ਜ਼ਿਲ੍ਹੇ ’ਚ 8 ਮਈ ਤੋਂ 10 ਮਈ ਅਤੇ 13 ਮਈ ਨੂੰ ਜਲੰਧਰ ਦੇ ਵਿਧਾਨ ਸਭਾ ਹਲਕਿਆਂ ਦੀ ਹੱਦ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਘੇਰੇ ’ਚ ਡਰਾਈ ਡੇਅ ਦੇ ਹੁਕਮ

ਨਵਾਂਸ਼ਹਿਰ, 5 ਮਈ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਪੰਜਾਬ
ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ,
ਮਿਤੀ 8 ਮਈ, 2023 ਨੂੰ ਸ਼ਾਮ 6 ਵਜੇ ਤੋਂ ਮਿਤੀ 10 ਮਈ 2023, ਜਲੰਧਰ ਲੋਕ ਸਭਾ ਹਲਕੇ
ਦੀ ਜ਼ਿਮਨੀ ਚੋਣ ਦਾ ਮਤਦਾਨ ਮੁਕੰਮਲ ਹੋਣ ਤੱਕ ਅਤੇ ਮਿਤੀ 13 ਮਈ, 2023 ਨੂੰ ਵੋਟਾਂ ਦੀ
ਗਿਣਤੀ ਵਾਲੇ ਦਿਨ, ਜ਼ਿਲ੍ਹਾ ਜਲੰਧਰ ਦੇ ਵਿਧਾਨ ਸਭਾ ਹਲਕਿਆਂ/ਸਬ ਡਵੀਜ਼ਨ ਫ਼ਿਲੌਰ ਦੀ ਹੱਦ
ਨਾਲ ਲੱਗਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਥਿਤ
ਪਿੰਡਾਂ 'ਚ ਡਰਾਈ ਡੇਅ ਦੀ ਘੋਸ਼ਣਾ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਡਰਾਈ ਡੇਅ ਦੌਰਾਨ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਖੋਲ੍ਹਣ,
ਸ਼ਰਾਬ ਵੇਚਣ ਅਤੇ ਸਟੋਰ ਕਰਨ 'ਤੇ ਪੂਰਣ ਪਾਬੰਦੀ ਹੋਵੇਗੀ। ਇਹ ਹੁਕਮ ਉਕਤ ਇਲਾਕੇ 'ਚ
ਪੈਂਦੇ ਪਬ, ਬਾਰ, ਬੀਅਰ ਬਾਰ, ਹਾਰਡ ਬਾਰ, ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ
ਆਦਿ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ, 'ਤੇ ਵੀ ਪੂਰਣ ਤੌਰ 'ਤੇ
ਲਾਗੂ ਹੋਣਗੇ।