ਪੀ ਆਰ ਟੀ ਸੀ ਮੁੱਖ ਮੰਤਰੀ ਦੇ ਵਾਅਦੇ ਨੂੰ ਹਰ ਹੀਲੇ ਲਾਗੂ ਕਰਨ ਲਈ ਵਚਨਬੱਧ-ਕੇ ਕੇ ਸ਼ਰਮਾ
ਪਟਿਆਲਾ, 3 ਅਪਰੈਲ- (ਬਿਊਰੋ ) ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਤਹਿਤ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਪਿਛਲੇ ਦੋ ਦਿਨਾਂ 'ਚ 99045 ਮਹਿਲਾ ਮੁਸਾਫ਼ਰਾਂ ਨੂੰ ਯੋਜਨਾ ਦਾ ਲਾਭ ਦੇ ਚੁੱਕੀਆਂ ਹਨ। ਪੀ ਆਰ ਟੀ ਸੀ ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਆਰ ਟੀ ਸੀ ਵੱਲੋਂ ਇਨ੍ਹਾਂ ਦੋਵਾਂ ਦਿਨਾਂ ਦੌਰਾਨ 41.84 ਲੱਖ ਰੁਪਏ ਦੇ ਕਰਵਾਏ ਗਏ ਸਫ਼ਰ ਦਾ ਮਹਿਲਾਵਾਂ ਕੋਲੋ ਕੋਈ ਵੀ ਪੈਸਾ ਨਾ ਵਸੂਲ ਕੇ, ਉਨ੍ਹਾਂ ਨੂੰ ਸਿਫ਼ਰ ਭਾੜੇ ਦੀ ਟਿਕਟ ਦਿੱਤੀ। ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ ਦੇ ਸਮੂਹ ਡਿਪੂ ਮੈਨੇਜਰਾਂ, ਬੱਸ ਚਾਲਕਾਂ, ਕੰਡਕਟਰਾਂ ਅਤੇ ਚੈਕਰਾਂ ਨੂੰ ਇਸ ਗੱਲ ਨੂੰ ਯਕੀਨ ਬਣਾਉਣ ਲਈ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਗੂ ਕੀਤੇ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦਾ ਲਾਭ ਲੈਣ 'ਚ ਇੱਕ ਵੀ ਮਹਿਲਾ ਨੂੰ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ ਨੂੰ 27589 ਮਹਿਲਾ ਯਾਤਰੂਆਂ ਅਤੇ ਦੂਸਰੇ ਦਿਨ 2 ਅਪਰੈਲ ਨੂੰ 71456 ਮਹਿਲਾ ਯਾਤਰੂਆਂ ਨੇ ਮੁਫ਼ਤ ਬੱਸ ਸੇਵਾ ਯੋਜਨਾ ਦਾ ਲਾਭ ਲਿਆ। ਸ੍ਰੀ ਸ਼ਰਮਾ ਅਨੁਸਾਰ ਪੀ ਆਰ ਟੀ ਸੀ ਦਾ ਮੁੱਖ ਉਦੇਸ਼ ਆਪਣੇ ਯਾਤਰੂਆਂ ਨੂੰ ਹਰ ਸੰਭਵ ਆਵਾਜਾਈ ਸਹੂਲਤ ਉਪਲਬਧ ਕਰਵਾਉਣਾ ਹੈ। ਇਸ ਮੰਤਵ ਲਈ ਬੱਸਾਂ 'ਚ ਵਿਸ਼ੇਸ਼ 'ਪੈਨਿਕ ਬਟਨ', ਜੀ ਪੀ ਐਸ ਪ੍ਰਣਾਲੀ ਵਰਤੇ ਜਾਣ ਤੋਂ ਇਲਾਵਾ ਮਹਿਲਾਵਾਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ 6 ਤੋਂ 12 ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ ਦੇ ਪੰਜਾਬ 'ਚ 9 ਡਿੱਪੂ ਹਨ, ਜਿਨ੍ਹਾਂ 'ਚ ਪਟਿਆਲਾ, ਬਠਿੰਡਾ, ਕਪੂਰਥਲਾ, ਬਰਨਾਲਾ, ਬੁਢਲਾਡਾ, ਚੰਡੀਗੜ੍ਹ, ਸੰਗਰੂਰ, ਲੁਧਿਆਣਾ ਤੇ ਫ਼ਰੀਦਕੋਟ ਸ਼ਾਮਿਲ ਹਨ। ਇਨ੍ਹਾਂ ਸਾਰੇ ਡਿੱਪੂਆਂ ਦੇ ਦਫ਼ਤਰੀ ਤੋਂ ਲੈ ਕੇ ਫ਼ੀਲਡ ਸਟਾਫ਼ ਤੱਕ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਸਮੁੱਚੀਆਂ ਸੁਆਰੀਆਂ ਖਾਸ ਕਰ ਮਹਿਲਾਵਾਂ ਦਾ ਵਿਸ਼ੇਸ਼ ਤੌਰ 'ਤੇ ਮਾਣ-ਸਤਿਕਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਅਹਿਸਾਸ ਨਾ ਹੋਣ ਦਿੱਤਾ ਜਾਵੇ ਕਿ ਉਹ ਮੁਫ਼ਤ ਸਫ਼ਰ ਕਰ ਰਹੀਆਂ ਹਨ। ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਮਹਿਲਾ ਕੁਲਦੀਪ ਕੌਰ ਨੇ ਪਟਿਆਲਾ ਬੱਸ ਅੱਡੇ 'ਤੇ ਬੱਸ ਦੇ ਰੁਕਣ ਦੌਰਾਨ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਦੀ ਇਸ ਵੱਡੀ ਦਿੱਕਤ ਨੂੰ ਸਮਝਦੇ ਹੋਏ, ਏਨਾ ਵੱਡਾ ਫ਼ੈਸਲਾ ਲਾਗੂ ਕੀਤਾ। ਉਸ ਨੇ ਮਹਿਲਾਵਾਂ ਲਈ ਇਸ ਫ਼ੈਸਲੇ ਨੂੰ ਬਹੁਤ ਹੀ ਕ੍ਰਾਂਤੀਕਾਰੀ ਤੇ ਆਰਥਿਕ ਲਾਹੇਵੰਦਾ ਕਦਮ ਕਰਾਰ ਦਿੱਤਾ। ਪਟਿਆਲਾ ਦੇ ਅਰਬਨ ਐਸਟੇਟ ਦੀ ਰਹਿਣ ਵਾਲੀ ਪੂਨਮ ਜੋ ਕਿ ਨੌਗਾਵਾਂ ਸਕੂਲ 'ਚ ਤਾਇਨਾਤ ਹੈ, ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਉਸ ਨੂੰ ਹਰ ਮਹੀਨੇ 4 ਹਜ਼ਾਰ ਦੇ ਬੱਸ ਕਿਰਾਏ ਦੀ ਬੱਚਤ ਹੋਵੇਗੀ, ਜਿਸ ਨਾਲ ਉਹ ਆਪਣੇ ਘਰ ਦੀਆਂ ਹੋਰ ਲੋੜਾਂ ਪੂਰੀਆਂ ਕਰ ਸਕੇਗੀ। ਸਰਕਾਰੀ ਅਧਿਆਪਿਕਾ ਜੀਤੂ ਜੋ ਕਿ ਰਾਘੋਮਾਜਰਾ ਦੀ ਰਹਿਣ ਵਾਲੀ ਹੈ, ਨੇ ਇਸ ਮੁਫ਼ਤ ਬੱਸ ਸੇਵਾ ਨੂੰ ਆਪਣੇ ਜਿਹੀਆਂ ਕੰਮ-ਕਾਜ਼ੀ ਮਹਿਲਾਵਾਂ 'ਚ ਸਰਕਾਰ ਦਾ ਅਸਲ ਤੋਹਫ਼ਾ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਮਹਿਲਾਵਾਂ ਨੂੰ ਵੱਡਾ ਲਾਭ ਹੋਇਆ ਹੈ। ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਜਤਿੰਦਰ ਸਿੰਘ ਗਰੇਵਾਲ ਅਤੇ ਜੀ ਐਮ (ਐਡਮਿਨ) ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਗਈ ਇਸ ਮੁਫ਼ਤ ਬੱਸ ਸਫ਼ਰ ਸੇਵਾ ਦਾ ਅਮਲੀ ਰੂਪ 'ਚ ਲਾਭ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ ਤਾਂ ਜੋ ਬੱਸਾਂ 'ਚ ਸਫ਼ਰ ਕਰਨ ਮੌਕੇ ਮਹਿਲਾਵਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਬੱਸਾਂ 'ਚ ਮੁਫ਼ਤ ਬੱਸ ਸਫ਼ਰ ਦਾ ਲਾਭ ਲੈਣ ਵਾਲੀਆਂ ਮਹਿਲਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਰਿਹਾਇਸ਼ੀ ਪਤੇ ਵਾਲਾ ਕੋਈ ਵੀ ਪ੍ਰਮਾਣ ਆਪਣੇ ਨਾਲ ਜ਼ਰੂਰ ਰੱਖਣ ਅਤੇ ਕੰਡਕਟਰ ਵੱਲੋਂ ਟਿਕਟ ਦੀ ਮੰਗ ਕਰਨ 'ਤੇ ਇਹ ਦਸਤਾਵੇਜ਼ ਦਿਖਾ ਕੇ, ਜ਼ੀਰੋ ਮੁੱਲ ਦੀ ਟਿਕਟ ਲੈਣਾ ਨਾ ਭੁੱਲਣ।