ਔੜ, 5 ਮਈ : ਪੇਂਡੂ ਇਲਾਕੇ 'ਚ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਅੱਜ ਪੰਜਾਬ ਭਰ ਵਿੱਚ ਲੋਕ ਅਰਪਣ ਕੀਤੇ ਗਏ ਆਮ ਆਦਮੀ ਕਲੀਨਿਕਾਂ ਦੀ ਲੜੀ 'ਚ ਐਸ ਡੀ ਐਮ ਡਾ. ਸ਼ਿਵਰਾਜ ਸਿੰਘ ਬੱਲ ਵੱਲੋਂ ਪਿੰਡ ਔੜ ਵਿਖੇ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਅਤੇ ਪਿੰਡ ਵਾਸੀ ਵੀ ਮੌਜੂਦ ਸਨ। ਐਸ ਡੀ ਐਮ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਨਵਾਂ ਸਥਾਪਿਤ ਹੋਇਆ ਆਮ ਆਦਮੀ ਕਲੀਨਿਕ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ ਕਿਉਂਜੋ ਸਰਕਾਰ ਵੱਲੋਂ ਇਕੋ ਛੱਤ ਹੇਠਾਂ ਚੈਕ ਅਪ, ਮੁਫ਼ਤ ਦਵਾਈਆਂ ਅਤੇ ਟੈਸਟ ਦੀ ਸੁਵਿਧਾ ਆਮ ਲੋਖਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਅਤੇ ਬਿਮਾਰੀਆਂ ਦੀ ਜਾਂਚ ਕਰਨ ਲਈ ਐਮ ਬੀ ਬੀ ਐਸ ਡਾਕਟਰ, ਫਾਰਮਾਸਿਸਟ, ਲਬੋਰੇਟਰੀ ਟੈਕਨੀਸ਼ੀਅਨ ਸਮੇਤ 4 ਸਟਾਫ਼ ਮੈਂਬਰ ਤਾਇਨਾਤ ਹੋਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸਬੰਧੀ ਸਿੱਖਿਆ, ਜਾਣਕਾਰੀ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ 'ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਖੁਦ ਮੈਡੀਕਲ ਫ਼ੀਲਡ ਨਾਲ ਸਬੰਧਤ ਹੋਣ ਕਾਰਨ ਇਸ ਗੱਲ ਤੋਂ ਭਲੀ-ਭਾਂਤ ਵਾਕਫ਼ ਹਨ ਕਿ ਜੇਕਰ ਕਿਸੇ ਬਿਮਾਰੀ ਦਾ ਸ਼ੁਰੂਆਤੀ ਸਟੇਜ 'ਤੇ ਇਲਾਜ ਹੋ ਜਾਵੇ ਤਾਂ ਉਹ ਅੱਗੇ ਨਹੀਂ ਵਧਦੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਨਾਲ ਇਨ੍ਹਾਂ ਕਲੀਨਿਕਾਂ 'ਚ ਬੈਠਣ ਵਾਲੇ ਅਨੁਭਵੀ ਅਤੇ ਕੁਆਲੀਫ਼ਾਈਡ ਡਾਕਟਰਾਂ ਕੋਲ ਸਿਹਤ ਜਾਂਚ ਲਈ ਆਵਾਂਗੇ ਤਾਂ ਯਕੀਨਨ ਹੀ ਬਿਮਾਰੀ ਨੂੰ ਪਹਿਲੇ ਪੜਾਅ 'ਤੇ ਹੀ ਠੀਕ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਨੂੰ ਜਾਪੇਗਾ ਕਿ ਮਰੀਜ਼ ਨੂੰ ਕਿਸੇ ਵੱਡੀ ਸਿਹਤ ਸੰਸਥਾਂ 'ਚੋਂ ਇਲਾਜ ਦੀ ਲੋੜ ਹੈ ਤਾਂ ਉਸ ਲਈ ਵੀ ਸਹੀ ਸਮੇਂ 'ਤੇ ਰੈਫ਼ਰਲ ਹੋ ਜਾਵੇਗੀ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ 'ਚ ਵੱਖ-ਵੱਖ ਥਾਂਈਂ 6 ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਜ਼ਿਲ੍ਹੇ 'ਚ ਆਮ ਆਮਦੀ ਕਲੀਨਿਕਾਂ ਦੀ ਗਿਣਤੀ 17 ਹੋ ਜਾਵੇਗੀ, ਜਿਸ ਦਾ ਵੱਡੀ ਪੇਂਡੂ ਆਬਾਦੀ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਬਿਮਾਰੀਆਂ ਦਾ ਮਾਹਿਰ ਡਾਕਟਰ ਵਲੋਂ ਇਲਾਜ, ਮਰੀਜਾਂ ਦੇ ਟੈਸਟ ਅਤੇ ਉਨ੍ਹਾਂ ਨੂੰ ਮੁਫ਼ਤ 'ਚ ਦਵਾਇਆਂ ਦਿੱਤੀਆਂ ਜਾਣਗੀਆਂ।
ਇਸ ਮੌਕੇ 'ਤੇ ਡਾ.ਬਲਵਿੰਦਰ ਸਿੰਘ, ਫਾਰਮੇਸੀ ਅਫ਼ਸਰ ਸੁਨੀਤਾ, ਹੈਲਥ ਸੁਪਰਵਾਈਜ਼ਰ ਬਲਵੰਤ ਰਾਮ, ਲੈਬ ਟੈਕਨੀਸ਼ੀਅਨ ਰਾਜ ਕੁਮਾਰ, ਸਚਦੀਪ ਸਿੰਘ ਹੈਲਥ ਵਰਕਰ, ਏ ਐਨ ਐਮ ਰਾਜਵਿੰਦਰ ਕੌਰ, ਰਣਜੀਤ ਕੌਰ, ਮਨਪ੍ਰੀਤ ਕੌਰ, ਸੀਮਾ, ਉੱਪ ਵੈਦ ਹਰਜਿੰਦਰ ਸਿੰਘ, ਸਤਨਾਮ ,ਆਸ਼ਾ ਫੈਸੀਲੀਟੇਟਰ ਪਰਮਜੀਤ ਕੌਰ ਅਤੇ ਆਸ਼ਾ ਵਰਕਰ, ਸਮੂਹ ਹੈਲਥ ਸਟਾਫ਼ ਸਮੇਤ ਪਿੰਡ ਵਾਸੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਔੜ ਵਿਖੇ ਸ਼ੁੱਕਰਵਾਰ ਨੂੰ ਆਮ ਆਦਮੀ ਕਲੀਨਿਕ ਦਾ ਲੋਕ ਅਰਪਣ ਕਰਦੇ ਹੋਏ ਐਸ ਡੀ ਐਮ ਮੇਜਰ ਡਾ. ਸ਼ਿਵਰਾਜ ਸਿੰਘ ਬੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਤੇ ਉਦਘਾਟਨੀ ਸਮਾਰੋਹ ਦੀਆਂ ਹੋਰ ਤਸਵੀਰਾਂ।