ਨਿਯਮਿਤ ਰੂਪ 'ਚ ਵਿਭਾਗ ਦੀ ਲੈਬ 'ਚੋਂ ਉਸਾਰੀ ਸਮੱਗਰੀ ਦੀ ਜਾਂਚ ਕਰਵਾਈ ਜਾਵੇ, ਨਵਾਂਸ਼ਹਿਰ ਵਿਖੇ ਸਕੂਲ ਆਫ਼ ਐਮੀਨੈਂਸ ਦੀਆਂ ਉੁਸਾਰੀ ਅਧੀਨ ਇਮਾਰਤ ਅਤੇ ਜੁਡੀਸ਼ੀਅਲ ਕੰਪਲੈਕਸ ਦਾ ਦੌਰਾ
ਨਵਾਂਸ਼ਹਿਰ, 24 ਮਈ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਹਰਭਜਨ ਸਿੰਘ ਈ ਟੀ ਓ ਨੇ ਅੱਜ ਨਵਾਂਸ਼ਹਿਰ ਵਿਖੇ ਲੋਕ ਨਿਰਮਾਣ ਵਿਭਾਗ ਦੇ ਪ੍ਰਗਤੀ ਅਧੀਨ ਪ੍ਰਾਜੈਕਟਾਂ ਸਕੂਲ ਆਫ਼ ਐਮੀਨੈਂਸ ਅਤੇ ਜੁਡੀਸ਼ੀਅਲ ਕੰਪਲੈਕਸਾਂ ਦੀ ਉਸਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਅਤੇ ਢਿੱਲ-ਮੱਠ ਕਰਨ ਵਾਲੇ ਠੇਕੇਦਾਰ ਨੂੰ 'ਡੀ-ਬਾਰ' ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲਈ ਜਨਤਕ ਹਿੱਤ ਸਭ ਤੋਂ ਪਹਿਲਾਂ ਹਨ ਅਤੇ ਜਨਤਕ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਾਲ ਕੋਈ ਲਿਹਾਜ਼ ਨਹੀਂ ਰੱਖੀ ਜਾਵੇਗੀ। ਉਨ੍ਹਾਂ ਨੇ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਬਣ ਰਹੀ ਚਾਰ ਮੰਜ਼ਿਲਾ (ਪਾਰਕਿੰਗ ਲਈ ਬੇਸਮੈਂਟ ਅਲੱਗ) ਦਾ ਜਾਇਜ਼ਾ ਲਿਆ, ਉੱਥੇ ਨਾਲ ਹੀ ਇਮਾਰਤ 'ਚ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਸਰੀਏ, ਸੀਮਿੰਟ, ਇੱਟਾਂ ਅਤੇ ਬਿਜਲੀ ਫ਼ਿਟਿੰਗ ਪਾਈਪਾਂ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇਸ ਸਾਰੀ ਸਮੱਗਰੀ ਦੇ ਸੈਂਪਲ ਪਟਿਆਲਾ ਸਥਿਤ ਵਿਭਾਗੀ ਲੈਬ ਨੂੰ ਭੇਜਣ ਦੇ ਆਦੇਸ਼ ਦਿੱਤੇ।
ਉਨ੍ਹਾਂ ਇਸ ਮੌਕੇ ਨਾਲ ਹੀ ਲੋਕ ਨਿਰਮਾਣ ਵਿਭਾਗ ਦੇ ਸਮੂਹ ਮੁੱਖ ਇੰਜੀਨੀਅਰਾਂ ਨੂੰ ਵੀ ਹਦਾਇਤ ਭੇਜੀ ਕਿ ਉਹ ਆਪੋ-ਆਪਣੇ ਅਧੀਨ ਚਲਦੇ ਉਸਾਰੀ ਕਾਰਜਾਂ ਦੇ ਸੈਂਪਲ ਵਿਭਾਗ ਦੀ ਲੈਬ 'ਚੋਂ ਟੈਸਟ ਕਰਵਾਉਣੇ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਪ੍ਰਾਜੈਕਟ 'ਚ ਕੋਈ ਗੈਰ-ਮਿਆਰੀ ਸਮੱਗਰੀ ਨਾ ਵਰਤੀ ਜਾਵੇ।
