ਮਨਰੇਗਾ ਮਜ਼ਦੂਰਾਂ ਅਤੇ ਸਟਾਫ਼ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਤੇ ਸੁਰੱਕਸ਼ਾਬੀਮਾ
ਯੋਜਨਾ ਦਾ ਸੁਰੱਖਿਆ ਘੇਰਾ ਮਿਲੇਗਾ
ਨਵਾਂਸ਼ਹਿਰ, 3 ਮਈ : ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਵਧੀਕ ਨਿਰਦੇਸ਼ਕ ਸੰਜੀਵ
ਕੁਮਾਰ ਗਰਗ ਨੇ ਅੱਜ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਵਿੰਦਰ
ਕੁਮਾਰ ਸ਼ਰਮਾ ਤੇ ਮੁੱਖ ਦਫ਼ਤਰ ਤੋਂ ਆਏ ਗੁਰਤੇਜ ਸਿੰਘ ਦੀ ਮੌਜੂਦਗੀ 'ਚ ਜ਼ਿਲ੍ਹੇ ਬਲਾਕ
ਵਿਕਾਸ ਤੇ ਪੰਚਾਇਤ ਅਫ਼ਸਰਾਂ, ਮਨਰੇਗਾ ਸਟਾਫ਼ ਨਾਲ ਮੀਟਿੰਗ ਕਰਕੇ ਜ਼ਿਲ੍ਹੇ 'ਚ ਮਨਰੇਗਾ
ਤਹਿਤ ਹੋਣ ਵਾਲੇ ਕੰਮਾਂ, ਛੱਪੜਾਂ ਦੀ ਡਿ-ਸਿਲਟਿੰਗ ਅਤੇ ਸਾਂਝਾ ਜਲ ਤਲਾਬ ਦੀ ਪ੍ਰਗਤੀ
ਦਾ ਜਾਇਜ਼ਾ ਲਿਆ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਇਸ ਸਾਲ ਮਨਰੇਗਾ ਦਾ
58 ਕਰੋੜ ਦਾ ਖਰਚ ਦਾ ਟੀਚਾ ਦਿੱਤਾ ਗਿਆ ਜਦਕਿ ਪਿਛਲੇ ਸਾਲ ਦੇ 54 ਕਰੋੜ ਰੁਪਏ ਦੇ
ਟੀਚੇ 'ਚੋਂ ਜ਼ਿਲ੍ਹੇ ਨੇ 96 ਫ਼ੀਸਦੀ ਪੂਰਾ ਕਰਨ 'ਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ
ਕਿ ਨਵੇਂ ਵਿੱਤੀ ਵਰ੍ਹੇ ਦੇ ਟੀਚੇ 'ਚ 13 ਲੱਖ ਦਿਹਾੜੀਆਂ ਦਾ ਟੀਚਾ ਵੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਅਤੇ ਮਨਰੇਗਾ ਸਟਾਫ਼ ਨੂੰ ਪ੍ਰਧਾਨ
ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਤਹਿਤ ਬੀਮਾ
ਸੁਰੱਖਿਆ ਕਵਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਸਕੀਮ 'ਚ 18 ਤੋਂ
50 ਸਾਲ ਦਾ ਕੋਈ ਵੀ ਵਿਅਕਤੀ 436 ਰੁਪਏ ਸਲਾਨਾ ਦੇ ਕੇ 2 ਲੱਖ ਰੁਪਏ ਦਾ ਰਿਸਕ ਕਵਰ ਲੈ
ਸਕਦਾ ਹੈ ਜਦਕਿ ਦੂਸਰੀ ਯੋਜਨਾ 'ਚ 18 ਤੋਂ 70 ਸਾਲ ਦਾ ਕੋਈ ਵੀ ਵਿਅਕਤੀ 20 ਰੁਪਏ
