ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਮੁਕੰਮਲਤਾ ਵੱਲ ਵਧੀ

ਐਤਵਾਰ ਨੂੰ ਕੇਵਲ 595 ਮੀਟਿ੍ਰਕ ਆਮਦ ਦਰਜ ਕੀਤੀ ਗਈ, ਹੁਣ ਤੱਕ 265647 ਮੀਟਿ੍ਰਕ ਟਨ ਕਣਕ ਦੀ ਖਰੀਦ
ਨਵਾਂਸ਼ਹਿਰ, 15 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦਾ ਖਰੀਦ ਸੀਜ਼ਨ ਸੰਪੂਰਨਤਾ ਵੱਲ ਵੱਧ ਰਿਹਾ ਹੈ। ਐਤਵਾਰ ਨੂੰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕੇਵਲ 595 ਮੀਟਿ੍ਰਕ ਟਨ ਕਣਕ ਦੀ ਆਮਦ ਹੀ ਦਰਜ ਕੀਤੀ ਗਈ। ਹੁਣ ਤੱਕ ਜ਼ਿਲ੍ਹੇ 'ਚ 265647 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ ਪਿਛਲੇ ਸਾਲ ਦੀ ਆਮਦ ਨਾਲੋਂ 60 ਹਜ਼ਾਰ ਮੀਟਿ੍ਰਕ ਜ਼ਿਆਦਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਐਤਵਾਰ ਨੂੰ ਜ਼ਿਲ੍ਹੇ ਦੀਆਂ 30 ਮੰਡੀਆਂ 'ਚੋਂ ਕੇਵਲ 10 'ਚ ਹੀ ਖਰੀਦ ਦਰਜ ਕੀਤੀ ਗਈ। ਇਨ੍ਹਾਂ 10 ਮੰਡੀਆਂ 'ਚੋਂ ਵੀ 3 ਨੂੰ ਛੱਡ ਕੇ ਬਾਕੀ ਮੰਡੀਆਂ 'ਚੋਂ ਖਰੀਦ 50 ਮੀਟਿ੍ਰਕ ਟਨ ਤੋਂ ਘੱਟ ਹੀ ਰਹੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਆਮਦ ਦਾ ਟੀਚਾ 213600 ਮੀਟਿ੍ਰਕ ਟਨ ਸੀ, ਜਿਸ ਦੇ ਮੁਕਾਬਲੇ 34047 ਮੀਟਿ੍ਰਕ ਟਨ ਵਧੇਰੇ ਆਮਦ ਦਰਜ ਕੀਤੀ ਗਈ। ਇਸੇ ਤਰ੍ਹਾਂ ਹੁਣ ਤੱਕ ਮੰਡੀਆਂ 'ਚੋਂ 227900 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 86 ਫ਼ੀਸਦੀ ਬਣਦੀ ਹੈ।
ਹੁਣ ਤੱਕ 28083 ਕਿਸਾਨ ਮੰਡੀਆਂ 'ਚ ਆਪਣੀ ਜਿਣਸ ਲੈ ਕੇ ਆਏ ਹਨ, ਜਿਨ੍ਹਾਂ ਨੂੰ 558 ਕਰੋੜ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏਜੰਸੀਵਾਰ ਖਰੀਦ ਅੰਕੜਿਆਂ ਮੁਤਾਬਕ ਮਾਰਕਫ਼ੈਡ ਨੇ 68329 ਮੀਟਿ੍ਰਕ ਟਨ, ਪਨਸਪ ਨੇ 64178 ਮੀਟਿ੍ਰਕ ਟਨ, ਪਨਗ੍ਰੇਨ ਨੇ 61484 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 40261 ਮੀਟਿ੍ਰਕ ਟਨ, ਭਾਰਤੀ ਖੁਰਾਕ ਨਿਗਮ ਨੇ 30535 ਮੀਟਿ੍ਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 860 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਹੈ।