ਅਧਿਕਾਰੀਆਂ ਨੂੰ ਵਿਭਾਗ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਪਿੰਡ ਪੱਧਰ 'ਤੇ ਕੈਂਪ ਲਾਉਣ ਲਈ ਆਖਿਆ
ਨਵਾਂਸ਼ਹਿਰ, 5 ਮਈ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਅੱਜ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਿਤਾ ਅਤੇ ਘੱਟ ਗਿਣਤੀ ਭਲਾਈ, ਐਸ ਸੀ ਕਾਰਪੋਰੇਸ਼ਨ ਤੇ ਬੈਕਫ਼ਿਨਕੋ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ, ਉਨ੍ਹਾਂ ਦੇ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਸਕੀਮਾਂ ਦਾ ਜਾਇਜ਼ਾ ਲਿਆ। ਚੇਅਰਮੈਨ ਜਲਾਲਪੁਰ ਨੇ ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਲੋਕ ਪੱਖੀ ਸਕੀਮਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿੰਡ ਪੱਧਰ 'ਤੇ ਜਾਗਰੂਕਤਾ ਕੈਂਪ ਲਾਉਣ ਲਈ ਆਖਿਆ।
ਚੇਅਰਮੈਨ ਜਲਾਲਪੁਰ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਅਧਿਕਾਰਿਤਾ ਅਤੇ ਘੱਟ ਗਿਣਤੀ ਭਲਾਈ ਵਿਭਾਗ ਕੋਲ ਪੀ ਐਮ ਆਦਰਸ਼ ਗ੍ਰਾਮ ਯੋਜਨਾ (50 ਫ਼ੀਸਦੀ ਤੋਂ ਉੱਪਰ ਐਸ ਸੀ ਅਬਾਦੀ ਵਾਲੇ ਪਿੰਡਾਂ), ਆਰ ਡੀ ਐਫ, ਅੰਤਰਜਾਤੀ ਵਿਆਹ, ਆਸ਼ੀਰਵਾਦ ਸਕੀਮ (ਆਨਲਾਈਨ ਬਿਨੇ) ਅਤੇ ਐਸ ਸੀ/ਐਸ ਟੀ ਵਧੀਕੀ ਪੀੜਤਾਂ ਨਾਲ ਸਬੰਧਤ ਸਹਾਇਤਾ ਯੋਜਨਾਵਾਂ ਤੋਂ ਇਲਾਵਾ ਐਸ ਸੀ ਕਾਰਪੋਰੇਸ਼ਨ ਅਤੇ ਬੈਕਫ਼ਿਨਕੋ ਕੋਲ ਐਸ ਸੀ ਅਤੇ ਪੱਛੜੀਆਂ ਸ੍ਰੇਣੀਆਂ ਵਾਸਤੇ ਅਸਾਨ ਦਰਾਂ 'ਤੇ ਸਬਸਿਡੀ ਅਧਾਰਿਤ ਰਿਣ ਯੋਜਨਾਵਾਂ ਮੌਜੂਦ ਹਨ, ਜਿਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ 'ਤੇ, ਇਨ੍ਹਾਂ ਸ੍ਰੇਣੀਆਂ ਨਾਲ ਸਬੰਧਤ ਲਾਭਪਾਤਰੀਆਂ ਨੂੰ ਵੱਡਾ ਲਾਭ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਨੂੰ ਲਗਵਾਉਣ ਲਈ ਖੁਦ ਪਹਿਲਕਦਮੀ ਕਰਨਗੇ ਅਤੇ ਕੋਸ਼ਿਸ਼ ਕਰਨਗੇ ਕਿ ਕੈਂਪਾਂ 'ਚ ਖੁਦ ਹਾਜ਼ਰੀ ਲਗਵਾਉਣ।