ਰੈਮੇਡਿਸਵਿਰ ਤੇ ਟੁਸੀਲਿਜੁਮੈਬ ਦੀ ਥਾਂ ਬਦਲਵੀਆਂ ਦਵਾਈਆਂ ਲਿਖਣ ਦੀ ਸਲਾਹ
-ਕੋਵਿਡ ਮਰੀਜਾਂ ਦੀ ਸੰਭਾਲ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ 24 ਘੰਟੇ ਤਤਪਰ ਕੁਮਾਰ ਅਮਿਤ
-ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਿਹਤ ਮਾਹਰਾਂ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ
ਪਟਿਆਲਾ, 3 ਮਈ:- ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਵੱਲੋਂ ਰਾਜ ਅੰਦਰ ਲੈਵਲ-2 ਅਤੇ ਲੈਵਲ-3 ਸਿਹਤ ਸੰਭਾਲ ਸਹੂਲਤਾਂ 'ਚ ਦਾਖਲ ਕੋਵਿਡ ਮਰੀਜਾਂ ਦੇ ਇਲਾਜ ਲਈ ਵਰਤੇ ਜਾ ਰਹੇ ਟੀਕਿਆਂ ਦੀ ਆ ਰਹੀ ਤੋਟ ਦੇ ਮੱਦੇਨਜ਼ਰ ਇਨ੍ਹਾਂ ਦੇ ਬਦਲ ਵਰਤੇ ਜਾਣ ਬਾਰੇ ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ ਤਲਵਾੜ ਵੱਲੋਂ ਦਿੱਤੀ ਸਲਾਹ ਨੂੰ ਧਿਆਨ 'ਚ ਰੱਖੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਮੱਦੇਨਜ਼ਰ ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਆਈ.ਐਮ.ਏ. ਪਟਿਆਲਾ ਦੇ ਪ੍ਰਧਾਨ ਡਾ. ਅਜਾਤਾ ਸ਼ਤਰੂ ਅਤੇ ਜ਼ਿਲ੍ਹੇ ਦੇ ਸਮੂਹ ਨਿਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਪੱਤਰ ਲਿਖਕੇ ਇਨ੍ਹਾਂ ਟੀਕਿਆਂ ਦੇ ਯੋਗ ਬਦਲ ਵਰਤੇ ਜਾਣ ਦੀ ਸਲਾਹ ਦਿੱਤੀ ਹੈ।
ਜਦੋਂਕਿ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਵੀ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ ਤੋਂ ਬਚਣ ਲਈ ਸਿਹਤ ਮਾਹਰਾਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜਾਂ ਦੇ ਇਲਾਜ ਅਤੇ ਸੰਭਾਂਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ 24 ਘੰਟੇ ਤਤਪਰ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਵਿਡ ਮਰੀਜਾਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਵੱਖ-ਵੱਖ ਟੀਕਿਆਂ ਅਤੇ ਦਵਾਈਆਂ ਦੀ ਚੋਣ ਕਰਨ ਸਬੰਧੀਂ ਫੈਸਲਾ ਡਾਕਟਰਾਂ 'ਤੇ ਛੱਡਿਆ ਜਾਵੇ ਇਸ ਲਈ ਆਮ ਲੋਕ ਆਪਣੇ ਸਕੇ ਸਬੰਧੀਆਂ ਦੇ ਇਲਾਜ ਲਈ ਸੰਭਾਵੀ ਤੌਰ 'ਤੇ ਵਰਤਣ ਲਈ ਰੈਮੇਡਿਸਵਿਰ ਅਤੇ ਟੁਸੀਲਿਜੁਮੇਬ ਟੀਕਿਆਂ ਦੀ ਕਿਸੇ ਵੀ ਤਰ੍ਹਾਂ ਦੀ ਹੋੜ 'ਚ ਨਾ ਆਉਣ।
ਸ੍ਰੀ ਕੁਮਾਰ ਅਮਿਤ ਨੇ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਪੰਜਾਬ ਦੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਇੰਜੈਕਸ਼ਨ ਟੁਸੀਲਿਜੁਮੇਬ ਦੇਸ਼ ਨਾ ਬਣਦਾ ਹੋਣ ਕਾਰਨ, ਦੇਸ਼ ਵਿੱਚ ਇਸ ਇਸ ਦੀ ਉਪਲਬੱਧਤਾ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੇ ਡਾਕਟਰ ਕੇ.ਕੇ. ਤਲਵਾੜ ਦੀ ਅਗਵਾਈ ਹੇਠਲੇ ਗਰੁੱਪ ਵੱਲੋਂ ਵੀ ਉਕਤ ਟੀਕੇ ਦੀ ਆਸਨੀ ਨਾਲ ਉਪਲਬੱਧਤਾ ਨਾ ਹੋਣ ਦੀ ਸੂਰਤ 'ਚ ਉਸੇ ਤਰ੍ਹਾਂ ਦੇ ਅਸਰ ਵਾਲੇ ਮਾਰਕੀਟ 'ਚ ਮੌਜੂਦ ਇੰਜੈਕਸ਼ਨ ਇਟੋਲੀਜੁਮੈਬ ਜਾਂ ਇੰਜੈਕਸ਼ਨ ਡੈਕਸਾਮਿਥਾਸੋਨ ਦੀ ਹੰਗਾਮੀ ਹਾਲਤ 'ਚ ਬਹੁਤ ਹੀ ਗੰਭੀਰ ਮਰੀਜਾਂ ਲਈ ਵਰਤੋਂ ਕਰਨ ਦਾ ਸੁਝਾਓ ਦਿੱਤਾ ਹੈ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਆਪਣੇ ਪੱਤਰ 'ਚ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਕਈ ਹਸਪਤਾਲਾਂ ਵੱਲੋਂ ਮਰੀਜਾਂ ਨੂੰ ਰੈਮੇਡਿਸਵਿਰ ਅਤੇ ਟੁਸੀਲਿਜੁਮੈਬ ਟੀਕੇ ਲਗਾਉਣ ਲਈ ਲਿਖਿਆ ਜਾ ਰਿਹਾ ਹੈ ਪ੍ਰੰਤੂ ਇਨ੍ਹਾਂ ਟੀਕਿਆਂ ਦੀ ਮਾਰਕੀਟ ਵਿੱਚ ਉਪਲਬੱਧਤਾ ਦੀ ਘਾਟ ਕਾਰਨ ਮਰੀਜਾਂ ਨੂੰ ਕਾਫ਼ੀ ਔਕੜਾ ਆ ਰਹੀਆਂ ਹਨ। ਇਸ ਲਈ ਇਨ੍ਹਾਂ ਟੀਕਿਆਂ ਦੀ ਮਾਰਕੀਟ ਵਿੱਚ ਉਪਲਬੱਧਤਾ ਹੋਣ ਤੱਕ ਇਨ੍ਹਾਂ ਟੀਕਿਆਂ ਦੀ ਥਾਂ ਕੋਈ ਹੋਰ ਦਵਾਈ ਲਿਖੀ ਜਾਵੇ, ਤਾਂ ਕਿ ਮਰੀਜਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।