ਹੁਸ਼ਿਆਰਪੁਰ 11 ਮਈ : ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਸੰਗੀਨ ਜੁਰਮਾ ਨੂੰ ਟਰੇਸ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਸੰਬੰਧੀ ਚਲਾਈ ਸ਼ਪੈਸ਼ਲ ਮੁਹਿੰਮ ਅਧੀਨ ਸ਼੍ਰੀ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜਸ਼ੰਕਰ ਵਲੋਂ ਇਕ ਅਤੀ ਸੰਵੇਦਨਸ਼ੀਲ ਅੰਨੇ ਕਤਲ ਦੇ ਮੁਕਦਮੇ ਜਿਸਦੀ ਲਾਸ਼ ਜੰਗਲ ਏਰੀਆ ਵਿਚੋਂ ਬ੍ਰਾਮਦ ਹੋਈ ਸੀ, ਨੂੰ ਟਰੇਸ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਹੈ। ਮਿਤੀ 13/04/2023 ਨੂੰ ਪਿੰਡ ਭਾਰਤਪੁਰ ਜੋਗੀਆਂ ਥਾਣਾ ਮਾਹਿਲਪੁਰ ਦੇ ਜੰਗਲ ਵਿੱਚੋ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸਦੇ ਦੋਨੋ ਹੱਥ ਗੁੱਟਾ ਤੋਂ ਕੱਟੇ ਹੋਏ ਸਨ।ਇਸ ਉਪਰੰਤ ਸਰਪੰਚ ਪਿੰਡ ਗੱਜਰ ਥਾਣਾ ਮਾਹਿਲਪੁਰ ਦੇ ਬਿਆਨਾ ਤੇ ਮੁੱਕਦਮਾ ਨੰਬਰ 64 ਮਿਤੀ 13/04/2023 ਅ/ਧ 302,201,34 ਭ:ਦ ਥਾਣਾ ਮਾਹਿਲਪੁਰ ਦਰਜ ਰਜਿਸਟਰ ਕਰਕੇ ਇਸ ਅੰਨੇ ਕਤਲ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਵਿਅਕਤੀ ਦਾ ਡੀ.ਐਨ.ਏ ਕਰਵਾਇਆ ਗਿਆ,ਵੱਖ-ਵੱਖ ਥਿਊਰੀਆਂ ਤੇ ਇਸ ਅੰਨੇ ਕਤਲ ਦੀ ਜਾਂਚ ਸ਼ੂਰੂ ਕੀਤੀ ਗਈ। ਇਸ ਲਾਸ਼ ਦੀ ਸ਼ਨਾਖਤ ਲਈ ਇਸਨੂੰ 72 ਘੰਟੇ ਲਈ ਮੁਰਦਾ ਘਰ ਵਿੱਚ ਰੱਖਿਆ ਗਿਆ।ਸ਼ੋਸ਼ਲ ਮੀਡੀਆ/ਪ੍ਰਿੰਟ ਮੀਡੀਆ ਵਿੱਚ ਇਸ ਅਣਪਛਾਤੀ ਲਾਸ਼ ਬਾਰੇ ਵਿਸਤ੍ਰਿਤ ਸੂਚਨਾ ਦਿਤੀ ਗਈ, ਇਸ਼ਤਿਹਾਰ ਸ਼ੋਰੋਗੋਗਾ ਜਾਰੀ ਕੀਤਾ ਗਿਆ।ਜਿਸ ਕਰਕੇ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਵਾਸੀ ਦੁਦਰਾ ਥਾਣਾ ਗੰਗੋ ਜਿਲਾ ਸਹਾਰਨਪੁਰ ਸਟੇਟ ਯੂ,ਪੀ ਨੇ ਮਿਤੀ 09-05-2023 ਨੂੰ ਇਸਦੀ ਪਛਾਣ ਕੀਤੀ ਕਿ ਮ੍ਰਿਤਕ ਉਸਦਾ ਲੜਕਾ ਅਮਿਤ ਕੁਮਾਰ ਹੀ ਹੈ।ਮ੍ਰਿਤਕ ਦੇ ਪਿਤਾ ਵਲੋ ਦਿਤੇ ਬਿਆਨ ਅਤੇ ਸੂਚਨਾ ਦੇ ਅਧਾਰ ਤੇ ਦੋਸ਼ੀਆ ਨੂੰ ਨਾਮਜਦ ਕਰਕੇ ਫੌਰੀ ਕਾਰਵਾਈ ਕਰਦੇ ਹੋਏ ਸੁਚੱਜੇ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਗਈ।ਐਸ.ਐਚ.ਓ ਗੜਸ਼ੰਕਰ ਸਬ ਇੰਸਪੈਕਟਰ ਜਸਵੰਤ ਸਿੰਘ ਅਤੇ ਇਸ ਕੇਸ ਦੇ ਤਫਤੀਸ਼ੀ ਅਫਸਰ/ਵਧੀਕ ਮੁੱਖ ਅਫਸਰ ਏ.ਐਸ.ਆਈ ਗੁਰਨੇਕ ਸਿੰਘ ਦੀ ਅਗਵਾਈ ਵਿੱਚ ਇੱਕ 12 ਮੈਂਬਰੀ ਟੀਮ ਤਿਆਰ ਕੀਤੀ ਗਈ। ਇਸ ਕਤਲ ਕਾਂਡ ਦੇ ਦੋਸ਼ੀ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਗੰਗੋ ਨੇੜੇ ਟੀਚਰ ਕਲੋਨੀ ਸੋਬਿਤ ਯੂਨੀਵਰਸਿਟੀ ਥਾਣਾ ਗੰਗੋ ਜਿਲਾ ਸਹਾਰਨਪੁਰ ਸਟੇਟ ਯੂ.ਪੀ ਅਤੇ ਕੁੰਦਨ ਲਾਲ ਉਰਫ ਮੰਗਲ ਪੁੱਤਰ ਬਲਵੀਰ ਸਿੰਘ ਵਾਸੀ ਗੁੱਰਛਪੁਰ ਥਾਣਾ ਗੰਗੋ ਜਿਲਾ ਸਹਾਰਨਪੁਰ ਸਟੇਟ ਯੂ.ਪੀ ਨੂੰ ਟੀਚਰ ਕਲੋਨੀ ਗੰਗੋ ਜਿਲਾ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ।ਇਹਨਾ ਦੋਸ਼ੀਆਂ ਨੇ ਮੁਢਲੀ ਪੁੱਛਗਿੱਛ ਤੇ ਮੰਨਿਆ ਕਿ ਮ੍ਰਿਤਕ ਅਮਿਤ ਕੁਮਾਰ ਇਹਨਾਂ ਜਾਣੂੰ ਸੀ ਅਤੇ ਆਪਸ ਵਿੱਚ ਚੰਗੇ ਦੋਸਤ ਸਨ ਅਤੇ ਮ੍ਰਿਤਕ ਇੱਕ ਜੁਰਾਇਮ ਪੇਸ਼ਾ ਕਿਸਮ ਦਾ ਵਿਅਕਤੀ ਸੀ, ਜੋ ਕਿ ਹਰਪਾਲ ਸਿੰਘ ਉਰਫ ਪਾਲੇ ਨੂੰ ਡਰਾ ਕੇ ਉਸ ਤੋ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਇੱਕ ਦਿਨ ਖਾਂਧੀ ਪੀਤੀ ਵਿੱਚ ਮ੍ਰਿਤਕ ਅਮਿਤ ਕੁਮਾਰ ਨੇ ਹਰਪਾਲ ਸਿੰਘ ਉਰਫ ਪਾਲੇ ਨੂੰ ਕੁੰਦਨ ਸਿੰਘ ਉਰਫ ਮੰਗਲ ਦੀ ਹਾਜਰੀ ਵਿੱਚ ਕਿਹਾ ਕਿ ਇੱਕ ਮਾਇਆ ਨਾਮ ਦੀ ਔਰਤ ਦੇ ਪਤੀ ਦਾ ਕਰੀਬ 5-6 ਸਾਲ ਪਹਿਲਾ ਹਾਦਸੇ ਵਿੱਚ ਮਾਰਿਆ ਗਿਆ ਸੀ।ਉਸ ਔਰਤ ਨੂੰ ਪੂਰਾ ਸ਼ੱਕ ਸੀ ਕਿ ਉਸਦੇ ਪਤੀ ਨੂੰ ਹਰਪਾਲ ਸਿੰਘ ਉਰਫ ਪਾਲੇ ਨੇ ਹਾਦਸਾ ਕਰਕੇ ਮਰਵਾਇਆ ਹੈ ਅਤੇ ਹੁਣ ਉਸ ਔਰਤ ਨੇ ਮ੍ਰਿਤਕ ਅਮਿਤ ਕੁਮਾਰ ਨੂੰ 70,000/- ਰੁਪਏ ਦੇ ਕੇ ਹਰਪਾਲ ਸਿੰਘ ਉਰਫ ਪਾਲੇ ਨੂੰ ਮਾਰਨ ਵਾਸਤੇ ਕਿਹਾ ਹੈ। ਜਿਸਤੇ ਅਮਿਤ ਕੁਮਾਰ ਨੇ ਹਰਪਾਲ ਸਿੰਘ ਨੂੰ ਉਸ ਔਰਤ ਨਾਲੋਂ ਵੱਧ ਪੈਸੇ ਦੇਣ ਲਈ ਕਿਹਾ ਤਾਂ ਜੋ ਉਹ ਉਸ ਔਰਤ ਪਾਸੋਂ ਹਾਸਿਲ ਕੀਤੇ ਪੈਸੇ ਵਾਪਿਸ ਕਰ ਸਕੇ, ਜੋ ਇਹ ਗੱਲ ਨੂੰ ਸੁਣ ਕੇ ਹਰਪਾਲ ਸਿੰਘ ਉਰਫ ਪਾਲਾ ਅਤੇ ਕੁੰਦਨ ਸਿੰਘ ਉਰਫ ਮੰਗਲ ਨੇ ਉਸਨੂੰ ਪੈਸੇ ਦੇਣ ਦੀ ਹਾਂ ਕਰ ਦਿੱਤੀ ਅਤੇ ਉਸਨੂੰ ਹਰਪਾਲ ਸਿੰਘ ਨੇ ਕਿਹਾ ਕਿ ਉਸਦੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਭਾਰਤਪੁਰ ਜੱਟਾਂ ਵਿੱਚ ਕੁਝ ਜਮੀਨ ਹੈ, ਕਿਉਂਕਿ ਹਰਪਾਲ ਸਿੰਘ ਉਰਫ ਪਾਲਾ ਦਾ ਪਿਛੋਕੜ ਪਿੰਡ ਭਾਰਤਪੁਰ ਜੱਟਾਂ ਨਾਲ ਸਬੰਧਤ ਹੈ ਅਤੇ ਉਸ ਜਮੀਨ ਨੂੰ ਵੇਚਣ ਦਾ ਸੌਦਾ ਹੋ ਚੁੱਕਾ ਹੈ ਅਤੇ ਉਸ ਜਮੀਨ ਨੂੰ ਵੇਚ ਕੇ ਉਸ ਮਿਲਣ ਵਾਲੀ ਰਕਮ ਵਿਚੋਂ ਉਸਨੇ ਅਮਿਤ ਕੁਮਾਰ ਨੂੰ ਪੈਸੇ ਦੇਣ ਦਾ ਭਰੋਸਾ ਦਿੱਤਾ ਸੀ। ਜੋ ਅਮਿਤ ਕੁਮਾਰ, ਹਰਪਾਲ ਸਿੰਘ ਅਤੇ ਕੁੰਦਨ ਸਿੰਘ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਪੈਸੇ ਲੈਣ ਦੀ ਖਾਤਿਰ ਇਹਨਾਂ ਨਾਲ ਪੰਜਾਬ ਆਉਣ ਲਈ ਰਾਜੀ ਹੋ ਗਿਆ। ਇਹਨਾਂ ਦੀ ਗਿਣੀ ਮਿਥੀ ਸਾਜਿਸ਼ ਮੁਤਾਬਕ ਮਿਤੀ 10/04/2023 ਨੂੰ ਹਰਪਾਲ ਸਿੰਘ ਉਰਫ ਪਾਲਾ ਅਤੇ ਕੁੰਦਨ ਸਿੰਘ ਉਰਫ ਮੰਗਲ ਨੇ ਹਰਪਾਲ ਸਿੰਘ ਦੀ ਬਲੈਰੋ ਗੱਡੀ ਨੰਬਰੀ ਯੂ.ਪੀ.11.ਸੀ.ਈ-8702 ਵਿੱਚ ਅਮਿਤ ਕੁਮਾਰ ਨੂੰ ਬਿਠਾ ਕੇ ਸਹਾਰਨਪੁਰ ਤੋ ਪਿੰਡ ਭਾਰਤਪੁਰ ਜੋਗੀਆਂ ਥਾਣਾ ਮਾਹਿਲਪੁਰ ਦੇ ਜੰਗਲ ਵਿੱਚ ਆ ਗਏ। ਇਸ ਸਮੇ ਹਨੇਰਾ ਹੋ ਚੁੱਕਾ ਸੀ, ਹਰਪਾਲ ਸਿੰਘ ਉਰਫ ਪਾਲੇ ਨੇ ਮ੍ਰਿਤਕ ਅਮਿਤ ਕੁਮਾਰ ਨੂੰ ਕਿਹਾ ਕਿ ਗੱਡੀ ਦੀ ਡਿੱਗੀ ਖੋਲ ਕੇ ਵੇਖ ਪਿਛਿਓੁ ਕੋਈ ਅਵਾਜ ਆ ਰਹੀ ਹੈ।ਇੰਨੇ ਨੂੰ ਮ੍ਰਿਤਕ ਅਮਿਤ ਕੁਮਾਰ ਗੱਡੀ ਵਿੱਚੋ ਉੱਤਰ ਕੇ ਜਦੋ ਡਿੱਗੀ ਖੋਲ ਕੇ ਵੇਖਣ ਲੱਗਾ ਤਾ ਹਰਪਾਲ ਸਿੰਘ ਉਰਫ ਪਾਲੇ ਨੇ ਉਸ ਦੇ ਗੱਲ ਵਿੱਚ ਪਰਨਾ ਪਾ ਕੇ ਉਸਦਾ ਗੱਲ ਘੁੱਟ ਦਿਤਾ ਅਤੇ ਕੁੰਦਨ ਸਿੰਘ ਉਰਫ ਮੰਗਲ ਨੇ ਉਸਦੀਆਂ ਲੱਤਾ ਫੜ ਲਈਆਂ। ਦੋਨਾਂ ਦੋਸ਼ੀਆਂ ਨੇ ਮ੍ਰਿਤਕ ਅਮਿਤ ਕੁਮਾਰ ਦਾ ਕਤਲ ਕਰਕੇ ਉਸਦੀ ਜੇਬ ਵਿੱਚੋ ਉਸਦਾ ਬਟੂਆ ਜਿਸ ਵਿੱਚ 30,000/- ਰੁਪਏ ਕੱਢ ਲਏ ਅਤੇ ਉਸਦਾ ਸੈਮਸੰਗ ਕੰਪਨੀ ਦਾ ਮੋਬਾਇਲ ਫੌਨ ਵੀ ਚੁੱਕ ਲਿਆ ਅਤੇ ਫਿਰ ਇਹ ਸੋਚ ਕੇ ਕਿ ਹੱਥਾਂ ਦੇ ਨਿਸ਼ਾਨਾ ਤੋ ਮ੍ਰਿਤਕ ਦੀ ਪਹਿਚਾਣ ਨਾ ਹੋ ਜਾਵੇ, ਗੱਡੀ ਵਿੱਚੋ ਕਹੀ ਕੱਢ ਕੇ ਕੁੰਦਨ ਸਿੰਘ ਉਰਫ ਮੰਗਲ ਨੇ ਮ੍ਰਿਤਕ ਅਮਿਤ ਕੁਮਾਰ ਦੇ ਦੋਨੋ ਹੱਥ ਕਹੀ ਨਾਲ ਵੱਢ ਕੇ ਮ੍ਰਿਤਕ ਦਾ ਪਜਾਮਾ ਲਾਹ ਕੇ ਉਸ ਵਿੱਚ ਮ੍ਰਿਤਕ ਅਮਿਤ ਕੁਮਾਰ ਦੇ ਕੱਟੇ ਹੋਏ ਹੱਥ ਬੰਨ ਕੇ ਜੰਗਲ ਵਿੱਚ ਸੁੱਟ ਦਿਤੇ ਅਤੇ ਲਾਸ਼ ਨੂੰ ਵੀ ਜੰਗਲ ਵਿੱਚ ਸੁੱਟ ਕੇ ਵਾਪਸ ਸਹਾਰਨਪੁਰ ਜਿਲੇ ਵਿੱਚ ਪੈਦੈਂ ਆਪਣੇ ਪਿੰਡਾ ਨੂੰ ਚੱਲੇ ਗਏ। ਦੋਸ਼ੀਆਂ ਵਲੋ ਦੌਰਾਨੇ ਪੁੱਛਗਿੱਛ ਕੀਤੇ ਫਰਦ ਇੰਕਸ਼ਾਫ ਮੁਤਾਬਕ ਦੋਸ਼ੀ ਹਰਪਾਲ ਸਿੰਘ ਉਰਫ ਪਾਲੇ ਦੀ ਕਤਲ ਸਮੇ ਵਰਤੀ ਬਲੈਰੋ ਗੱਡੀ ਨੰਬਰੀ ਯੂ.ਪੀ.11.ਸੀ.ਈ-8702 ਦੋਸ਼ੀ ਕੁੰਦਨ ਸਿੰਘ ਉਰਫ ਮੰਗਲ ਦੇ ਘਰੋ ਬ੍ਰਾਮਦ ਕੀਤੀ ਗਈ ਅਤੇ ਮ੍ਰਿਤਕ ਅਮਿਤ ਕੁਮਾਰ ਦਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਵੀ ਉਕਤ ਬਲੈਰੋ ਗੱਡੀ ਦੇ ਡੈਸ਼ ਬੋਰਡ ਵਿੱਚੋ ਬ੍ਰਾਮਦ ਕੀਤਾ ਗਿਆ ਅਤੇ ਦੋਸ਼ੀ ਕੁੰਦਨ ਸਿੰਘ ਉਰਫ ਮੰਗਲ ਦੇ ਘਰੋਂ ਮ੍ਰਿਤਕ ਅਮਿਤ ਕੁਮਾਰ ਦਾ ਬਟੂਆ ਜਿਸ ਵਿੱਚ ਮ੍ਰਿਤਕ ਅਮਿਤ ਕੁਮਾਰ ਦਾ ਅਧਾਰ ਕਾਰਡ ਅਤੇ ਉਸਦੀਆ ਪਾਸਪੋਰਟ ਸਾਇਜ ਫੋਟੋਆਂ ਵੀ ਬ੍ਰਾਮਦ ਕਰਵਾਏ ਗਏ। ਇਹਨਾ ਦੋਸ਼ੀਆਨ ਨੂੰ ਇਲਾਕਾ ਮੈਜਿਸਟ੍ਰੇਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਲੈਣ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਕਤਲ ਵਿੱਚ ਕਿਸੇ ਹੋਰ ਵਿਅਕਤੀ/ਵਿਅਕਤੀਆਂ ਦੀ ਸਮੂਲੀਅਤ/ਸ਼ਾਜਿਸ ਦਾ ਪਤਾ ਲਗਾ ਕੇ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਦੋਸ਼ੀਆਨ ਦਾ ਕਰੀਮੀਨਲ ਪਿਛੋਕੜ : ਹਰਪਾਲ ਸਿੰਘ ਉਰਫ ਪਾਲਾ
1.ਮੁਕੱਦਮਾ ਨੰਬਰ 419/2015 ਅ.ਧ. 60 ਆਬਕਾਰੀ ਐਕਟ ਥਾਣਾ ਗੰਨਗੋ ਜਿਲ੍ਹਾ ਸਹਾਰਨਪੁਰ ਯੂ.ਪੀ.
