-ਕਾਲਜ ਵਿਦਿਆਰਥੀ ਤੇ ਗਰੈਜੂਏਟ 10 ਜੂਨ ਤੱਕ ਕਰ ਸਕਦੇ ਹਨ ਬਿਨੈ ਪੱਤਰ
ਹੁਸ਼ਿਆਰਪੁਰ, 30 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ
ਹੁਸ਼ਿਆਰਪੁਰ ਵਿਖੇ 'ਸਮਰ ਇੰਟਰਨਸ਼ਿਪ ਪ੍ਰੋਗਰਾਮ' ਆਯੋਜਿਤ ਕੀਤਾ ਜਾ ਰਿਹਾ ਹੈ। ਇਸ
ਇੰਟਰਨਸ਼ਿਪ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਤੇ ਗਰੈਜੂਏਟ
ਬਿਨੈ ਪੱਤਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਨਪੇਡ ਇੰਟਰਨਸ਼ਿਪ ਲਈ ਤਜ਼ਰਬੇ ਦੇ
ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਇਸ ਦੀ ਮਿਆਦ 2 ਮਹੀਨੇ ਦੀ ਹੈ ਅਤੇ ਇਸ ਨੂੰ 6
ਮਹੀਨੇ ਤੱਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਲਈ
ਆਖਰੀ ਮਿਤੀ 10 ਜੂਨ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਸਮਰ ਇੰਟਰਨਸ਼ਿਪ ਪ੍ਰੋਗਰਾਮ' ਵਿਚ ਗ੍ਰਾਫਿਕ ਡਿਜਾਇਨ
ਐਂਡ ਕੰਟੈਂਟ ਕ੍ਰਿਏਟਰ, ਸੋਸ਼ਲ ਮੀਡੀਆ ਆਉਟਰੀਚ ਐਂਡ ਕੰਪੇਨਿੰਗ, ਲਾਇਬ੍ਰੇਰੀ ਐਂਡ
ਇਨਫਾਰਮੇਸ਼ਨ ਸਾਇੰਸ (ਬੀ.ਲਿਬ, ਐਮ. ਲਿਬ ਵਿਦਿਆਰਥੀ) ਵਿਚ ਇੰਟਰਨਸ਼ਿਪ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇੰਟਰਨਸ਼ਿਪ ਲਈ ਵਿਦਿਆਰਥੀ ਮੇਲ ਆਈ.ਡੀ mgnf21.manoj0iima.ac.in,
ਫੋਨ ਨੰਬਰ 98889 90656 'ਤੇ ਜਾਂ ਡਿਜੀਟਲ ਲਾਇਬ੍ਰੇਰੀ, ਸਾਹਮਣੇ ਰੈਡ ਕਰਾਸ ਦਫ਼ਤਰ,
ਸਿਵਲ ਲਾਈਨ ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦੇ ਹਨ।