24 ਤੇ 25 ਮਈ ਦੋ ਦਿਨ ਲਾਏ ਜਾਣਗੇ ਵਿਸ਼ੇਸ਼ ਕੈਂਪ
ਨਵਾਂਸ਼ਹਿਰ, 23 ਮਈ : ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ
ਯੋਜਨਾ ਤਹਿਤ ਵੱਧ ਤੋਂਂ ਵੱਧ ਲਾਭਪਾਤਰੀਆਂ ਨੂੰ ਕਵਰ ਕਰਨ ਅਤੇ ਈ ਕਾਰਡ ਜਾਰੀ ਕਰਨ ਲਈ
24 ਅਤੇ 25 ਮਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ, ਨਵਾਂਸ਼ਹਿਰ (ਮੀਟਿੰਗ ਹਾਲ ਨੰ. 101) ਅਤੇ
ਐਸ ਡੀ ਐਮ ਦਫ਼ਤਰਾਂ ਬੰਗਾ ਅਤੇ ਬਲਾਚੌਰ ਵਿਖੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਇਹ ਕੈਂਪ
ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ
ਮੈਡੀਕਲ ਕਮਿਸ਼ਨਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ
ਯੋਜਨਾ ਨੇ ਦੱਸਿਆ ਕਿ ਯੋਜਨਾ ਦੇ ਲਾਭਪਾਤਰੀ ਈ ਕਾਰਡ ਪ੍ਰਾਪਤ ਕਰਕੇ ਸੂਬੇ ਦੇ 900 ਤੋਂ
ਵਧੇਰੇ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ 'ਚ 5 ਲੱਖ ਰੁਪਏ ਤੱਕ ਦਾ ਮੁਫ਼ਤ
(ਕੈਸ਼ਲੈਸ) ਇਲਾਜ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ। ਈ ਕਾਰਡ ਜਾਰੀ ਕਰਵਾਉਣ ਲਈ ਸਬੰਧਤ
ਲਾਭਪਾਤਰੀ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦਾ ਸਬੂਤ, ਪਰਿਵਾਰ ਘੋਸ਼ਣਾ ਫ਼ਾਰਮ, ਰਾਸ਼ਨ
ਕਾਰਡ, ਲੇਬਰ ਕਾਰਡ ਆਦਿ ਦਸਤਾਵੇਜ਼ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ
ਕਿਸਾਨ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ, ਰਜਿਸਟ੍ਰਡ ਉਸਾਰੀ ਕਾਮੇ, ਐਸ ਈ ਈ
ਸੀ (ਸਮਾਜਿਕ ਆਰਥਿਕ ਜਨਗਣਨਾ-2011) ਦੇ ਲਾਭਪਾਤਰੀ ਅਤੇ ਰਜਿਸਟ੍ਰਡ ਪੱਤਰਕਾਰ
(ਐਕਰੀਡੇਟਿਡ ਅਤੇ ਪੀਲੇ ਕਾਰਡ ਧਾਰਕ) ਲਾਭ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਲਗਪਗ 1600 ਕਿਸਮਾਂ ਦੇ ਇਲਾਜ ਮੁਹੱਈਆ ਕਰਵਾਏ ਜਾਂਦੇ
ਹਨ, ਜਿਨ੍ਹਾਂ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸ਼ਾਮਿਲ ਹਨ।