ਹੁਣ ਤੱਕ 23257 ਕਿਸਾਨਾਂ ਨੂੰ 461 ਕਰੋੜ ਰੁਪਏ ਦੀ ਅਦਾਇਗੀ
ਨਵਾਂਸ਼ਹਿਰ, 2 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਇਸ ਵਾਰ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੋਣ ਕਾਰਨ ਅਤੇ ਬਾਰਸ਼ਾਂ ਦਾ ਕਣਕ ਦੀ ਫ਼ਸਲ 'ਤੇ ਬਾਹਲਾ ਮਾਰੂ ਅਸਰ ਨਾ ਹੋਣ ਕਾਰਨ, ਸੋਮਵਾਰ ਸ਼ਾਮ ਤੱਕ ਜ਼ਿਲ੍ਹੇ 'ਚ ਹੋਈ ਕਣਕ ਦੀ ਖਰੀਦ, ਇਸ ਸਾਲ ਲਈ ਮਿੱਥੇ ਟੀਚੇ ਨੂੰ ਪਾਰ ਕਰ ਗਈ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਪਿਛਲੇ ਸਾਲ ਕਣਕ ਦੀ ਕੁੱਲ ਖਰੀਦ 205704 ਮੀਟਿ੍ਰਕ ਟਨ ਰਹੀ ਸੀ ਪਰ ਇਸ ਸਾਲ 25896 ਮੀਟਿ੍ਰਕ ਟਨ ਦਾ ਇਜਾਫ਼ਾ ਹੋਣ ਕਾਰਨ, ਇਸ ਸਾਲ ਦੇ ਮਿੱਥੇੇ ਟੀਚੇ 231600 ਮੀਟਿ੍ਰਕ ਟਨ ਨੂੰ ਵੀ ਖਰੀਦ ਪਾਰ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਖਰੀਦ 12.5 ਫ਼ੀਸਦੀ ਵਧੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ 7611 ਮੀਟਿ੍ਰਕ ਟਨ ਦੀ ਆਮਦ ਮੰਡੀਆਂ 'ਚ ਦਰਜ ਕੀਤੀ ਗਈ ਸੀ ਜਦਕਿ ਸੋਮਵਾਰ ਨੂੰ 4429 ਮੀਟਿ੍ਰਕ ਟਨ ਦੀ ਆਮਦ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਤੱਕ 23257 ਕਿਸਾਨਾਂ ਦੇ ਖਾਤਿਆਂ 'ਚ 461.52 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਏਜੰਸੀਵਾਰ ਖਰੀਦ ਦਾ ਅੰਕੜਾ ਦੱਸਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਮਾਰਕਫ਼ੈਡ ਨੇ 61525 ਮੀਟਿ੍ਰਕ ਟਨ, ਉਸ ਤੋਂ ਬਾਅਦ ਪਨਸਪ ਨੇ 55865 ਮੀਟਿ੍ਰਕ ਟਨ, ਤੀਸਰੇ ਸਥਾਨ 'ਤੇ ਪਨਗ੍ਰੇਨ ਨੇ 54010 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 36551 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 24608 ਮੀਟਿ੍ਰਕ ਟਨ ਕਣਕ ਖਰੀਦ ਕੀਤੀ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਚੋਪੜਾ ਅਨੁਸਾਰ ਜ਼ਿਲ੍ਹੇ 'ਚ ਕਣਕ ਦਾ ਝਾੜ ਔਸਤਨ 20 ਕੁਇੰਟਲ ਪ੍ਰਤੀ ਏਕੜ ਰਿਹਾ ਹੈ ਜੋ ਕਿ ਪਿਛਲੇ ਸੀਜ਼ਨ ਤੋਂ ਇੱਕ ਸਾਲ ਪਹਿਲਾਂ ਦੇ ਰੱਬੀ ਖਰੀਦ ਸੀਜ਼ਨ ਨਾਲ ਮੇਲ ਖਾਂਦਾ ਹੈ। ਉਨ੍ਹਾਂ ਦੱਸਿਆ ਕਿ ਝਾੜ ਵਧਣ ਦਾ ਕਾਰਨ ਮੌਸਮ 'ਚ ਗਰਮੀ ਨਾ ਰਹਿਣਾ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਦਿਨਾਂ 'ਚ ਆਮ ਨਾਲੋਂ ਵਧੇਰੇ ਤਾਪਮਾਨ ਰਹਿਣ ਕਾਰਨ ਝਾੜ 'ਤੇ ਅਸਰ ਪੈ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਹੋਈਆਂ ਬਾਰਸ਼ਾਂ ਨੇ ਮੌਸਮ 'ਚ ਤਪਸ਼ ਵਧਣ ਨਹੀਂ ਦਿੱਤੀ ਜਿਸ ਕਾਰਨ ਤਾਪਮਾਨ ਫ਼ਸਲਾਂ ਦੇ ਝਾੜ ਲਈ ਲਾਹੇਵੰਦ ਰਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਬਾਰਸ਼ਾਂ ਕਾਰਨ ਫ਼ਸਲਾਂ 'ਤੇ ਖਰਾਬੇ ਦਾ ਪ੍ਰਭਾਵ ਵੀ ਇਸ ਕਰਕੇ ਘੱਟ ਰਿਹਾ ਕਿ ਜ਼ਿਲ੍ਹੇ 'ਚ ਤੇਜ਼ ਮੀਂਹ ਅਤੇ ਹਨ੍ਹੇਰੀ ਕਾਰਨ ਜ਼ਿਆਦਾਤਰ ਵਿਛੀਆਂ ਫ਼ਸਲਾਂ ਧੁੱਪ ਲੱਗਣ ਬਾਅਦ ਫ਼ਿਰ ਉੱਠ ਖੜ੍ਹੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸੀਜ਼ਨ ਦੀ ਆਮਦ ਢਾਈ ਲੱਖ ਮੀਟਿ੍ਰਕ ਟਨ ਤੋਂ ਵਧੇਰੇ ਹੋਣ ਦੀ ਸੰਭਾਵਨਾ ਹੈ।