ਪੁਰਾਣੀ ਰੰਜਸ਼ ਕਾਰਨ ਹੋਏ ਝਗੜੇ ’ਚ ਮਰੇ ਵਿਅਕਤੀ ਦਾ ਕਾਤਲ ਗ੍ਰਿਫ਼ਤਾਰ

ਪਟਿਆਲਾ, 8 ਮਈ:  ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 06/05/2023 ਦਿਨ ਸ਼ਨੀਵਾਰ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋ ਥਾਣਾ ਪਸਿਆਣਾ ਵਿਖੇ ਹਰਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਦੁੱਧੜ ਦਾ ਲੜਾਈ ਝਗੜਾ ਹੋਣ ਸਬੰਧੀ ਇਤਲਾਹ ਮਿਲੀ ਸੀ।ਜਿਸ ਪਰ ਮੁੱਖ ਅਫ਼ਸਰ ਥਾਣਾ ਪਸਿਆਣਾ ਸਮੇਤ ਪੁਲਿਸ ਪਾਰਟੀ ਦੇ ਰਾਜਿੰਦਰਾ ਹਸਪਤਾਲ ਪਟਿਆਲਾ ਪੁੱਜ ਕੇ ਹਰਪਾਲ ਸਿੰਘ ਦੇ ਅਣ ਫਿੱਟ ਹੋਣ ਕਾਰਨ ਉਸ ਦੀ ਪਤਨੀ ਪਰਮਜੀਤ ਕੋਰ ਉਕਤ ਦਾ ਬਿਆਨ ਲਿਖਿਆ ਜਿਸ ਨੇ ਆਪਣੇ ਬਿਆਨ ਵਿਚ ਲਿਖਾਇਆ ਕਿ ਮਿਤੀ 6-5-2023 ਨੂੰ ਉਹ ਸਮੇਤ ਆਪਣੇ ਪਤੀ ਹਰਪਾਲ ਸਿੰਘ ਦੇ ਨਾਲ ਪਿੰਡ ਮੈਣ ਤੋ ਦਵਾਈ ਲੈਣ ਲਈ ਪੈਦਲ ਜਾ ਰਹੇ ਸੀ ।ਉਸ ਦਾ ਪਤੀ ਉਸ ਤੋ ਅੱਗੇ ਸੀ ਅਤੇ ਉਹ ਪਿੱਛੇ ਜਾ ਰਹੀ ਸੀ ਅਤੇ ਅੱਗੋਂ ਕੌਰ ਸਿੰਘ ਪੁੱਤਰ ਰਲਾ ਸਿੰਘ ਪੁੱਤਰ ਬਸੰਤਾ ਸਿੰਘ ਵਾਸੀ ਦੁੱਧੜ ਆਪਣੀ ਗੋਹੇ ਵਾਲੀ ਰੇਹੜੀ ਲੈ ਕੇ ਆ ਰਿਹਾ ਸੀ ਤਾਂ ਜਦੋਂ ਅਸੀਂ ਨੇੜੇ ਰਿੰਪੀ ਪਰਚੂਨ ਦੀ ਦੁਕਾਨ ਪੁੱਜੇ ਤਾਂ ਵਕਤ ਕਰੀਬ 8:30 ਵਜੇ ਸੁਭਾ ਦਾ ਹੋਵੇਗਾ ਕਿ ਕੌਰ ਸਿੰਘ ਨੇ ਆਪਣੀ ਗੋਹੇ ਵਾਲੀ ਸਾਈਕਲ ਰੇਹੜੀ ਵਿੱਚੋਂ ਕਹੀ ਚੁੱਕ ਕੇ ਉਸ ਦੇ ਪਤੀ ਦੇ ਸਿਰ ਵਿੱਚ ਸਿੱਧੀ ਮਾਰੀ ਤਾਂ ਉਸ ਦਾ ਪਤੀ ਹੇਠਾਂ ਸੜਕ ਪਰ ਡਿੱਗ ਗਿਆ ਸੀ ਫਿਰ ਕੌਰ ਸਿੰਘ ਨੇ ਮੇਰੇ ਪਤੀ ਦੇ ਡਿੱਗੇ ਪਏ ਦੇ ਸਿਰ ਅਤੇ ਇਸ ਦੇ ਸਰੀਰ ਪਰ ਕਹੀ ਦੇ ਕਈ ਹੋਰ ਵਾਰ ਕੀਤੇ ਸੀ।ਫਿਰ ਕੌਰ ਸਿੰਘ ਲੋਕਾਂ ਦਾ ਇਕੱਠ ਦੇਖ ਕੇ ਆਪਣੀ ਕਹੀ ਤੇ ਰੇਹੜੀ ਸਮੇਤ ਮੌਕਾ ਤੋ ਭੱਜ ਗਿਆ ਸੀ। ਪਰਮਜੀਤ ਕੌਰ ਉਕਤ ਦੇ ਬਿਆਨ ਪਰ ਕੋਰ ਸਿੰਘ ਉਕਤ ਦੇ ਖ਼ਿਲਾਫ਼ ਮੁਕੱਦਮਾ ਨੰਬਰ 66 ਮਿਤੀ 06/05/2023 ਅ/ਧ 307,323,506 IPC ਥਾਣਾ ਪਸਿਆਣਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜੋ ਦੌਰਾਨੇ ਤਫ਼ਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਕੌਰ ਸਿੰਘ ਉਕਤ ਨੂੰ ਪੁਲਿਸ ਟੀਮ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਮਿਤੀ 06-05-2023 ਨੂੰ ਹੀ ਪਿੰਡ ਜਲਾਲਖੇੜਾ ਤੋ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਿਤੀ 07/05/2023 ਨੂੰ ਹਰਪਾਲ ਸਿੰਘ ਉਕਤ ਦੀ ਮੌਤ ਦੌਰਾਨੇ ਇਲਾਜ ਹੋ ਗਈ ਹੈ। ਜਿਸ ਤੇ ਮੁਕੱਦਮਾ ਉਕਤ ਵਿੱਚ ਜੁਰਮ ਅ/ਧ 302 IPC ਦਾ ਵਾਧਾ ਕੀਤਾ ਗਿਆ ਅਤੇ ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 11/05/2023 ਤੱਕ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
             ਵਜਾ ਰੰਜਿਸ਼:- ਇਹ ਕਿ ਸਾਲ 2019 ਵਿੱਚ ਕੌਰ ਸਿੰਘ ਦੇ ਲੜਕੇ ਸੰਦੀਪ ਸਿੰਘ ਉਮਰ 19 ਸਾਲ ਜੋ ਕੱਲਰਭੈਣੀ ਸਕੂਲ ਵਿਚ ਪੜਦਾ ਸੀ ਅਤੇ ਇਸ ਤੇ ਭਤੀਜੇ ਸਤਪਾਲ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਦੁੱਧੜ ਉਮਰ ਕਰੀਬ 17 ਸਾਲ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ।ਜਿਸ ਪਰ ਮੁਕੱਦਮਾ ਨੰਬਰ 92 ਮਿਤੀ 07-06-2019 ਅ/ਧ 279,304ਏ, ਆਈ.ਪੀ.ਸੀ ਥਾਣਾ ਪਸਿਆਣਾ ਬਰਖ਼ਿਲਾਫ਼ ਮ੍ਰਿਤਕ ਹਰਪਾਲ ਸਿੰਘ ਦੇ ਖ਼ਿਲਾਫ਼ ਦਰਜ ਹੋਇਆ ਸੀ ਤਾਂ ਉਸ ਮੁਕੱਦਮੇ ਵਿੱਚ ਹਰਪਾਲ ਸਿੰਘ ਮਿਤੀ 11-04-2023 ਨੂੰ ਮਾਨਯੋਗ ਅਦਾਲਤ ਵੱਲੋਂ ਬਰੀ ਹੋ ਗਿਆ ਸੀ। ਜਿਸ ਕਰਕੇ ਕੌਰ ਸਿੰਘ ਨੇ ਹਰਪਾਲ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਕੇ ਸੱਟਾ ਮਾਰੀਆਂ ਸਨ।   ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਇਹ ਵੀ ਦੱਸਿਆ ਹੈ ਕਿ ਦੋਸ਼ੀ ਕੋਰ ਸਿੰਘ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਮੌਕਾ ਤੋ ਹੁਣ ਤੱਕ ਦੀ ਤਫ਼ਤੀਸ਼ ਤੋ ਮੁੱਖ ਤੌਰ ਤੇ ਦੋਸ਼ੀ ਕੋਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਨੇ ਇੰਕਸ਼ਾਫ਼ ਵੀ ਕਰ ਲਿਆ ਹੈ ।