ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਪਹਿਲਵਾਨ ਲੜਕੇ-ਲੜਕੀਆਂ ਨੇ ਪੰਜਾਬ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿੱਚੋਂ ਜਿੱਤੇ ਤਿੰਨ ਬਰਾਊਨਜ਼ ਮੈਡਲ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਪਹਿਲਵਾਨ ਲੜਕੇ-ਲੜਕੀਆਂ ਨੇ ਪੰਜਾਬ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿੱਚੋਂ ਜਿੱਤੇ ਤਿੰਨ ਬਰਾਊਨ ਮੈਡਲ
ਬੰਗਾ : 17 ਮਈ  :- (  ) ਇਲਾਕੇ ਦੀ ਪ੍ਰਸਿੱਧ ਕੁਸ਼ਤੀ ਟਰੇਨਿੰਗ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੇ ਪੰਜਾਬ ਰੈਸਲਿੰਗ ਐਸੋਸ਼ੀਏਸ਼ਨ ਪੰਜਾਬ ਵੱਲੋ ਗੋਲੂ ਅਖਾੜਾ, ਮੁੱਲਾਂਪੁਰ (ਮੁਹਾਲੀ) ਵਿਖੇ ਆਯੋਜਿਤ ਪੰਜਾਬ ਪੱਧਰ ਦੀ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 15 ਸਾਲ) ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਲਈ ਵੱਖ-ਵੱਖ ਭਾਰ ਵਰਗਾਂ ਵਿਚੋਂ ਤਿੰਨ ਬਰਾਊਨਜ਼ ਮੈਡਲ ਜਿੱਤ ਕੇ ਜ਼ਿਲ਼ੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਬਰਾਊਨਜ਼ ਮੈਡਲ ਜੇਤੂ ਨੌਜਵਾਨ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ ਦਿੱਤੀ ।
ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ 48 ਕਿਲੋਗ੍ਰਾਮ ਭਾਰ ਵਰਗ 'ਚ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ-ਬੀਬੀ ਰਾਜਿੰਦਰ ਕੁਮਾਰੀ  ਭਰੋਮਜਾਰਾ, 41 ਕਿਲੋਗ੍ਰਾਮ ਭਾਰ ਵਰਗ ਪਹਿਲਵਾਨ ਅਕਾਲਜੋਤ ਕੌਰ ਪੁੱਤਰੀ ਦਿਲਾਵਰ ਸਿੰਘ-ਬੀਬੀ ਸੁਖਵਿੰਦਰ ਕੌਰ ਪਿੰਡ ਚੂਹੜਪੁਰ ਅਤੇ 42 ਕਿਲੋਗ੍ਰਾਮ ਭਾਰ ਵਰਗ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਪੁੱਤਰ ਮਾਸਟਰ ਗੁਰਨਾਮ ਰਾਮ-ਬੀਬੀ ਰਾਜਿੰਦਰ ਕੁਮਾਰੀ  ਭਰੋਮਜਾਰਾ ਨੇ ਬਰਾਊਨ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਲੱਬ ਦਾ, ਆਪਣੇ  ਅਖਾੜੇ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਹੈ। (ਜ਼ਿਕਰਯੋਗ ਹੈ ਕਿ ਹੇਜ਼ਲ ਕੌਰ ਅਤੇ ਦਿਲਸ਼ਾਨ ਸਿੰਘ ਦੋਵੇਂ ਸਕੇ ਭੈਣ ਭਰਾ ਹਨ)।
ਬਾਹੜੋਵਾਲ ਅਖਾੜੇ ਵਿਚ ਨੌਜਵਾਨ ਪਹਿਲਵਾਨਾਂ ਨੂੰ ਵਧਾਈਆਂ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ,  ਸ.  ਹਰਦੇਵ ਸਿੰਘ ਗਿੱਲ,  ਸ.  ਰਾਜਵਿੰਦਰ ਸਿੰਘ ਸੈਕਟਰੀ,  ਸ.  ਹਰਭਜਨ ਸਿੰਘ ਮਾਹਿਲ ਗਹਿਲਾਂ,  ਸ.  ਗੁਰਦੀਪ ਸਿੰਘ ਤੂਰਾਂ ਅਤੇ ਹੋਰ ਪਤਵੰਤੇ ਸੱਜਣਾਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਫੋਟੋ ਕੈਪਸ਼ਨ : ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਵੱਖ ਵੱਖ ਵਰਗਾਂ ਵਿਚੋਂ ਬਰਾਊਨਜ਼ ਮੈਡਲ ਜਿੱਤਣ ਵਾਲੇ ਨੌਜਵਾਨ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ੳਅਤੇ ਹੋਰ ਪਤਵੰਤੇ