ਉਨ੍ਹਾਂ ਦੱਸਿਆ ਕਿ 4.35 ਕਰੋੜ ਰੁਪਏ ਦੀ ਲਾਗਤ ਨਾਲ ਇਸ ਨਵੀਂ ਬਣ ਰਹੀ ਇਮਾਰਤ 'ਚ 11 ਕਲਾਸ ਰੂਮਜ਼, ਤਿੰਨ ਸਟਾਫ਼ ਰੂਮਜ਼, ਚਾਰ ਲੈਬਜ਼, ਸਿਖਰਲੀ ਮੰਜ਼ਿਲ 'ਤੇ ਇੱਕ ਆਡੀਟੋਰੀਅਮ ਅਤੇ ਬੇਸਮੈਂਟ 'ਚ ਪਾਰਕਿੰਗ ਬਣਾਈ ਜਾਵੇਗੀ। ਉਨ੍ਹਾਂ ਵਿਭਾਗ ਦੇ ਮੌਕੇ 'ਤੇ ਮੌਜੂਦ ਐਸ ਡੀ ਓ ਹਿਮਾਂਸ਼ੂ ਨਾਹਰ ਅਤੇ ਜੇ ਈ ਰਮੇਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਦੀ ਇਮਾਰਤ ਉਸਾਰੀ ਨੂੰ ਜਲਦ ਮੁਕੰਮਲ ਕਰਵਾਉਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਬਣਾਏ ਗਏ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇਮਾਰਤ ਦੀ ਸਮੱਸਿਆ ਨਾ ਆਵੇ।
ਬਾਅਦ ਵਿੱਚ ਜੁਡੀਸ਼ੀਅਲ ਕੰਪਲੈਕਸ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਦਾ ਬਜਟ 54 ਕਰੋੜ ਤੋਂ ਵਧਾ ਕੇ 65.91 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ 11 ਕੋਰਟ ਰੂਮ ਤਿਆਰ ਹਨ ਅਤੇ ਬਾਕੀ ਦਾ ਕੰਮ ਸਬੰਧਤ ਠੇਕੇਦਾਰ ਨੂੰ ਜਲਦ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜੇਕਰ ਠੇਕੇਦਾਰ ਵੱਲੋਂ ਕੰਮ ਨੂੰ ਤੈਅ ਸਮੇਂ 'ਚ ਨਿਪਟਾਉਣ 'ਚ ਦੇਰੀ ਕੀਤੀ ਜਾਂਦੀ ਹੈ ਜਾਂ ਕੰਮ ਕਰਨ ਵਿੱਚ ਢਿੱਲ-ਮੱਠ ਦਿਖਾਈ ਜਾਂਦੀ ਹੈ ਤਾਂ ਵਿਭਾਗ ਉਸ ਨੂੰ 'ਡੀ-ਬਾਰ' ਕਰਨ ਦੀ ਕਾਰਵਾਈ ਅਮਲ 'ਚ ਲਿਆ ਕੇ, ਹੋਰ ਠੇਕੇਦਾਰ ਦੀ ਯੋਗ ਪ੍ਰਕਿਰਿਆ ਰਾਹੀਂ ਚੋੋਣ ਕਰਨ ਲਈ ਆਜ਼ਾਦ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ 'ਚ ਵਿਭਾਗ ਵੱਲੋਂ ਪਿੰਡ ਸਾਹਿਬਾ ਵਿਖੇ ਆਈ ਟੀ ਆਈ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ, ਜਿਸ ਨੂੰ 30 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ 95 ਫ਼ੀਸਦੀ ਕੰਮ ਹੋ ਚੁੱਕਾ ਹੈ।
ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੀ ਸਥਾਨਕ ਪ੍ਰਾਂਤਕ ਡਵੀਜ਼ਨ ਦੇ ਦਫ਼ਤਰ ਵਿਖੇ ਨਿਰੀਖਣ ਦੌਰਾਨ ਉਨ੍ਹਾਂ ਵਿਭਾਗ ਦੀ ਹਾਜ਼ਰੀ ਚੈਕ ਕੀਤੀ ਅਤੇ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੂਵਮੈਂਟ ਰਜਿਸਟਰ 'ਚ ਐਂਟਰੀ ਪਾਏ ਬਿਨਾਂ ਦਫ਼ਤਰ ਤੋਂ ਬਾਹਰ ਨਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਜੁਆਬਦੇਹ ਹੈ ਅਤੇ ਅਧਿਕਾਰੀ ਤੇ ਕਰਮਚਾਰੀ ਸਰਕਾਰ ਨੂੰ ਜੁਆਬਦੇਹ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਗੁਰਲੀਨ ਸਿੱਧੂ, ਸਕੂਲ ਆਫ਼ ਐਮੀਨੈਂਸ ਦੇ ਪਿ੍ਰੰਸੀਪਲ ਸਰਬਜੀਤ ਸਿੰਘ ਅਤੇ ਹੋਰ ਸਟਾਫ਼ ਮੌਜੂਦ ਸੀ।