ਜ਼ਿਲ੍ਹੇ ’ਚ ਸ਼ਨੀਵਾਰ ਸ਼ਾਮ ਤੱਕ 251593 ਮੀਟਿ੍ਰਕ ਟਨ ਕਣਕ ਦੀ ਖਰੀਦ

ਪਿਛਲੇ ਸਾਲ ਨਾਲੋਂ 45890 ਮੀਟਿ੍ਰਕ ਟਨ ਵਧੇਰੇ ਆਮਦ
ਹੁਣ ਤੱਕ 517 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ
ਨਵਾਂਸ਼ਹਿਰ, 6 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਸ਼ਨੀਵਾਰ ਸ਼ਾਮ ਤੱਕ 251593 ਮੀਟਿ੍ਰਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਜੋ ਕਿ ਪਿਛਲੇ ਸਾਲ ਦੀ ਕੁੱਲ ਆਮਦ 205703 ਮੀਟਿ੍ਰਕ ਟਨ ਦੇ ਮੁਕਾਬਲੇ 45890 ਮੀਟਿ੍ਰਕ ਟਨ ਵਧੇਰੇ ਬਣਦੀ ਹੈ ਜੋ ਕਿ 22.30 ਫ਼ੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਜੇਕਰ ਅੱਜ ਤੱਕ ਮੰਡੀਆਂ 'ਚ ਖਰੀਦੀ ਗਈ ਕਣਕ ਦੀ ਇਸ ਸਾਲ ਲਈ ਮਿੱਥੇ ਟੀਚੇ ਨਾਲ ਤੁਲਨਾ ਕੀਤਾ ਜਾਵੇ ਤਾਂ ਇਹ ਇਸ ਸਾਲ ਲਈ ਮਿੱਥੇ ਗਏ ਟੀਚੇ 231600 ਮੀਟਿ੍ਰਕ ਟਨ ਦੇ ਮੁਕਾਬਲੇ 19993 ਮੀਟਿ੍ਰਕ ਵਧੇਰੇ ਬਣਦੀ ਹੈ।  ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਦੀ ਤਪਸ਼ ਜ਼ਿਆਦਾ ਨਾ ਹੋਣਾ ਕਣਕ ਦਾ ਝਾੜ ਵਧਾਉੁਣ 'ਚ ਸਹਾਇਕ ਰਿਹਾ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਦਿਨਾਂ 'ਚ ਤਾਪਮਾਨ 'ਚ ਬੇਮਿਸਾਲ ਵਾਧਾ ਕਣਕ ਦਾ ਝਾੜ ਘਟਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਣਕ ਦਾ ਝਾੜ ਵੱਧ ਆਉਣ ਨਾਲ ਕਿਸਾਨਾਂ ਨੂੰ ਵੀ ਆਰਥਿਕ ਤੌਰ 'ਤੇ ਲਾਭ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਅੱਜ ਸ਼ਾਮ ਤੱਕ ਕੁੱਲ 517.55 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 26048 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਫ਼ਸਲ ਵਿੱਚੋਂ ਅੱਜ ਦੀ 10694 ਕੁਇੰਟਲ ਮਿਲਾ ਕੇ ਹੁਣ ਤੱਕ 160833 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਿਫ਼ਟਿੰਗ ਇਸ ਵਾਰ ਗੁਦਾਮਾਂ ਦੀ ਬਜਾਏ ਸਿੱਧੀ ਸੈਂਟਰਲ ਪੂਲ ਲਈ ਹੋਣ ਕਰਕੇ ਸਪੈਸ਼ਲ ਦੀ ਉਪਲਬਧਤਾ ਮੁਤਾਬਕ ਹੋ ਰਹੀ ਹੈ। ਏਜੰਸੀਵਾਰ ਖਰੀਦ ਅੰਕੜੇ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਰਕਫ਼ੈਡ ਨੇ 66123 ਮੀਟਿ੍ਰਕ ਟਨ, ਪਨਸਪ ਨੇ 60536 ਮੀਟਿ੍ਰਕ ਟਨ, ਪਨਗ੍ਰੇਨ ਨੇ 58350 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 38452 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 28125 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਹੈ।