ਨਵਾਂਸ਼ਹਿਰ 7 ਮਈ : ਇਲਾਕੇ ਦੀ ਸਿਰਮੌਰ ਸੰਸਥਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਨੈਸ਼ਨਲ ਸਕਿੱਲ ਕੁਐਲੀਫੀਕੇਸ਼ਨ ਫਰੇਮਵਰਕ ਅਧੀਨ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਪ੍ਰੋਜੈਕਟ ਬਿਊਟੀ ਐਂਡ ਵੈੱਲਨੈੱਸ ਅਤੇ ਹੈਲਥ ਕੇਅਰ ਚੱਲ ਰਹੇ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਕਿੱਤੇ ਦੀ ਸਿਖਲਾਈ ਦੇ ਆਪਣਾ ਜੀਵਨ ਪ੍ਰਵਾਹ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਸੈਸ਼ਨ 2022-23 ਦੀਆਂ 12ਵੀਂ ਜਮਾਤ ਦੀਆਂ 33 ਵਿਦਿਆਰਥਣਾਂ ਨੂੰ ਮੁਫਤ ਸਟੂਡੈਂਟ ਟੂਲ ਕਿੱਟਾਂ ਦਿੱਤੀਆਂ ਗਈਆਂ ਜਿਸ ਵਿੱਚ ਉਹ ਸਾਰੇ ਔਜ਼ਾਰ ਹੁੰਦੇ ਹਨ ਜਿਸ ਨਾਲ਼ ਉਹ ਆਪਣਾ ਕਿੱਤਾ ਕਰਕੇ ਕਮਾਈ ਦਾ ਸਾਧਨ ਪੈਦਾ ਕਰ ਸਕਦੀਆਂ ਹਨ। ਇਹ ਕਿੱਟਾਂ ਪ੍ਰਿੰਸੀਪਲ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਵਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ, ਅਜੀਤ ਸਿੰਘ, ਗੁਰਸ਼ਰਨਦੀਪ, ਰਾਜਨ ਰਾਣਾ, ਹਰਜਿੰਦਰ ਲਾਲ, ਦਵਿੰਦਰ ਕੌਰ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ, ਗੁਰਮੀਤ ਸਿੰਘ,ਅਲਕਾ ਅਰੋੜਾ, ਸੋਨਾ ਸ਼ਰਮਾ, ਸਤਿੰਦਰਪਾਲ ਕੌਰ, ਰਾਜਵਿੰਦਰ ਸੰਧੂ, ਮਨਦੀਪ ਕੌਰ, ਸੰਦੀਪ ਕੌਰ,ਜਸਵਿੰਦਰ ਕੌਰ, ਨੀਲਮ ਰਾਣੀ, ਰਗਵਿੰਦਰ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਸੰਜੀਵ ਕੁਮਾਰ, ਰੇਨੂੰ, ਰਣਜੀਤ ਕੌਰ, ਜਸਵੀਰ ਰਾਜ, ਰਣਜੀਤ ਸਿੰਘ, ਨਿਧੀ ਉੱਮਟ, ਰਮਨਦੀਪ ਆਦਿ ਹਾਜ਼ਰ ਸਨ।