ਲੋਕਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਸਮਾਜ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ
ਬਲਾਚੌਰ, 5 ਮਈ : ਸ੍ਰੀ ਸਤਲੋਕ ਧਾਮ ਰਤੇਵਾਲ ਵਿਖੇ ਗੱਦੀ ਨਸ਼ੀਨ ਸਵਾਮੀ ਕ੍ਰਿਸਨ ਨੰਦ ਦੀ ਅਗਵਾਈ ਹੇਠ ਭੂਰੀਵਾਲੇ ਸੰਤ ਬ੍ਰਹਮਲੀਨ ਜਗਤ ਗੁਰੂ ਬਾਬਾ ਗਰੀਬ ਦਾਸ ਜੀ ਤੇ ਸਵਾਮੀ ਗੰਗਾ ਨੰਦ ਜੀ ਦੇ ਸਲਾਨਾ ਅਵਤਾਰ ਦਿਵਸ ਅਤੇ ਬੁੱਧ ਪੁਰਨਿਮਾ ਮੌਕੇ ਆਯੋਜਿਤ ਸਮਾਗਮ ਵਿੱਚ ਸ੍ਰੀ ਆਨੰਦਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ਼ਿਰਕਤ ਕੀਤੀ। ਜਿੱਥੇ ਉਨ੍ਹਾਂ ਆਰਤੀ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਮਾਜ ਦੀ ਭਲਾਈ ਲਈ ਅਰਦਾਸ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭੂਰੀਵਾਲੇ ਸੰਤ ਬ੍ਰਹਮਲੀਨ ਜਗਤ ਗੁਰੂ ਬਾਬਾ ਗਰੀਬ ਦਾਸ ਜੀ ਅਤੇ ਸਵਾਮੀ ਗੰਗਾ ਨੰਦ ਜੀ ਵੱਲੋਂ ਲੋਕ ਭਲਾਈ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪ੍ਰਥਾ ਦਾ ਅੱਜ ਵੀ ਕਈਆਂ ਦਾ ਭਲਾ ਕਰ ਰਹੀ ਹੈ। ਇਸ ਮੌਕੇ 'ਤੇ ਸ਼ਾਮਿਲ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਰਲ-ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਇਸ ਮੌਕੇ 'ਤੇ ਲਗਾਏ ਗਏ ਮੈਡੀਕਲ ਕੈਂਪ 'ਚ ਵੀ ਸੰਸਦ ਮੈਂਬਰ ਤਿਵਾੜੀ ਨੇ ਸ਼ਿਰਕਤ ਕੀਤੀ। ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਚਰਨਜੀਤ ਭਾਟੀਆ, ਸਰਪੰਚ ਵਾਸੂਦੇਵ, ਸੁਖਦੇਵ ਅਤੇ ਮਨੋਹਰ ਲਾਲ ਵੀ ਹਾਜ਼ਰ ਸਨ।