ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਕਰੀਹਾ ਦੇ ਦਾਨੀਆਂ ਵੱਲੋਂ ਕਣਕ ਦਾ ਦਾਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਕਰੀਹਾ ਦੇ ਦਾਨੀਆਂ ਵੱਲੋਂ ਕਣਕ ਦਾ ਦਾਨ
ਬੰਗਾ :  07  ਮਈ :-  ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਚੱਲਦੀ ਲੰਗਰ ਸੇਵਾ ਲਈ  ਪਿੰਡ ਕਰੀਹਾ ਦੇ ਦਾਨੀਆਂ ਵੱਲੋਂ ਕਣਕ ਦਾ ਦਾਨ ਦਿੱਤਾ।  ਪਿੰਡ ਕਰੀਹਾ ਵਿਖੇ ਸਮਾਜ ਸੇਵਕ ਬਾਬਾ ਦਲਜੀਤ ਸਿੰਘ 
ਕਰੀਹਾ  ਦੀ ਅਗਵਾਈ ਵਿਚ ਸੁਖਵੀਰ ਸਿੰਘ ਦੁਸਾਂਝ, ਹਰਮਿੰਦਰ ਸਿੰਘ, ਗੁਰਿੰਦਰ ਸਿੰਘ ਜੌਹਲ ਸਾਬਕਾ ਸਰਪੰਚ, ਦਵਿੰਦਰ ਸਿੰਘ ਮਾਨ, ਕੁਲਵੀਰ ਸਿੰਘ ਮਾਨ ਪੰਚ, ਗੁਰਮੇਲ ਸਿੰਘ ਨੇ ਆਪਣੇ ਸਾਥੀਆਂ ਨਾਲ ਸਮੁੱਚੇ ਸਮੁੱਚੇ ਨਗਰ ਵਿਚ ਘਰ-ਘਰ ਜਾ ਕੇ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਦੇ ਲੰਗਰ ਲਈ ਕਣਕ ਇਕੱਠੀ ਕਰਵਾਈ ਹੈ।  ਬਾਬਾ ਦਲਜੀਤ ਸਿੰਘ ਕਰੀਹਾ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਅਤੇ ਗਰੀਬ ਮਰੀਜ਼ਾਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ ਅਤੇ ਹਸਪਤਾਲ ਵਿਚ ਦਾਖਲ ਬਿਮਾਰ ਲੋੜਵੰਦ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਲੰਗਰ ਸੇਵਾ ਕਰਨੀ ਬਹੁਤ ਸ਼ਲਾਘਾਯੋਗ ਕਾਰਜ ਹੈ।  ਕਣਕ ਦਾਨ ਦੇਣਾ ਸਭ ਤੋਂ ਵੱਡਾ ਮਹਾਂਦਾਨ ਹੈ, ਇਸ ਕਣਕ ਦਾਨ ਦਾ ਲਾਭ ਪੂਰਾ ਸਾਲ ਹਸਪਤਾਲ ਵਿਚ ਦਾਖਲ ਮਰੀਜ਼ ਅਤੇ ਉਹਨਾਂ ਦੇ ਸਹਾਇਕ ਲੰਗਰ ਛੱਕ ਕੇ ਪ੍ਰਾਪਤ ਕਰਦੇ ਹਨ । ਬਾਬਾ ਜੀ  ਨੇ ਇਲਾਕੇ ਦੇ ਦਾਨੀ ਵੀਰਾਂ ਨੂੰ ਹਸਪਤਾਲ ਢਾਹਾਂ ਕਲੇਰਾਂ ਦੇ ਲੰਗਰ ਲਈ ਵੱਧ ਤੋਂ ਵੱਧ ਕਣਕ ਅਤੇ  ਮਾਇਆ ਦਾਨ ਵਿਚ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਸਮੂਹ ਨਗਰ ਨਿਵਾਸੀ ਕਣਕ ਦਾਨੀਆਂ ਦਾ ਹਾਰਦਿਕ ਧੰਨਵਾਦ ਕੀਤਾ। ਕਣਕ ਇਕੱਠੀ ਕਰਨ ਮੌਕੇ ਭਾਈ ਜੋਗਾ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਸੰਦੀਪ ਕੁਮਾਰ, ਨੀਲਾ ਸਿੰਘ ਅਤੇ ਹਸਪਤਾਲ ਦੇ ਹੋਰ ਸੇਵਾਦਾਰ ਵੀ ਹਾਜ਼ਰ ਸਨ। ਵਰਣਨਯੋਗ ਹੈ ਕਿ ਪਿਛਲੇ 35 ਸਾਲਾਂ ਤੋਂ ਦੁਆਬੇ ਵਿਚ ਲੋੜਵੰਦਾਂ ਨੂੰ ਵਧੀਆ ਮੈਡੀਕਲ ਇਲਾਜ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਮਰੀਜ਼ਾਂ ਅਤੇ ਉਹਨਾਂ ਸਹਾਇਕਾਂ ਨੂੰ ਤਿੰਨੋ ਵੇਲੇ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ।
ਫੋਟੋ ਕੈਪਸ਼ਨ :   ਪਿੰਡ ਕਰੀਹਾ ਵਿਖੇ ਬਾਬਾ ਦਲਜੀਤ ਸਿੰਘ ਕਰੀਹਾ ਦੀ ਅਗਵਾਈ ਵਿਚ ਦਾਨੀ ਪਤਵੰਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਦੇ ਲੰਗਰ ਲਈ ਕਣਕ ਇਕੱਠੀ ਕਰਦੇ ਹੋਏ