'ਕਲੀਨ ਐਂਡ ਗ੍ਰੀਨ ਨਵਾਂਸ਼ਹਿਰ' ਮੁਹਿੰਮ ਤੋਂ ਸਭ ਨੂੰ ਪ੍ਰੇਣਨਾ ਲੈਣ ਦੀ ਜ਼ਰੂਰਤ - ਰਾਜੀਵ ਵਰਮਾ
ਨਵਾਂਸ਼ਹਿਰ, 30 ਮਈ : ਨਵਾਂਸ਼ਹਿਰ ਵਿਚ ਚੱਲ ਰਹੀ 'ਕਲੀਨ ਐਂਡ ਗ੍ਰੀਨ ਨਵਾਂਸ਼ਹਿਰ' ਮੁਹਿੰਮ ਦੇ 200 ਦਿਨ ਪੂਰੇ ਹੋਣ 'ਤੇ ਏ. ਡੀ. ਸੀ. ਰਾਜੀਵ ਵਰਮਾ ਨੇ 'ਕਲੀਨ ਐਂਡ ਗ੍ਰੀਨ ਨਵਾਂਸ਼ਹਿਰ' ਟੀਮ ਨੂੰ ਵਧਾਈ ਦਿੱਤੀ ਅਤੇ ਨਾਲ ਆ ਕੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ 'ਤੇ ਉਨ੍ਹਾਂ ਨੇ ਸਾਰੇ ਵਾਲੰਟੀਅਰ ਸੇਵਾਦਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਜਿਸ ਲਗਨ ਅਤੇ ਮੇਹਨਤ ਨਾਲ ਹਰਿਆਵਲ ਟੀਮ ਲੱਗੀ ਹੋਈ ਹੈ ਉਹ ਵਧਾਈ ਦੀ ਪਾਤਰ ਹੈ। ਉਨ੍ਹਾਂ ਨੇ ਸਾਰੇ ਸ਼ਹਿਰਵਾਸੀਆਂ ਵਲੋਂ ਟੀਮ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਸਨ ਵਲੋਂ ਹਰ ਬਣਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਜ਼ਿਲੇ੍ਹ ਦੀਆਂ ਬਾਕੀ ਨਗਰ ਕੌਂਸਲਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣ ਲਈ ਕਿਹਾ ਅਤੇ ਹਰਿਆਵਲ ਸੇਵਾ ਸ਼ੁਰੂ ਕਰਨ ਵਾਸਤੇ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਹੈ। ਅੱਜ ਹਰ ਘਰ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਹੋਣ ਦੀ ਲੋੜ ਹੈ। ਪੌਦੇ ਲਗਾ ਕੇ ਸੰਭਾਲਣੇ, ਪੀਣ ਵਾਲੇ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਨੀ, ਸਿੰਗਲ ਵਰਤੋਂ ਪਲਾਸਟਿਕ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚੋਂ ਖਤਮ ਕਰਨਾ, ਖੇਤੀਬਾੜੀ ਵਾਸਤੇ ਮਿੱਟੀ ਨੂੰ ਉਪਜਾਊ ਰੱਖਣਾ, ਇਹ ਗੱਲਾਂ ਸਮਾਜ ਗੰਭੀਰਤਾਂ ਨਾਲ ਅਪਣਾਵੇ ਤਾਂ ਹੀ ਅਸੀਂ ਜਲਵਾਯੂ ਪਰਿਵਰਤਨ ਅਨੁਸਾਰ ਢਲ ਸਕਾਂਗੇ। ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਜਾਗਰੂਕ ਹੋ ਕੇ ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੌਕੇ ਹਰਿਆਵਲ ਪੰਜਾਬ ਦੇ ਜ਼ਿਲਾ ਸੰਯੋਜਕ ਮਨੋਜ ਕੰਡਾ , ਸ੍ਰੀ ਗੁਰੂ ਰਾਮ ਦਾਸ ਸੁਸਾਇਟੀ ਤੋਂ ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਗਮੋਹਨ ਅਤੇ ਸਤਪਾਲ ਮੌਜੂਦ ਰਹੇ। ਇਸ ਮੌਕੇ ਮਨੋਜ ਕੰਡਾ ਨੇ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਏ ਡੀ ਸੀ ਰਾਜੀਵ ਵਰਮਾ ਵੱਲੋਂ ਸ਼ੁਰੂ ਤੋਂ ਹੀ ਇਸ ਮੁਹਿੰਮ ਨੂੰ ਉਤਸ਼ਾਤਿਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ 'ਚ ਜੁੜੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਸ੍ਰੀ ਗੁਰੂ ਰਾਮ ਦਾਸ ਸੁਸਾਇਟੀ, ਐਸ ਕੇ ਟੀ, ਆਰੀਆ ਸਮਾਜ ਨਵਾਂਸ਼ਹਿਰ, ਆਰਟ ਆਫ ਲਿਵਿੰਗ, ਆਸ ਵੇਲਫੇਅਰ, ਅਵਾਜ਼, ਵਾਤਾਵਰਣ ਸੰਭਾਲ ਸੁਸਾਇਟੀ, ਮਾਡਲ ਟਾਊਨ ਕਲੱਬ, ਸਮਾਜ ਸੇਵੀ ਲੋਕਾਂ ਦੇ ਵਾਤਾਵਰਣ ਲਈ ਸਮਰਪਿਤ ਯਤਨਾਂ ਤੋਂ ਸਾਨੂੰ ਸਿੱਖਣ ਅਤੇ ਸਹਿਯੋਗ ਦੇਣ ਦੀ ਲੋੜ ਹੈ।
ਇਸ ਮੌਕੇ ਸ. ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਸਾਰਾ ਸਮਾਜ ਮਿਲ ਕੇ ਵਾਤਾਵਰਣ ਬਚਾਉਣ ਲਈ ਉਪਰਾਲੇ ਕਰੇਗਾ ਤਾਂ ਬਹੁਤ ਚੰਗਾ ਮਾਹੌਲ ਬਣੇਗਾ। ਹਰਿਆਵਲ ਮੁਹਿੰਮ ਤਹਿਤ ਸ਼ੁੱਧ ਹਵਾ, ਸ਼ੁੱਧ ਜਲ, ਲਹਿਰਾਉਂਦੇ ਦਰਖਤ, ਮੀਂਹ ਦਾ ਪਾਣੀ ਜ਼ਮੀਨ ਵਿਚ ਰੀਚਾਰਜ ਕਰਨ, ਛੱਪੜ ਦੁਬਾਰਾ ਵਿਕਸਿਤ ਕਰਨ, ਪਰਵਾਸੀ ਪੰਛੀਆਂ ਦੀ ਮੁੜ ਤੋਂ ਆਮਦ ਆਦਿ ਲਈ ਸਭਨਾਂ ਸੰਸਥਾਂਵਾਂ ਵੱਲੋਂ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਹੋਰ ਜਾਗਰੂਕ ਹੋਣ ਅਤੇ ਸਮਾਜ ਦੀ ਬੇਹਤਰੀ ਲਈ ਉਪਰਾਲਿਆਂ 'ਚ ਸਾਥ ਦੇ ਕੇ ਇਸ ਲਹਿਰ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ।