ਨਵਾਂ ਸ਼ਹਿਰ,16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ):ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2021-22 ਲਈ ਸ਼ੁਰੂ ਕੀਤੀ ਦਾਖ਼ਲਾ ਮੁਹਿੰਮ ਦੀ ਕਮਾਂਡ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ),ਸਭਸ ਨਗਰ ਨੇ ਸੰਭਾਲੀ। ਉਨ੍ਹਾਂ ਵੱਲੋਂ ਅੱਜ ਜ਼ਿਲ੍ਹਾ ਦਾਖ਼ਲਾ ਮੁਹਿੰਮ ਟੀਮ ਦੀ ਸਹਾਇਤਾ ਨਾਲ ਸਲੱਮ ਏਰੀਆ,ਨਹਿਰ ਕਾਲੋਨੀ, ਚਰਚ ਕਾਲੋਨੀ ਵਿੱਚ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਵਰਦੀ ਦੁਪਹਿਰ ਦਾ ਪੌਸ਼ਟਿਕ ਖਾਣਾ, ਕਿਤਾਬਾਂ, ਬੱਚਿਆਂ ਦਾ ਡਾਕਟਰੀ ਮੁਆਇਨਾ, ਸਮਾਰਟ ਖੇਡ ਦੇ ਮੈਦਾਨਾਂ ਤੋਂ ਇਲਾਵਾ ਬੱਚਿਆਂ ਦੀ ਈ-ਕੰਟੈਂਟ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਇਹ ਸਾਰੀਆਂ ਸਹੂਲਤਾਂ ਕੇਵਲ ਤੇ ਕੇਵਲ ਸਰਕਾਰੀ ਸਕੂਲ ਹੀ ਬੱਚਿਆਂ ਨੂੰ ਪ੍ਰਦਾਨ ਕਰ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਐਲ ਕੇ ਜੀ ਤੋਂ ਬਾਰ੍ਹਵੀਂ ਜਮਾਤ ਤੱਕ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਗੁਣਾਤਮਿਕ ਸਿੱਖਿਆ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਅਦਾਰਿਆਂ ਦੀ ਲੁੱਟ-ਖਸੁੱਟ ਤੋਂ ਬਚਣ ਲਈ ਸਾਨੂੰ ਆਪਣੇ ਬੱਚੇ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਮਾਪਿਆਂ ਨੂੰ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਸੰਬੰਧੀ ਪੋਸਟਰ ਵੀ ਵੰਡੇ ਗਏ।ਅੱਜ ਜ਼ਿਲ੍ਹਾ ਟੀਮ ਵੱਲੋਂ ਇਬਰਾਹੀਮ ਬਸਤੀ ਸਕੂਲ ਵਿੱਚ 28 ਬੱਚਿਆਂ ਦਾ ਮੌਕੇ ਉੱਤੇ ