ਸਮਾਰਟ ਸਕੂਲ ਲੰਗੜੋਆ ਦਾ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ 28 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 23 ਵਿਚ ਲਈਆਂ ਪ੍ਰੀਖਿਆਵਾਂ ਵਿੱਚ ਵਧੀਆ ਕਾਰਗੁਜ਼ਾਰੀ ਦਾ ਸਬੂਤ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ ਹੈ। ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ਵਿਚ ਅਨਮੋਲ ਪੁੱਤਰੀ ਜਰਨੈਲ ਸਿੰਘ ਨੇ 435/500 ਅੰਕਾਂ ਨਾਲ ਪਹਿਲਾ ਸਥਾਨ, ਜਸਪ੍ਰੀਤ ਕੌਰ ਪੁੱਤਰੀ ਮਲਕੀਤ ਸਿੰਘ ਨੇ 431/500 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਰਾਜਵੀਰ ਸਿੰਘ ਪੁੱਤਰ ਹਰਪਾਲ ਸਿੰਘ ਨੇ 426/500 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਆਰਟਸ ਗਰੁੱਪ ਵਿਚ ਸੁੱਖਦੇਵ ਪੁੱਤਰ ਸੁਰਿੰਦਰ ਕੁਮਾਰ ਨੇ 451/500 ਅੰਕਾਂ ਨਾਲ ਪਹਿਲਾਂ ਸਲੋਨੀ ਮੂਮ ਪੁੱਤਰੀ ਬਲਵਿੰਦਰ ਕੁਮਾਰ ਨੇ 439/500 ਅੰਕਾਂ ਨਾਲ ਦੂਸਰਾ ਤੇ ਇੰਦਰਜੀਤ ਪੁੱਤਰ ਕੁਲਵਿੰਦਰਜੀਤ ਨੇ 435/500 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਵਿਚ  ਦਸਵੀਂ ਦੇ ਨਤੀਜੇ ਵੱਲ ਝਾਤ ਮਾਰੀਏ ਤਾਂ ਇਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਲੜਕੀਆਂ ਨੇ ਹੀ ਹਾਸਲ ਕੀਤੀਆਂ ਹਨ,ਜਿਸ ਵਿਚ ਕਿਰਨਜੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 619/650 ਨੰਬਰਾਂ ਨਾਲ ਪਹਿਲਾ, ਨੇਹਾ ਪੁੱਤਰੀ ਪਵਨ ਕੁਮਾਰ ਨੇ 594/650 ਨੰਬਰਾਂ ਨਾਲ ਦੂਜਾ ਅਤੇ ਅੰਜਲੀ ਸੋਨੀ ਪੁੱਤਰੀ ਸ਼ਸ਼ੀ ਭੂਸ਼ਣ ਨੇ 568/650 ਨੰਬਰ ਲੈ ਕੇ ਤੀਜੇ ਸਥਾਨ ਪ੍ਰਾਪਤ ਕੀਤਾ । ਬੋਰਡ ਦੀਆਂ ਪ੍ਰੀਖਿਆਵਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ  ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਬੱਚਿਆਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਾਇਸ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਵੀ ਬੱਚਿਆਂ ਦੀ ਇਸ ਉਪਲਬਧੀ ਲਈ ਉਹਨਾਂ ਨੂੰ ਵਧਾਈ ਦਿੱਤੀ ਤੇ ਆਪਣੇ ਮਿਹਨਤੀ ਸਟਾਫ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਬੱਚਿਆਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮੁਕਾਮ ਤੇ ਪੁੱਜਣ ਲਈ ਪੜਾਈ ਤੇ ਖੇਡਾਂ ਵਿਚ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਬਲਦੀਪ ਸਿੰਘ, ਪ੍ਰਦੀਪ ਕੌਰ,ਸਪਨਾ, ਸਰਬਜੀਤ ਕੌਰ, ਅਸ਼ਵਨੀ ਕੁਮਾਰ, ਮੀਨਾ ਰਾਣੀ, ਜਸਵਿੰਦਰ ਕੌਰ, ਸੁਸ਼ੀਲ ਕੁਮਾਰ, ਸਤਿੰਦਰ ਕੌਰ, ਨੀਰਜ਼ ਬਾਲੀ ਤੋਂ ਇਲਾਵਾ ਬੱਚੇ ਤੇ ਸਟਾਫ ਹਾਜ਼ਰ ਸੀ।