ਸੀ ਪਾਈਟ ਨਵਾਂਸ਼ਹਿਰ ਵਿਖੇ ਅਗਨੀਵੀਰ ਭਰਤੀ ਦਾ ਪੇਪਰ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਫ਼ਿਜ਼ੀਕਲ ਟ੍ਰੇਨਿੰਗ ਲਈ ਮੁਫ਼ਤ ਕੋਚਿੰਗ 24 ਮਈ ਤੋਂ

ਨਵਾਂਸ਼ਹਿਰ, 22 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅਤੇ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ
ਜਿਨ੍ਹਾਂ ਨੌਜੁਆਨਾਂ ਨੂੰ ਅਗਨੀਵੀਰ ਆਰਮੀ ਭਰਤੀ ਦਾ ਪੇਪਰ ਪਾਸ ਕਰ ਲਿਆ ਹੈ, ਉਨ੍ਹਾਂ
ਦੀ ਫ਼ਿਜ਼ੀਕਲ ਟ੍ਰੇਨਿੰਗ (ਸਰੀਰਕ ਸਿਖਲਾਈ) ਲਈ ਮੁਫ਼ਤ ਕੋਚਿੰਗ (ਤਿਆਰੀ) 24 ਮਈ, 2023
ਤੋਂ ਸੀ ਪਾਈਟ ਕੈਂਪ, ਨਹਿਰੀ ਵਿਸ਼ਰਾਮ ਘਰ, ਰਾਹੋਂ ਰੋਡ ਨਵਾਂਸ਼ਹਿਰ ਵਿਖੇ ਕਰਵਾਈ
ਜਾਵੇਗੀ। ਕੈਂਪ ਇੰਚਾਰਜ ਨਿਰਮਲ ਸਿੰਘ ਅਨੁਸਾਰ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ
10ਵੀਂ ਪਾਸ ਘੱਟੋ-ਘੱਟ 45 ਫ਼ੀਸਦੀ ਨਾਲ ਪਾਸ, ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ)
ਅਤੇ ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 72-82 ਸੈਂਟੀਮੀਟਰ ਅਤੇ ਉਮਰ 17 ਸਾਲ 6
ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੋਵੇ। ਟ੍ਰਾਇਲ ਪਾਸ ਯੁਵਕਾਂ ਦਾ ਕੈਂਪ 'ਚ ਹੀ
ਮੈਡੀਕਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪ੍ਰੀ-ਟ੍ਰੇਨਿੰਗ ਦੌਰਾਨ ਯੁਵਕਾਂ
ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰਾਂ-
9463738300, 8725866019 ਅਤੇ 9814586921 'ਤੇ ਸੰਪਰਕ ਕੀਤਾ ਜਾ ਸਕਦਾ ਹੈ।