ਸੰਤ ਬਾਬਾ ਘਨੱਈਆ ਸਿੰਘ ਜੀ ਚੈਰੀਟੇਬਲ ਹਸਪਤਾਲ ਪਠਲਾਵਾ ਵਿੱਖੇ ਐਕਸਰੇ ਮਸ਼ੀਨ ਦਾ ਉਦਘਾਟਨ ਕੀਤਾ ਗਿਆ

ਬੰਗਾ 7 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਦੇ ਪ੍ਰਸਿੱਧ ਪਿੰਡ ਪਠਲਾਵਾ ਵਿੱਖੇ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਚੈਰੀਟੇਬਲ ਹਸਪਤਾਲ ਜੋ ਕਿ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਯੋਗ ਅਗਵਾਈ ਹੇਠ ਅਤੇ ਸਰਪੰਚ ਸਰਦਾਰ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਜਿੱਥੇ ਇਲਾਕੇ ਦੀਆਂ ਹਰ ਸਿਹਤ ਸਹੂਲਤਾਂ ਵਿੱਚ ਮੋਹਰੀ ਹੋ ਕੇ ਰੋਲ ਅਦਾ ਕਰ ਰਿਹਾ ਹੈ। ਉੱਥੇ ਹੀ ਲੋੜਬੰਦਾ ਵਾਸਤੇ ਮੁੱਫਤ ਵਿੱਚ ਵੀ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ ਹੈ। ਇਸੇ ਹੀ ਤਰ੍ਹਾਂ ਹਸਪਤਾਲ ਕਮੇਟੀ ਵੱਲੋ ਸਿਹਤ ਸਹੂਲਤਾਂ ਦੀ ਗਤੀ ਨੂੰ ਹੋਰ ਤੇਜ ਕਰਦੇ ਹੋਏ ਅਤੇ ਇਲਾਕੇ ਦੀ ਮੁੱਖ ਮੰਗ ਨੂੰ ਪੂਰਾ ਕਰਦੇ ਹੋਏ ਬੀਤੇ ਦਿਨ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਚੈਰੀਟੇਬਲ ਹਸਪਤਾਲ ਵਿੱਚ ਨਵੀ ਲਗਾਈ ਗਈ ਐਕਸਰੇ ਮਸ਼ੀਨ ਦੀ ਸੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਸੰਤ ਬਾਬਾ ਘਨੱਈਆ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਵੱਲੋ ਤੇ ਉਨ੍ਹਾਂ ਦੇ ਨਾਲ ਸਰਪੰਚ ਹਰਪਾਲ ਸਿੰਘ ਪਠਲਾਵਾ, ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ, ਤੇ ਹੋਰ ਪੱਤਵੰਤੇ ਸੱਜਣਾ ਨੇ ਉਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਮੂੰਹ ਹਸਪਤਾਲ ਸਟਾਫ, ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸਮੂੰਹ ਸੰਗਤਾਂ ਦੀ ਹਾਜਰੀ ਵਿੱਚ ਕੀਤਾ ਗਿਆ। ਇਸ ਮੌਕੇ ਤੇ ਹਸਪਤਾਲ ਦੇ ਪ੍ਰਧਾਨ ਅਤੇ ਪਿੰਡ ਪਠਲਾਵਾ ਦੇ ਸਰਪੰਚ ਸਰਦਾਰ ਹਰਪਾਲ ਸਿੰਘ ਵੱਲੋ ਆਈਆਂ ਹੋਈਆਂ ਸੰਗਤਾਂ ਦਾ ਅਤੇ ਖਾਸ ਤੌਰ ਤੇ ਵਿਦੇਸ਼ ਅਮਰੀਕਾ ਵਿੱਚ ਵੱਸਦੇ ਇਲਾਕੇ ਦੇ ਐਨ ਆਰ ਆਈਜ਼ ਵੀਰਾ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਸੁੱਭ ਆਰੰਭ ਕਾਰਜ ਦੀ ਸੁਰੂਆਤ ਤਕਰੀਬਨ 12 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਇਸ ਐਕਸਰੇ ਮਸ਼ੀਨ ਦੇ ਲੱਗਣ ਨਾਲ ਹੁਣ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਾਲੋ ਅੱਧੇ ਰੇਟਾਂ ਤੇ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਪਤਵੰਤੇ ਸੱਜਣਾਂ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਵਾਰੀਆ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਲੇਖਕ ਅਤੇ ਪੱਤਰਕਾਰ ਜੀ.ਚੰਨੀ ਪਠਲਾਵਾ, ਸੁਖਵਿੰਦਰ ਸਿੰਘ ਪੰਚ, ਸੰਤੋਖ ਸਿੰਘ ਪੰਚ, ਦਿਲਾਵਰ ਬੈਂਸ ਪੰਚ, ਸਰਬਜੀਤ ਸਾਬੀ ਪੰਚ, ਸਪੋਰਟਸ ਕਲੱਬ ਪਠਲਾਵਾ ਦੇ ਪ੍ਰਧਾਨ ਸੰਦੀਪ ਸਿੰਘ ਖੰਨਾ, ਸਤਵਿੰਦਰ ਸਿੰਘ ਕਾਲੀ, ਮਾਸਟਰ ਹਰਮੇਸ਼ ਪਠਲਾਵਾ, ਬਲਵੀਰ ਸਿੰਘ ਜਗੈਤ, ਕੁਲਦੀਪ ਸਿੰਘ, ਤਾਰਾ ਸਿੰਘ ਸੈਣੀ, ਮਨਜੀਤ ਸਿੰਘ ਟੈਲੀਕਾਮ, ਸੋਹਣ ਸਿੰਘ ਬੈਂਸ, ਬਹਾਦਰ ਸਿੰਘ, ਮੇਜਰ ਸਿੰਘ ਢੱਕ, ਬਲਵੀਰ ਸਿੰਘ ਯੂ ਕੇ, ਨੰਬਰਦਾਰ ਤਰਸੇਮ ਸਿੰਘ ਢੱਕ, ਡਾ: ਅਮਰੀਕ ਸਿੰਘ ਸੋਢੀ ਸਰਪੰਚ ਲਧਾਣਾ ਉੱਚਾ, ਮਨਜੀਤ ਕੌਰ ਪੰਚ ਵਾਈਸ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਬਲਵੀਰ ਕੌਰ ਸਾਬਕਾ ਪੰਚ ਅਤੇ ਹਸਪਤਾਲ ਸਟਾਫ ਕਮਲਜੀਤ ਕੌਰ, ਮਨਪ੍ਰੀਤ ਕੌਰ, ਅਮਰਪ੍ਰੀਤ ਕੌਰ, ਕਮਲਜੀਤ ਕੌਰ, ਅੰਬਿਕਾ ਸੈਣੀ, ਪੁਸ਼ਪਾ, ਹਰਵਿੰਦਰ ਸਿੰਘ ਰੇਡੀਉ ਗਰਾਫਰ, ਡਾ: ਵਿਸ਼ਾਲ ਨੰਦਾ, ਡਾ: ਸਤੀਸ਼ ਆਨੰਦ, ਡਾ: ਪੰਕਜ ਵਿਰਦੀ, ਡਾ: ਵਿਨੋਦ ਕੁਮਾਰ, ਹੱਸਨ ਮੁਹੰਮਦ, ਜਸਪਾਲ ਸਿੰਘ ਵਾਲੀਆ ਆਦਿ ਹਾਜ਼ਰ ਸਨ।
ਫੋਟੋ ਕੈਪਸਨ 01 :- ਸੰਤ ਬਾਬਾ ਗੁਰਬਚਨ ਸਿੰਘ ਜੀ ਮਸ਼ੀਨ ਦੀ ਅਰੰਭਤਾ ਦੀ ਅਰਦਾਸ  ਕਰਦੇ ਹੋਏ, ਨਾਲ ਸਰਪੰਚ ਹਰਪਾਲ ਸਿੰਘ, ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਤੇ ਹੋਰ
ਫੋਟੋ ਕੈਪਸਨ 02 :- ਸੰਤ ਬਾਬਾ ਗੁਰਬਚਨ ਸਿੰਘ ਜੀ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਨਾਲ ਸਰਪੰਚ ਹਰਪਾਲ ਸਿੰਘ ਤੇ ਇੰਦਰਜੀਤ ਸਿੰਘ ਵਾਰੀਆ ਤੇ ਹੋਰ