ਸੋਮਵਾਰ ਸ਼ਾਮ ਤੱਕ 256968 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ

ਪਿਛਲੇ ਸਾਲ ਨਾਲੋਂ 51625 ਮੀਟਿ੍ਰਕ ਟਨ ਵਧੇਰੇ ਆਮਦ ਦਰਜ ਕੀਤੀ ਗਈ
ਨਵਾਂਸ਼ਹਿਰ, 8 ਮਈ : ਸੋਮਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚ 256968 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ ਕਿ ਪਿਛਲੇ ਸਾਲ ਦੀ ਆਮਦ ਨਾਲੋਂ 51625 ਮੀਟਿ੍ਰਕ ਟਨ ਵਧੇਰੇ ਹੈ।  ਉਨ੍ਹਾਂ ਦੱਸਿਆ ਕਿ ਇਕੱਲੇ ਸੋਮਵਾਰ ਨੂੰ ਕੇਵਲ 2184 ਮੀਟਿ੍ਰਕ ਟਨ ਕਣਕ ਦੀ ਆਮਦ ਖਰੀਦ ਹੋਈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਆਮਦ ਦਾ ਅੰਕੜਾ 2000 ਮੀਟਿ੍ਰਕ ਟਨ ਦੇ ਨੇੜੇ ਪੁੱਜਣ 'ਤੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ, ਕਿ ਜ਼ਿਲ੍ਹੇ 'ਚ ਮੰਡੀਆਂ 'ਚ ਹੁਣ ਕਣਕ ਦਾ ਸੀਜ਼ਨ ਸੰਪੂਰਨ ਹੋਣ ਕੰਢੇ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਟੀਚਾ 231600 ਮੀਟਿ੍ਰਕ ਟਨ ਮਿੱਥਿਆ ਗਿਆ ਸੀ ਪਰ ਹੁਣ ਤੱਕ ਟੀਚੇ ਤੋਂ 25368 ਮੀਟਿ੍ਰਕ ਟਨ ਵਧੇਰੇ ਆਮਦ ਦਰਜ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ 26870 ਕਿਸਾਨਾਂ ਨੂੰ ਹੁਣ ਤੱਕ 522 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉੁਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ 180075 ਮੀਟਿ੍ਰਕ ਕਣਕ ਚੁੱਕੀ ਜਾ ਚੁੱਕੀ ਹੈ, ਜੋ ਕਿ 73 ਫ਼ੀਸਦੀ ਬਣਦੀ ਹੈ।
ਏਜੰਸੀਵਾਰ ਖਰੀਦ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਮਾਰਕਫ਼ੈਡ ਨੇ 66523 ਮੀਟਿ੍ਰਕ ਟਨ, ਪਨਸਪ ਨੇ 62055 ਮੀਟਿ੍ਰਕ ਟਨ, ਪਨਗ੍ਰੇਨ ਨੇ 59819 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 39480 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 29083 ਮੀਟਿ੍ਰਕ ਟਨ ਕਣਕ ਖਰੀਦੀ ਹੈ।