ਜ਼ਿਲ੍ਹੇ ’ਚ 263993 ਮੀਟਿ੍ਰਕ ਟਨ ਕਣਕ ਦੀ ਖਰੀਦ - 553 ਕਰੋੜ ਦੀ ਅਦਾਇਗੀ ਹੋਈ

ਨਵਾਂਸ਼ਹਿਰ, 12 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸ਼ੁੱਕਰਵਾਰ ਸ਼ਾਮ ਤੱਕ 263993 ਮੀਟਿ੍ਰਕ ਟਨ ਕਣਕ ਦੀ ਆਮਦ ਅਤੇ ਖਰੀਦ ਦਰਜ ਕੀਤੀ ਗਈ। ਇਸੇ ਤਰ੍ਹਾਂ ਹੁਣ ਤੱਕ 213398 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ 27831 ਕਿਸਾਨਾਂ ਨੂੰ 553 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ।  ਉਨ੍ਹਾਂ ਦੱਸਿਆ ਕਿ ਅੱਜ ਕੇਵਲ 526 ਮੀਟਿ੍ਰਕ ਟਨ ਆਮਦ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਏਜੰਸੀਵਾਰ ਖਰੀਦ ਅੰਕੜਿਆਂ ਮੁਤਾਬਕ ਮਾਰਕਫ਼ੈਡ ਨੇ 68062 ਮੀਟਿ੍ਰਕ ਟਨ, ਪਨਸਪ ਨੇ 63220 ਮੀਟਿ੍ਰਕ ਟਨ, ਪਨਗ੍ਰੇਨ ਨੇ 61167 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 40149 ਮੀਟਿ੍ਰਕ ਟਨ, ਭਾਰਤੀ ਖੁਰਾਕ ਨਿਗਮ ਨੇ 30535 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਹੈ। ਜਦਕਿ ਪ੍ਰਾਈਵੇਟ ਵਪਾਰੀਆਂ ਨੇ 860 ਮੀਟਿ੍ਰਕ ਟਨ ਕਣਕ ਖਰੀਦੀ ਹੈ। ਪਿਛਲੇ ਸਾਲ ਦੇ ਸੀਜ਼ਨ ਦੀ ਕੁੱਲ ਆਮਦ 205307 ਮੀਟਿ੍ਰਕ ਟਨ ਸੀ ਜਦਕਿ ਇਸ ਸਾਲ ਦਾ ਟੀਚਾ 231600 ਮੀਟਿ੍ਰਕ ਟਨ ਮਿੱਥਿਆ ਗਿਆ ਸੀ।