ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਇਨਾਮ ਵੰਡ ਸਮਾਗਮ ਸ. ਇੰਦਰਵੀਰ ਸਿੰਘ ਡੀ ਆਈ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਇਨਾਮ ਵੰਡ ਸਮਾਗਮ ਸ. ਇੰਦਰਵੀਰ ਸਿੰਘ ਡੀ. ਆਈ. ਜੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਬੰਗਾ, 13 ਮਈ () ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ  ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਆਮ ਗਿਆਨ ਦੀ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ । ਇਸ ਪ੍ਰਤੀਯੋਗਤਾ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ । ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਇਸ ਪ੍ਰਤੀਯੋਗਤਾ ਵਿੱਚ ਮਹਿਲਾ ਵਰਗ ਨਾਲ ਸਬੰਧਤ ਸਵਾਲ ਅੰਕਿਤ ਕੀਤੇ ਗਏ । ਇਸ ਪ੍ਰਤੀਯੋਗਤਾ ਵਿੱਚ ਬੀ.ਐਸ.ਸੀ. (ਰੇਡੀਓ ਇਮੇਜ਼ਿੰਗ ਟੈਕਨੋਲਜੀ) ਦੀਆਂ ਵਿਦਿਆਰਥਣਾਂ ਚੋਂ  ਦੀਆ  ਨੇ ਪਹਿਲਾ ਸਥਾਨ, ਇਸ਼ਾਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਕਿਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂਆਂ ਨੂੰ ਫੁੱਲ ਮਲਾਵਾਂ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਬਾਕੀ ਸਾਰੀਆਂ ਪ੍ਰਤੀਯੋਗੀ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।
     ਇਸ ਮੌਕੇ ਸ. ਇੰਦਰਬੀਰ ਸਿੰਘ ਆਈ.ਪੀ.ਐਸ. ਡੀ ਆਈ ਜੀ ਪੰਜਾਬ ਪੁਲੀਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਨਿਭਾਈ । ਉਹਨਾਂ ਨੇ ਆਪਣੇ ਸੰਬੋਧਨ 'ਚ ਕੁੜੀਆਂ ਨੂੰ ਦੇਸ਼ ਦਾ ਮਾਣ ਦੱਸਦਿਆਂ ਕਿਹਾ ਕਿ ਸਾਰੇ ਖੇਤਰਾਂ ਵਿੱਚ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਮਹਿਲਾ ਵਰਗ ਲਈ ਸਮਾਜ ਦਾ ਨਜ਼ਰੀਆਂ ਬਦਲਣ ਦੀ ਅਤਿਅੰਤ ਲੋੜ ਹੈ। ਉਹਨਾਂ ਨੇ ਢਾਹਾਂ ਕਲੇਰਾਂ 'ਚ ਸਥਾਪਿਤ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੰਗਾ ਦੀ ਧਰਤੀ ਨਾਲ ਜੁੜੀਆਂ ਯਾਦਾਂ ਦੀ ਸਾਂਝ ਪਾਈ। ਉਹਨਾਂ ਨੂੰ ਉਕਤ ਦੋਵਾਂ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ ਗਿਆ।
        ਇਨਾਮ ਵੰਡ ਸਮਾਗਮ ਵਿੱਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਨੇ ਸਵਾਗਤੀ ਸ਼ਬਦ ਆਖਦਿਆਂ  ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਵਿਦਿਆਰਥੀ ਵਰਗ ਦੀ ਸਖ਼ਸ਼ੀਅਤ ਨੂੰ ਨਿਖਾਰਦੀਆਂ ਹਨ । ਉਪਰੰਤ ਸ. ਹਰਮਿੰਦਰ ਸਿੰਘ ਤਲਵੰਡੀ ਪ੍ਰਧਾਨ ਸਮਾਜਿਕ ਸਾਂਝ ਸੰਸਥਾ ਬੰਗਾ ਨੇ ਦੱਸਿਆ ਕਿ  ਇਲਾਕੇ ਭਰ ਦੇ ਵਿਦਿਅਕ ਅਦਾਰਿਆਂ ਵਿੱਚ  ਸਮਾਜਿਕ ਸਾਂਝ ਸੰਸਥਾ ਵੱਲੋਂ ਅਜਿਹੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ। ਸਮਾਗਮ ਵਿਚ ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ ਟਰੱਸਟ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ । ਇਸ ਸਮਾਗਮ ਮੌਕੇ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਜਨਰਲ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਇਨਾਂਸ, ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ ਅਤੇ ਸਾਬਕਾ ਵਾਈਸ ਚਾਂਸਲਰ, ਸ.ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਸ.ਮਹਿੰਦਰਪਾਲ ਸਿੰਘ ਸੁਪਰਡੈਂਟ, ਸੁਰਜੀਤ ਮਜਾਰੀ ਪ੍ਰੀਖਿਆ ਪ੍ਰਬੰਧਕ,  ਸ੍ਰੀ ਰਾਜਦੀਪ ਥਿਦਵਾਰ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਮੈਡਮ ਪ੍ਰਭਜੋਤ ਕੌਰ ਖਟਕੜ ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ  ਹਾਜ਼ਰ ਸਨ।
ਕੈਪਸ਼ਨ- ਇਨਾਮ ਪ੍ਰਦਾਨ ਕਰਨ ਮੌਕੇ ਸ. ਇੰਦਰਬੀਰ ਸਿੰਘ ਆਈ ਪੀ ਐਸ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਤੇ ਹੋਰ