ਕੌਂਮੀਂ ਐਸਸੀ ਕਮਿਸ਼ਨ ਕੋਲ ਪੁੱਜੇ ਡਾ ਸਿਆਲਕਾ: ਪੰਜਾਬ ਪੁਲ਼ੀਸ ਤੇ ਹੋਰਨਾ ਵਿਭਾਗਾਂ ਦੀ ਸ਼ੱਕੀ ਭੂਮਿਕਾ ਤੇ ਹੋਈ ਚਰਚਾ

ਅੰਮ੍ਰਿਤਸਰ  11, ਅਪ੍ਰੈਲ (ਬਿਊਰੋ) ਪੰਜਾਬ 'ਚ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਸੂਬੇ 'ਚ ਅਨੁਸੂਚਿਤ ਜਾਤੀ ਕਮਿਸ਼ਨ ਪ੍ਰਤੀ ਜ਼ਿੰਮੇਵਾਰੀ ਵਾਲਾ ਕਿਰਦਾਰ ਨਾ ਨਿਭਾਉਂਣ ਦੀ ਸ਼ਿਕਾਇਤ ਕੌਂਮੀਂ ਕਮਿਸ਼ਨ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਵੀਂ ਦਿੱਲੀ ਕੋਲ ਪੁੱਜ ਗਈ ਹੈ।  ਚੇਤੇ ਰਹੇ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ 'ਸਿਆਲਕਾ' ਅੱਜ ਦਿੱਲੀ ਸਥਿਤ ਨੈਸ਼ਨਲ ਕਮਿਸ਼ਨ ਫਾਰ ਐਸਸੀ/ਐਸਟੀ ਕਾਸਟ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਸ੍ਰੀ ਵਿਜੇ ਸਾਂਪਲਾ ਦੇ ਨਾਲ ਨਿੱਜੀ ਤੌਰ 'ਤੇ ਮਿਲਣ ਮੌਕੇ ਡਾ. ਤਰਸੇਮ ਸਿੰਘ 'ਸਿਆਲਕਾ' ਨੇ ਕੌਮੀਂ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਇਹ ਮੁੱਦਾ ਉਠਾਇਆ ਕਿ ਪੰਜਾਬ ਦੇ ਪ੍ਰਸਾਸ਼ਨਿਕ ਅਧਿਕਾਰੀ ਪੰਜਾਬ ਐਸਸੀ ਕਮਿਸ਼ਨ ਪ੍ਰਤੀ ਬਣਦੀ ਵਿਭਾਗੀ ਤੇ ਸੰਵਿਧਾਨਕ ਜ਼ਿੰਮੇਵਾਰੀ ਨਿਭਾਊਣ 'ਚ ਸੰਜੀਦਗੀਂ ਤੋਂ ਕੰਮ ਨਹੀਂ ਲੈ ਰਹੇ ਹਨ। 'ਸਿਆਲਕਾ' ਨੇ ਦੱਸਿਆ ਕਿ ਸੂਬਾ ਕਮਿਸ਼ਨ ਨੂੰ ਅਕਸਰ ਹੀ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਐਸਸੀ ਕਮਿਸ਼ਨ ਦੀਆਂ ਹਦਾਇਤਾਂ ਤੇ ਜਦੋਂ ਵੀ ਦਲਿਤ ਪੀੜਤ ਪ੍ਰਾਰਥੀ ਦੇ ਬਿਆਨਾ ਅਧਾਰਿਤ ਦੋਸ਼ੀ ਧਿਰ ਖਿਲ਼ਾਫ ਐਸਸੀਐਸਟੀ ਐਕਟ ਦੀਆਂ ਧਰਾਂਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਂਦਾਂ ਹੈ ਤਾਂ ਪੁਲੀਸ ਕੇਸ ਨੂੰ ਕਮਜੋਰ ਕਰਨ ਲਈ ਦਲਿਤ ਧਿਰ ਦੇ ਖਿਲਾਫ ਕਰਾਸ ਕੇਸ ਕਰਕੇ ਬਿਆਨ ਕਰਤਾ ਨੂੰ ਬਲ਼ੈਕ-ਮੇਲ ਕਰਦੀ ਹੈ। ਕੌਂਮੀਂ ਕਮਿਸ਼ਨ ਨੂੰ ਸਟੇਟ ਕਮਿਸ਼ਨ ਨੇ ਇਹ ਵੀ ਦੱਸਿਆ ਹੈ ਕਿ 2010 ਤੋਂ ਲੈ ਕੇ ਚਾਲੂ  'ਚ ਸੂਬੇ ਦੇ ਸਮੂਹ ਥਾਣਿਆਂ 'ਚ ਐਟਰੋਸਿਟੀ ਐਕਟ ਤਹਿਤ ਦਰਜ ਕੀਤੇ ਮੁਕੱਦਮਿਆਂ ਨਾਲ ਸਬੰਧਿਤ ਚਲਾਨ ਅਦਾਲਤ 'ਚ ਪੇਸ਼ ਕਰਨ 'ਚ ਪੁਲੀਸ ਦੋਸ਼ੀ ਧਿਰ ਦੇ ਹੱਕ 'ਚ ਭੁਗਤਣ ਦੀ ਵਜਾ੍ਹ ਕਰਕੇ ਚਲਾਨ ਪੇਸ਼ ਕਰਨ 'ਚ ਢਿੱਲ੍ਹ ਮੱਠ ਦਿਖਾਉਂਦੀ ਆ ਰਹੀ ਹੈ। ਉਨਾਂ ਨੇ ਕਿਹਾ ਕਿ ਕਮਿਸ਼ਨ ਦੇ ਦਖਲ ਤੋਂ ਬਾਅਦ ਦਰਜ ਕੀਤੇ ਗਏ ਮੁਕੱਦਮਿਆਂ ਦੀ ਸਟੇਟਸ ਰਿਪੋਰਟ ਸੂਬੇ ਦੇ ਗ੍ਰਹਿ ਵਿਭਾਗ ਤੋਂ ਮੰਗਵਾਉਂਣ ਲਈ ਕੋਂਮੀ ਕਮਿਸ਼ਨ ਨੂੰ ਅਪੀਲ ਕੀਤੀ। ਇਸ ਮੌਕੇ ਕੌਂਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਸਾਡੇ ਕਮਿਸ਼ਨ ਦੇ ਦਫਤਰ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ 'ਸਿਆਲਕਾ' ਨੇ ਪਹੁੰਚ ਕਰਕੇ ਕੋਂਮੀ ਕਮਿਸ਼ਨ ਦੇ ਧਿਆਨ ਬੜੇ ਗੰਭੀਰ ਮਸਲੇ ਲਿਆਂਦੇ ਹਨ। ੳਨਾਂ ਨੇ ਕਿਹਾ ਕਿ ਸੂਬੇ ਦੇ ਪ੍ਰਸਾਸ਼ਨਿਕ ਹਲਕਿਆਂ 'ਚ ਕਮਿਸ਼ਨਾ ਦੇ ਮੈਂਬਰਾਂ ਨੂੰ ਬਣਦਾ ਮਾਣ ਸਤਿਕਾਰ ਮਿਲੇ ਇਸ ਟੀਚੇ ਦੀ ਪੂਰਤੀ ਲਈ ਕੌਂਮੀ ਕਮਿਸ਼ਨ ਗ੍ਰਹਿ ਵਿਭਾਗ ਪੰਜਾਬ ਅਤੇ ਡੀਜੀਪੀ ਪੰਜਾਬ ਤੋਂ ਜਵਾਬ ਤਲਬੀ ਲਵੇਗਾ। ਸ੍ਰੀ ਸ਼ਾਪਲਾ ਨੇ ਦੱਸਿਆ ਕਿ ਦਲਿਤਾਂ ਦੇ ਕੇਸਾਂ ਨੂੰ ਲੈ ਕੇ ਪੰਜਾਬ ਦੇ ਵੱਖ ਵਖ ਵਿਭਾਗ 'ਚ ਪੈਡਿੰਗ ਪਏ ਮਾਮਲਿਆਂ ਦਾ ਮੁੱਦਾ ਵੀ ਡਾ ਸਿਆਲਕਾ ਨੇ ਕੋਂਮੀ ਕਮਿਸ਼ਨ ਕੋਲ ਉਠਾਇਆ ਹੈ ਜਿਸ ਤੇ ਕੌਮੀ ਕਮਿਸ਼ਨ ਦੇ ਦਖਲ ਦੀ ਸੰਭਾਵਨਾ ਬਣਦੀ ਹੈ। ਉਨਾਂ੍ਹ ਨੇ ਕਿਹਾ ਕਿ ਸੂਬੇ 'ਚ ਦੁਲਿਤ ਵਿਰੋਧੀ ਘਟਨਾਂਵਾਂ 'ਚ ਗਿਣਤੀ ਹੋਰ ਰਿਹਾ ਵਾਧਾ ਡੀਜੀਪੀ ਦੀ ਢਿੱਲ੍ਹੀ ਕਾਰਗੁਜ਼ਾਰੀ ਅਤੇ ਸਿਆਸੀ ਦਬਾਅ ਦਾ ਨਤੀਜਾ ਹੈ, ਪਰ ਕਮਿਸ਼ਨ ਇਸ ਮਾਮਲੇ ਤੇ ਸਖਤ ਰੁਖ ਅਪਨਾਏਗਾ। ਇਸ ਮੌਕੇ ਡਾ ਤਰਸੇਮ ਸਿੰਘ ਸਿਆਲਾਕ ਨੇ ਦੱਸਿਆ ਕਿ ਅੱਜ ਸ੍ਰੀ ਵਿਜੇ ਸਾਂਪਲਾ ਨਾਲ ਮਲਾਕਾਤ ਕਰਨ ਮੌਕੇ ਕਈ ਮਾਮਲੇ ਕੌਂਮੀ ਕਮਿਸ਼ਨ ਦੇ ਧਿਆਨ 'ਚ ਲਿਆਂਦੇ ਹਨ।ੳਨ੍ਹਾਂ ਨੇ ਦੱਸਿਆ ਕਿ ਕਮਿਸ਼ਨ ਦ ਕੋਸ਼ਿਸ਼ ਹੈ ਕਿ ਸੂਬੇ 'ਚ ਸਿਖਿਆ ਦਾ ਅਧਿਕਾਰ ਕਨੂੰਨ ਨੂੰ ਵਿਦਿਅਕ ਹਲਕਿਆਂ 'ਚ ਸਖਤੀ ਦੇ ਨਾਲ ਲਾਗੂ ਕਰਵਾਇਆ ਜਾਵੇ। ਉਨਾਂ ਨੇ ਇਹ ਵੀ ਦੱਸਿਆ ਕਿ ਉਮਰਪੁਰਾ ਵਿਖੇ ਸਥਿਤ ਪੀਰ ਬਾਬਾ ਗੁਲਾਬ ਸ਼ਾਹ ਦੇ ਰੋਜੇ ਤੇ ਈਸਾਈ ਮਤ ਦੇ ਇੱਕ ਵਿਅਕਤੀ ਵਲੋਂ ਜਬਰੀ ਕੀਤੇ ਕਬਜੇ ਦੇ ਮਾਮਲੇ 'ਚ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਗੈਰ ਜ਼ਿੰਮੇਵਾਰ ਭੂਮਿਕਾ ਸਬੰਧੀ ਕੋਂਮੀਂ ਕਮਿਸ਼ਨ ਦੇ ਨਾਲ ਬੜੀ ਸੁਹਿਰਦਤਾ ਨਾਲ ਚਰਚਾ ਕਰਕੇ ਕੌਂਮੀ ਕਮਿਸ਼ਨ ਦੇ ਸੰਭਾਵਿਤ ਦਖਲ ਦੀ ਮੰਗ ਕੀਤੀ ਹੈ। ਉਨਾਂ ਨੇ ਕਿਹਾ ਕਿ ਪੰਜਾਬ 'ਚ ਐਸ ਸੀ ਕਮਿਸ਼ਨ ਦੀਆਂ ਹਦਾਇਤਾਂ ਦੀ ਸਮੇਂ ਸਿਰ ਪਾਲਣਾ ਕਰਾਉਂਣ ਨੂੰ ਲੈ ਕੇ ਉਹ ਜਲਦੀ ਮੁੱਖ ਮੰਤਰੀ ਪੰਜਾਬ ਅਤੇ ਸਕੱਤਰ ਗ੍ਰਹਿ ਵਿਭਾਗ ਨਾਲ ਮੁਲਾਕਾਤ ਕਰਨਗੇ।
ਫੋਟੋ ਕੈਪਸ਼ਨ : ਕੌਂਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵਿਜੇ ਸਾਂਪਲਾ ਅਤੇ ਪੰਜਾਬ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਮੀਟਿੰਗ ਦੌਰਾਨ ਸੂਬੇ ਦੇ ਮੁੱਦਿਆਂ ਤੇ ਚਰਚਾ ਕਰਦੇ ਹੋਏ।