ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦਾ ਸ਼ਾਨਦਾਰ ਨਤੀਜਾ
ਜਾਨਵੀ ਨਿਗਾਹ ਨੇ ਐਸ.ਜੀ.ਪੀ.ਏ 9.04 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾਬੰਗਾ : 4 ਮਈ () ਇਲਾਕੇ ਦੇ ਪਹਿਲੇ ਪੈਰਾ ਮੈਡੀਕਲ ਸਿੱਖਿਆ ਅਦਾਰੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ 100% ਸ਼ਾਨਦਾਰ ਨਤੀਜਾ ਆਇਆ ਹੈ। ਪ੍ਰਿੰਸੀਪਲ ਡਾ. ਪ੍ਰਿਯੰਕਾ ਰਾਜ ਨੇ ਕਾਲਜ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ (ਪਹਿਲਾ ਸਮੈਸਟਰ) ਵਿਚੋਂ ਪਹਿਲਾ ਸਥਾਨ ਜਾਨਵੀ ਨਿਗਾਹ ਸਪੁੱਤਰੀ ਸ੍ਰ ਕਸ਼ਮੀਰ ਲਾਲ-ਬੀਬੀ ਬਲਬੀਰ ਕੌਰ ਪਿੰਡ ਢਾਹਾਂ ਨੇ 9.04 ਐਸ.ਜੀ.ਪੀ.ਏ ਪ੍ਰਾਪਤ ਕਰਕੇ ਫਸਟ ਰਹੀ ਹੈ। ਕਲਾਸ ਵਿਚੋਂ ਦੂਸਰਾ ਸਥਾਨ ਆਸ਼ਿਮਾ ਟੇਟੇ ਪੁੱਤਰੀ ਸ੍ਰੀ ਸੈਲਵਿਸਟਰ ਟੇਟੇ-ਬੀਬੀ ਸਲਿਸਟੀਨਾ ਟੇਟੇ ਪਿੰਡ ਖਟਕੜ ਕਲਾਂ ਨਵਾਂਸ਼ਹਿਰ ਨੇ 8.80 ਐਸ.ਜੀ.ਪੀ.ਏ ਪ੍ਰਾਪਤ ਹਾਸਲ ਕੀਤਾ ਅਤੇ ਜਦ ਕਿ ਇੰਦਰਪ੍ਰੀਤ ਕੌਰ ਪੁੱਤਰੀ ਸ. ਜੈ ਸਿੰਘ- ਬੀਬੀ ਮਨਜੀਤ ਕੌਰ ਪਿੰਡ ਬੈਂਸ ਬਾਹੋਵਾਲ (ਰੋਪੜ) ਨੇ ਐਸ.ਜੀ.ਪੀ.ਏ 8.76 ਗਰੇਡ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ ਹੈ।
ਪ੍ਰਿੰਸੀਪਲ ਡਾ. ਪ੍ਰਿਯੰਕਾ ਰਾਜ ਨੇ ਦੱਸਿਆ ਕਿ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਪੰਜਾਬ ਟੈਕਨੀਕਲ ਯੂਨੀਵਰਸਟੀ ਤੋਂ ਮਾਨਤਾ ਪ੍ਰਾਪਤ ਪੈਰਾਮੈਡੀਕਲ ਕਾਲਜ ਹੈ। ਇੱਥੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਆਧੁਨਿਕ, ਆਡੀਉ-ਵਿਜ਼ੂਅਲ ਤਕਨੀਕ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਪ੍ਰੈਕਟੀਕਲ ਲਈ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਯੰਤਰਾਂ ਦਾ ਪੂਰਾ ਪ੍ਰਬੰਧ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਕਾਲਜ ਵਿਚ ਚੱਲ ਰਹੇ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ), ਬੀ.ਐਸ.ਸੀ. ਰੇਡੀਉ ਐਂਡ ਇਮੇਜ਼ਿੰਗ ਟੈਕਨੋਲਜੀ ਅਤੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ ਡਿਗਰੀ ਕੋਰਸਾਂ ਵਿਚ ਨਵੇਂ ਸ਼ੈਸ਼ਨ 2023-24 ਲਈ ਦਾਖਲਾ ਵੀ ਸ਼ੁਰੂ ਹੋ ਚੁੱਕਾ ਹੈ। ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ.ਐਸ.ਸੀ. ਮੈਡੀਕਲ ਲੈਬ (ਪਹਿਲਾ ਸਮੈਸਟਰ) ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ, ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ, ਸ੍ਰੀ ਰਾਜਦੀਪ ਥਿਦਵਾਰ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਮੈਡਮ ਪ੍ਰਭਜੋਤ ਕੌਰ ਖਟਕੜ, ਸਮੂਹ ਸਟਾਫ ਅਤੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ ਸਮੂਹ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ ਟੌਪਰ ਵਿਦਿਆਰਥੀ