ਵਿਭਾਗਾਂ ਨੂੰ ਸਰਕਾਰ ਦੀਆਂ ਫ਼ਲੈਗਸ਼ਿੱਪ ਸਕੀਮਾਂ ਤੇ ਜਨਤਕ ਹਿੱਤ ਕੰਮਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ
ਨਵਾਂਸ਼ਹਿਰ, 12 ਮਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਦਿਆਂ, ਉਨ੍ਹਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀਆਂ ਫ਼ਲੈਗੋਸ਼ਿੱਪ ਸਕੀਮਾਂ ਅਤੇ ਜਨਤਕ ਹਿੱਤ ਦੇ ਕੰਮਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ। ਕਮਿਸ਼ਨਰ ਰੂਪਨਗਰ ਮੰਡਲ ਦੀ 16 ਮਈ ਦੀ ਮੀਟਿੰਗ ਹਿੱਤ ਵਿਭਾਗਾਂ ਦੀ ਪ੍ਰਗਤੀ ਜਾਂਚਦਿਆਂ ਉਨ੍ਹਾਂ ਕਿਹਾ ਕਿ ਮਾਲ ਮਹਿਕਮਾ ਮਾਲ ਅਦਾਲਤਾਂ 'ਚ ਲੱਗੇ ਕੇਸਾਂ, ਮਾਲ ਰਿਕਾਰਡ ਦੀ ਨਿਯਮਿਤ ਅਪਡੇਸ਼ਨ ਜਿਸ ਵਿੱਚ ਜਮਾਂਬਮਦੀ, ਗਿਰਦਾਵਰੀ ਤੇ ਰੋਜ਼ਨਾਮਚਾ ਸ਼ਾਮਿਲ ਹਨ, ਤੋਂ ਇਲਾਵਾ ਇੰਤਕਾਲ ਸਮੇਂ ਸਿਰ ਦਰਜ ਕਰਨੇ ਯਕੀਨੀ ਬਣਾਵੇ। ਸਿਹਤ ਵਿਭਾਗ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ, ਨਸ਼ਾ ਮੁਕਤੀ ਲਈ ਚਲਾਏ ਜਾ ਰਹੇ ਓਟ ਸੈਂਟਰਾਂ ਅਤੇ ਪੁਨਰ ਵਸੇਬਾ ਕੇਂਦਰਾਂ ਦੀ ਸਫ਼ਲਤਾ ਦਰ, ਜ਼ਿਲ੍ਹੇ ਦੀਆਂ ਸਿਹਤ ਸੰਸਥਾਂਵਾਂ 'ਚ ਮੌਜੂਦ ਬੁਨਿਆਦੀ ਢਾਂਚੇ ਅਤੇ ਹੋਰ ਲੋੜਾਂ ਬਾਰੇ ਪੁੱਛਿਆ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਪਾਸੋਂ ਜ਼ਿਲ੍ਹੇ 'ਚ ਆਟਾ-ਦਾਲ ਕਾਰਡ ਧਾਰਕਾਂ ਨੂੰ ਸਮੇਂ ਸਿਰ ਰਾਸ਼ਨ ਮਿਲਣਾ ਯਕੀਨੀ ਬਣਾਉਣ ਲਈ ਕਿਹਾ। ਵਿਕਾਸ ਕਾਰਜਾਂ ਦੀ ਸਮੀਖਿਆ ਦੌਰਾਨ ਰੋਜ਼ਗਾਰ ਉਤਪਤੀ, ਪੇਂਡੂ ਵਿਕਾਸ, ਖੇਤੀਬਾੜੀ ਤੇ ਸਹਾਇਕ ਕਿੱਤਿਆਂ, ਪਸ਼ੂਧਨ ਦੀ ਸਾਂਭ-ਸੱੰਭਾਲ ਅਤੇ ਡੇਅਰੀ ਵਿਕਾਸ, ਸ਼ਹਿਰੀ ਵਿਕਾਸ, ਸਿਖਿਆ, ਬਾਲ ਵਿਕਾਸ ਪ੍ਰਾਜੈਕਟ ਪ੍ਰੋਗਰਾਮ, ਸਮਾਜਿਕ ਸੁਰੱਖਿਆ, ਨਾਰੀ ਸਸ਼ਕਤੀਕਰਣ ਬਾਰੇ ਰਿਪੋਰਟ ਲਈ ਗਈ। ਇਸ ਮੀਟਿੰਗ ਵਿੱਚ ਏ ਡੀ ਸੀ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਸ਼ਰਮਾ, ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਬੱਲ, ਸਿਵਲ ਸਰਜਨ ਡਾ. ਜਸਪ੍ਰੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਡੀ ਆਰ ਓ ਰਵਿੰਦਰ ਬਾਂਸਲ, ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ, ਤਹਿਸੀਲਦਾਰ ਬੰਗਾ ਗੁਰਸੇਵਕ ਚੰਦ, ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਚੋਪੜਾ, ਸਹਾਇਕ ਨਿਰਦੇਸ਼ਕ ਬਾਗ਼ਬਾਨੀ ਰਾਜੇਸ਼ ਕੁਮਾਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਚੰਦਰਪਾਲ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।