਜੂਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੀੜਤ ਦਲਿਤ ਵਿਅਕਤੀ ਰੇਸ਼ਮ ਸਿੰਘ ਕੋਹਾਲੀ ਨੇ ਸੰਗੀਂਨ ਮਾਮਲੇ 'ਚ ਐਸਐਚਓ ਪੁਲੀਸ ਥਾਣਾ ਲੋਪੋਕੇ ਅਤੇ ਕਈ ਹੋਰਨਾ ਅਫਸਰਾਂ ਖਿਲਾਫ ਜੋ ਸ਼ਿਕਾਇਤ ਅੱਜ ਕਮਿਸ਼ਨ ਨੂੰ ਦਿੱਤੀ ਹੈ। ਉਸ ਨੂੰ ਪ੍ਰਾਪਤ ਕਰ ਲਿਆ ਗਿਆ ਹੈ। ਉਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਵੀ ਡੀਐਸਪੀ ਸ੍ਰ ਜੀਐਸ ਸਹੋਤਾ ਨਾਲ 2 ਵਾਰ ਅਤੇ ਐਸਐਚਓ ਨੂੰ ਵੀ 2 ਵਾਰ ਫੌਨ ਤੇ ਹਦਾਇਤ ਕੀਤੀ ਅਤੇ ਵੱਟਸਅੱਪ ਵੀ ਕੀਤੇ, ਪਰ ਉਕਤ ਐਸਐਚਓ ਨੇ ਕਮਿਸ਼ਨ ਨੂੰ ਅਣਦੇਖਿਆ ਕਰਨ ਅਤੇ ਨਿਆਇਕ ਦਖਲ ਨੂੰ ਨਜ਼ਰ ਅੰਦਾਜ ਕਰਨ ਦੇ ਮਾਮਲੇ 'ਚ ਜ਼ਿੰਮੇਵਾਰ ਪੁਲੀਸ ਅਫਸਰਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਸਕੱਤਰ ਗ੍ਰਹਿ ਵਿਭਾਗ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ।
ਫੋਟੋ ਕੈਪਸ਼ਨ : ਸ਼ਿਕਾਇਤ ਕਰਤਾ ਰੇਸ਼ਮ ਸਿੰਘ ਤੋਂ ਸ਼ਿਕਾਇਤ ਪ੍ਰਾਪਤ ਕਰਦੇ ਹੋਏ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ, ਪੀਆਰਓ ਸ੍ਰ ਸਤਨਾਮ ਸਿੰਘ ਗਿੱਲ,ਲਖਵਿੰਦਰ ਸਿੰਘ ਅਤੇ ਸਤਨਾਮ ਸਿੰਘ ਬੋਪਾਰਾਏ ਤੇ ਹੋਰ।