ਜ਼ਿਲ੍ਹੇ ਦੀਆਂ ਮੰਡੀਆਂ ’ਚ ਐਤਵਾਰ ਸ਼ਾਮ ਤੱਕ 254784 ਮੀਟਿ੍ਰਕ ਟਨ ਕਣਕ ਦੀ ਖਰੀਦ

ਹੁਣ ਤੱਕ 520 ਕਰੋੜ ਰੁਪਏ ਦੀ ਅਦਾਇਗੀ ਹੋਈ
ਨਵਾਂਸ਼ਹਿਰ, 7 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਐਤਵਾਰ ਸ਼ਾਮ ਤੱਕ
254784 ਮੀਟਿ੍ਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਦੀ ਕੁੱਲ ਆਮਦ
205703 ਮੀਟਿ੍ਰਕ ਟਨ ਦੇ ਮੁਕਾਬਲੇ 49081 ਮੀਟਿ੍ਰਕ ਟਨ ਵਧੇਰੇ ਬਣਦੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਐਤਵਾਰ ਸ਼ਾਮ
ਤੱਕ ਦੀ ਇਹ ਖਰੀਦ, ਇਸ ਸਾਲ ਲਈ ਮਿੱਥੇ ਗਏ ਟੀਚੇ 231600 ਮੀਟਿ੍ਰਕ ਟਨ ਦੇ ਮੁਕਾਬਲੇ
23184 ਮੀਟਿ੍ਰਕ ਟਨ ਵਧੇਰੇ ਹੈ।
ਉਨ੍ਹਾਂ ਦੱਸਿਆ ਕਿ ਜਿਉਂ-ਜਿਉਂ ਕਣਕ ਦਾ ਖਰੀਦ ਸੀਜ਼ਨ ਸੰਪੂਰਨਤਾ ਵੱਲ ਵਧਦਾ ਜਾ ਰਿਹਾ
ਹੈ, ਤਿਉਂ-ਤਿਉਂ ਮੰਡੀਆਂ 'ਚ ਹੋਰ ਰਹੀ ਆਮਦ ਵੀ ਘਟ ਰਹੀ ਹੈ। ਉਨ੍ਹਾਂ ਦੱਸਿਆ ਕਿ
ਐਤਵਾਰ ਨੂੰ ਮੰਡੀਆਂ 'ਚ 3190 ਮੀਟਿ੍ਰਕ ਟਨ ਜਦਕਿ ਸ਼ਨੀਵਾਰ ਨੂੰ 3370 ਮੀਟਿ੍ਰਕ ਟਨ ਦੀ
ਖਰੀਦ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਅੱਜ ਸ਼ਾਮ ਤੱਕ ਕੁੱਲ
520 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ
26563 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਖਰੀਦੀ ਗਈ ਫ਼ਸਲ ਵਿੱਚੋਂ ਅੱਜ ਦੀ 9042 ਮੀਟਿ੍ਰਕ ਮਿਲਾ ਕੇ ਹੁਣ
ਤੱਕ 169876 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ। ਏਜੰਸੀਵਾਰ ਖਰੀਦ ਅੰਕੜੇ
ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਰਕਫ਼ੈਡ ਨੇ 66211 ਮੀਟਿ੍ਰਕ ਟਨ, ਪਨਸਪ ਨੇ
61515 ਮੀਟਿ੍ਰਕ ਟਨ, ਪਨਗ੍ਰੇਨ ਨੇ 58956 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ
39163 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 28931 ਮੀਟਿ੍ਰਕ ਟਨ ਕਣਕ ਦੀ ਖਰੀਦ
ਕੀਤੀ ਹੈ।