ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ ਐਨ ਐਮ (ਤੀਜਾ ਸਾਲ) ਦਾ ਨਤੀਜਾ 100%

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ ਐਨ ਐਮ (ਤੀਜਾ ਸਾਲ) ਦਾ ਨਤੀਜਾ 100%
ਅ੍ਰੰਮਿਤਪਾਲ ਕੌਰ ਪੁੱਤਰੀ ਸ.ਹਰਦੇਵ ਸਿੰਘ-ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ : 17 ਮਈ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜੀ.ਐਨ.ਐਮ (ਤੀਜਾ ਸਾਲ) ਕਲਾਸ ਦਾ ਫਾਈਨਲ  ਨਤੀਜਾ 100% ਰਿਹਾ ਹੈ ਅਤੇ ਨਰਸਿੰਗ ਵਿਦਿਆਰਥਣ ਅ੍ਰੰਮਿਤਪਾਲ ਕੌਰ ਨੇ 1314 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਾਮੱਤੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ  ਜੀ ਐਨ ਐਮ (ਤੀਜਾ) ਦੀ ਵਿਦਿਆਰਥਣ ਅ੍ਰੰਮਿਤਪਾਲ ਕੌਰ ਪੁੱਤਰੀ ਸ. ਹਰਦੇਵ ਸਿੰਘ-ਸੁਖਵਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ ਪਹਿਲੇ ਸਥਾਨ ਤੇ ਰਹੀ ਹੈ ਅਤੇ ਗੁਰਪ੍ਰੀਤ ਕੌਰ ਪੁੱਤਰੀ ਸੁਖਦੀਪ ਸਿੰਘ-ਪਰਮਿੰਦਰ ਕੌਰ ਦੇਨੋਵਾਲ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਨੇਹਾ ਰਾਜੂ ਪੁੱਤਰੀ ਰਾਜਿੰਦਰ ਸਿੰਘ-ਪੁਸ਼ਪਾ ਰਾਣੀ, ਸੈਲਾ ਖੁਰਦ ਨੇ ਸ਼ਾਨਦਾਰ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਵਿਦਿਆ ਪ੍ਰਦਾਨ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।
ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ  ਨੇ ਸਮੂਹ ਟਰੱਸਟ ਮੈਂਬਰ ਵੱਲੋਂ  ਸ਼ਾਨਦਾਰ ਰਿਜ਼ਲਟ ਲਈ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ, ਸਮੂਹ ਅਧਿਆਪਕਾਂ ਅਤੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦੇਣ  ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ , ਸ. ਮਲਕੀਅਤ ਸਿੰਘ ਬਾਹੜੋਵਾਲ  ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਮੈਡਮ ਸੁਖਮਿੰਦਰ ਕੌਰ, ਮੈਡਮ ਜੋਤਸਨਾ ਕੁਮਾਰੀ,  ਮੈਡਮ  ਰਜਨੀਤ ਕੌਰ, ਮੈਡਮ ਸਰੋਜ ਬਾਲਾ ਵੀ ਹਾਜ਼ਰ ਸਨ। ਵਰਨਣਯੋਗ ਹੈ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਦੀ ਕਾਰਲਟਨ ਯੂਨੀਵਰਸਿਟੀ ਉਟਾਵਾ ਕਨੈਡਾ ਨਾਲ ਵਿਦਿਅਕ ਸਾਂਝ ਹੈ। ਵਰਨਣਯੋਗ ਹੈ ਕਿ ਜੀ ਐਨ ਐਮ ਤੀਜਾ ਸਾਲ ਦੇ 7 ਵਿਦਿਆਰਥੀ ਸ਼ਾਨਦਾਰ ਅੰਕਾ  ਨਾਲ ਪਹਿਲੇ ਦਰਜੇ ਵਿਚ ਪਾਸ ਹੋਏ ਹਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ (ਤੀਜਾ ਸਾਲ) ਦੇ ਪਹਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