ਸਲਾਨਾ ਦੇ ਕੇ ਸੜ੍ਹਕ ਹਾਦਸੇ 'ਚ ਮੌਤ ਦਾ 2 ਲੱਖ ਰੁਪਏ ਦਾ ਰਿਸਕ ਕਵਰ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਿਸਕ ਕਵਰ ਬੈਂਕ ਨੂੰ ਆਪਣੀ ਸਹਿਮਤੀ ਦੇਣ ਉਪਰੰਤ ਹੀ
ਸਬੰਧਤ ਬੈਂਕ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ
ਪੰਚਾਇਤ ਵਿਭਾਗ ਵੱਲੋਂ ਸਮੁੱਚੇ ਪਿੰਡਾਂ 'ਚ ਰਹਿੰਦੀ ਵਸੋਂ ਨੂੰ ਇਸ ਦੇ ਲਾਭ ਬਾਰੇ
ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਗੰਦੇ ਪਾਣੀ ਦੇ ਛੱਪੜਾਂ
ਦੀ ਸਫ਼ਾਈ ਦੇ ਪ੍ਰਾਜੈਕਟ ਤਹਿਤ 330 ਪਿੰਡਾਂ (66 ਪ੍ਰਤੀ ਬਲਾਕ) ਦੇ ਛੱਪੜਾਂ 'ਚ
ਡੀ-ਸਿਲਟਿੰਗ ਚੈਂਬਰ ਬਣਾਏ ਜਾਣੇ ਹਨ, ਜਿਨ੍ਹਾਂ 'ਚੋਂ 155 ਪਿੰਡਾਂ 'ਚ ਕੰਮ ਸ਼ੁਰੂ ਹੋਣ
ਬਾਅਦ 77 ਮੁਕੰਮਲ ਹੋ ਚੁੱਕੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਮਨਰੇਗਾ ਤਹਿਤ ਪਿੰਡਾਂ 'ਚ ਰਹਿੰਦੇ ਪਸ਼ੂ ਪਾਲਕਾਂ ਨੂੰ ਮੁਫ਼ਤ
ਗੋਬਰ ਗੈਸ ਪਲਾਂਟ ਲਾਉਣ ਦੀ ਯੋਜਨਾ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦੇਣ ਲਈ
ਜ਼ਿਲ੍ਹੇ ਦੇ ਮਨਰੇਗਾ ਸਟਾਫ਼ ਨੂੰ ਲੋਕਾਂ ਨੂੰ ਪ੍ਰੇਰਨ ਲਈ ਕਿਹਾ ਗਿਆ ਹੈ।
ਵਧੀ ਨਿਰਦੇਸ਼ਕ ਅਨੁਸਾਰ ਜ਼ਿਲ੍ਹੇ 'ਚ ਬਣ ਰਹੇ 75 ਸਾਂਝਾ ਜਲ ਤਲਾਬਾਂ 'ਚੋਂ 31 ਮੁਕੰਮਲ
ਕਰ ਲਏ ਗਏ ਹਨ ਜਦਕਿ ਬਾਕੀਆਂ ਨੂੰ ਜੂਨ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
ਸਮੀਖਿਆ ਮੀਟਿੰਗ 'ਚ ਪੰਜਾਂ ਬਲਾਕਾਂ ਦੇ ਬੀ ਡੀ ਪੀ ਓਜ਼ ਜਿਨ੍ਹਾਂ 'ਚ ਰਾਜਵਿੰਦਰ ਕੌਰ
ਨਵਾਂਸ਼ਹਿਰ, ਹੇਮ ਰਾਜ ਔੜ, ਰਣਜੀਤ ਸਿੰਘ ਖੱਟੜਾ ਬੰਗਾ ਅਤੇ ਜਗਤਾਰ ਸਿੰਘ ਬਲਾਚੌਰ ਤੇ
ਵਾਧੂ ਚਾਰਜ ਸੜੋਆ, ਪੰਜੇ ਬਲਾਕਾਂ ਦੇ ਮਨਰੇਗਾ ਏ ਪੀ ਓਜ਼ ਅਤੇ ਮਨਰੇਗਾ ਤੇ ਜ਼ਿਲ੍ਹਾ
ਨੋਡਲ ਅਫ਼ਸਰ ਗੁਰਮੁਖ ਸਿੰਘ ਮੌਜੂਦ ਸਨ।