500 ਹੋਰ ਧੀਆਂ ਨੂੰ 2.55 ਕਰੋੜ ਰੁਪਏ ਦਾ ਆਸ਼ੀਰਵਾਦ ਮਿਲੇਗਾ ਅਗਲੇ ਹਫ਼ਤੇ 'ਚ
ਨਵਾਂਸ਼ਹਿਰ, 8 ਮਈ : ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ 816 ਨਵ-ਵਿਆਹੀਆਂ ਧੀਆਂ ਨੂੰ ਬੀਤੇ ਮਾਲੀ ਵਰ੍ਹੇ ਦੌਰਾਨ 4,16,16000 (ਚਾਰ ਕਰੋੜ, ਸੋਲਾਂ ਲੱਖ, ਸੋਲਾਂ ਹਜ਼ਾਰ ਰੁਪਏ ਦਾ ਆਸ਼ੀਰਵਾਦ ਉਨ੍ਹਾਂ ਦੀ ਝੋਲੀ ਪਾਇਆ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀ ਵਿਧਵਾਵਾਂ ਦੀਆਂ ਲੜਕੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਪੱਛੜੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਦੇ ਮੁੜ ਵਿਆਹ ਸਮੇਂ 51000 ਰੁਪਏ ਦੀ ਯਕਮੁਸ਼ਤ ਵਿੱਤੀ ਸਹਾਇਤਾ ਸ਼ਗਨ ਵਜੋਂ ਦਿੱਤੀ ਜਾਂਦੀ ਹੈ ਤਾਂ ਜੋ ਸਬੰਧਤ ਪਰਿਵਾਰ ਨੂੰ ਧੀ ਦੇ ਵਿਆਹ ਮੌਕੇ ਆਪਣੀ ਕਮਜ਼ੋਰ ਆਰਥਿਕ ਅਵਸਥਾ ਕਾਰਨ ਔਕੜ 'ਚੋਂ ਨਾ ਲੰਘਣਾ ਪਵੇ।
ਉਨ੍ਹਾਂ ਦੱਸਿਆ ਕਿ ਉਕਤ 816 ਕੇਸਾਂ ਦੇ ਨਿਪਟਾਰੇ ਨਾਲ 31 ਮਾਰਚ 2022 ਤੱਕ ਦੀ ਪੈਂਡੈਂਸੀ ਖਤਮ ਹੋ ਗਈ ਹੈ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ 'ਤੇ ਰਾਸ਼ੀ ਜਾਰੀ ਕਰਕੇ ਨਿਪਟਾਇਆ ਗਿਆ। ਡੀ ਸੀ ਰੰਧਾਵਾ ਨੇ ਅੱਗੇ ਦੱਸਿਆ ਕਿ ਹੁਣ ਸਰਕਾਰ ਵੱਲੋਂ ਪਹਿਲੀ ਅਪਰੈਲ 2022 ਤੋਂ ਅਕਤੂਬਰ 2022 ਤੱਕ ਦੀਆਂ 500 ਹੋਰ ਅਰਜ਼ੀਆਂ ਦੇ ਨਿਪਟਾਰੇ ਵਾਸਤੇ ਗਰਾਂਟ ਜਾਰੀ ਕੀਤੀ ਗਈ ਹੈ, ਜਿਸ ਦੀ ਅਦਾਇਗੀ ਲਗਪਗ 2.55 ਕਰੋੜ ਰੁਪਏ ਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਅਗਲੇ ਹਫ਼ਤੇ ਤੱਕ ਸਬੰਧਤ ਬਿਨੇਕਾਰਾਂ ਦੇ ਖਾਤਿਆਂ 'ਚ ਸਿੱਧੀ ਤਬਦੀਲ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਨੂੰ ਪਾਰਦਰਸ਼ੀ ਬਣਾਉਣ ਅਤੇ ਇਸ ਦਾ ਲਾਭ ਪ੍ਰਾਰਥੀਆਂ ਤੱਕ ਜਲਦੀ ਪਹੁੰਚਾਉਣ ਦੇ ਮੰਤਵ ਨਾਲ ਇਸ ਨੂੰ ਇੱਕ ਅਪਰੈਲ 2023 ਤੋਂ ਆਨਲਾਈਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਪ੍ਰਾਰਥੀ ਨੂੰ ਆਸ਼ੀਰਵਾਦ ਡੋਟ ਪੰਜਾਬ ਡੋਟ ਜੀ ਓ ਵੀ ਡੋਟ ਇੰਨ ਪੋਰਟਲ 'ਤੇ ਜਾ ਕੇ ਆਪਣੀ ਅਰਜ਼ੀ ਆਨਲਾਈਨ ਮਾਧਿਅਮ ਰਾਹੀਂ ਭਰਨੀ ਹੋਵੇਗੀ। ਉਨ੍ਹਾਂ ਨੇ ਬਿਨੇਕਾਰਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਮਾਧਿਅਮ ਰਾਹੀਂ ਆਸ਼ੀਰਵਾਦ ਸਕੀਮ ਲਈ ਅਰਜ਼ੀ ਭਰਦੇ ਹੋਏ ਆਪਣੇ ਵੇਰਵੇ ਜਿਨ੍ਹਾਂ 'ਚ ਆਪਣਾ ਨਾਮ, ਪਿਤਾ ਦਾ ਨਾਮ, ਆਧਾਰ ਕਾਰਡ, ਬੈਂਕ ਖਾਤਾ ਨੰਬਰ, ਆਈ ਐਫ ਐਸ ਸੀ ਕੋਡ ਆਦਿ ਨੂੰ ਪੂਰੀ ਸਾਵਧਾਨੀ ਨਾਲ ਭਰਿਆ ਜਾਵੇ ਤਾਂ ਜੋ ਕਿਸੇ ਗਲਤੀ ਕਾਰਨ ਦੇਰੀ ਦੀ ਗੁੰਜਾਇਸ਼ ਨਾ ਰਹੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਨੇਕਾਰ ਜਾਂ ਲਾਭਪਾਤਰੀ ਨੂੰ ਆਪਣੀ ਅਰਜ਼ੀ ਦਾਇਰ ਕਰਨ ਜਾਂ ਪਹਿਲਾਂ ਦਿੱਤੀ ਅਰਜ਼ੀ ਸਬੰਧੀ ਕੋਈ ਮੁਸ਼ਕਿਲ ਹੈ ਤਾਂ ਉਹ ਗੁੱਜਰਪੁਰ ਰੋਡ ਸਥਿਤ ਅੰਬੇਦਕਰ ਭਵਨ ਵਿਖੇ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।