2.ਮੁਕੱਦਮਾ ਨੰਬਰ 355/2008 ਅ.ਧ. 323/427/452/504/506 ਭ.ਦ. ਥਾਣਾ ਨਕੋੜ ਜਿਲ੍ਹਾ ਸਹਾਰਨਪੁਰ ਯੂ.ਪੀ.
ਕੁੰਦਨ ਸਿੰਘ ਉਰਫ ਮੰਗਲ
1.ਮੁਕੱਦਮਾ ਨੰਬਰ 47/2017 ਅ.ਧ. 60/62 ਆਬਕਾਰੀ ਐਕਟ ਥਾਣਾ ਗੰਨਗੋ ਜਿਲ੍ਹਾ ਸਹਾਰਨਪੁਰ ਯੂ.ਪੀ.
ਮ੍ਰਿਤਕ ਅਮਿਤ ਕੁਮਾਰ ਦਾ ਕਰੀਮੀਨਲ ਪਿਛੋਕੜ
1.ਮੁਕੱਦਮਾ ਨੰਬਰ 407/2015 ਅ.ਧ. 25 ਅਸਲਾ ਐਕਟ ਥਾਣਾ ਰਾਮਬਲਾ ਜਿਲ੍ਹਾ ਬਾਗਪੁਰ ਯੂ.ਪੀ.
ਦੋਸੀਆਨ ਪਾਸੋਂ ਕੀਤੀ ਰਿਕਵਰੀ :-
1. ਬਲੈਰੋ ਗੱਡੀ ਨੰਬਰੀ ਯੂ.ਪੀ.11.ਸੀ.ਈ-8702
2. ਸੈਮਸੰਗ ਕੰਪਨੀ ਦਾ ਮੋਬਾਇਲ ਫੋਨ
ਦੋਸ਼ੀਆਨ ਦਾ ਕਰੀਮੀਨਲ ਪਿਛੋਕੜ : ਹਰਪਾਲ ਸਿੰਘ ਉਰਫ ਪਾਲਾ
1.ਮੁਕੱਦਮਾ ਨੰਬਰ 419/2015 ਅ.ਧ. 60 ਆਬਕਾਰੀ ਐਕਟ ਥਾਣਾ ਗੰਨਗੋ ਜਿਲ੍ਹਾ ਸਹਾਰਨਪੁਰ ਯੂ.ਪੀ.
2.ਮੁਕੱਦਮਾ ਨੰਬਰ 355/2008 ਅ.ਧ. 323/427/452/504/506 ਭ.ਦ. ਥਾਣਾ ਨਕੋੜ ਜਿਲ੍ਹਾ ਸਹਾਰਨਪੁਰ ਯੂ.ਪੀ.
ਕੁੰਦਨ ਸਿੰਘ ਉਰਫ ਮੰਗਲ
1.ਮੁਕੱਦਮਾ ਨੰਬਰ 47/2017 ਅ.ਧ. 60/62 ਆਬਕਾਰੀ ਐਕਟ ਥਾਣਾ ਗੰਨਗੋ ਜਿਲ੍ਹਾ ਸਹਾਰਨਪੁਰ ਯੂ.ਪੀ.
ਮ੍ਰਿਤਕ ਅਮਿਤ ਕੁਮਾਰ ਦਾ ਕਰੀਮੀਨਲ ਪਿਛੋਕੜ
1.ਮੁਕੱਦਮਾ ਨੰਬਰ 407/2015 ਅ.ਧ. 25 ਅਸਲਾ ਐਕਟ ਥਾਣਾ ਰਾਮਬਲਾ ਜਿਲ੍ਹਾ ਬਾਗਪੁਰ ਯੂ.ਪੀ.
ਦੋਸੀਆਨ ਪਾਸੋਂ ਕੀਤੀ ਰਿਕਵਰੀ :-
1. ਬਲੈਰੋ ਗੱਡੀ ਨੰਬਰੀ ਯੂ.ਪੀ.11.ਸੀ.ਈ-8702
2. ਸੈਮਸੰਗ ਕੰਪਨੀ ਦਾ ਮੋਬਾਇਲ ਫੋਨ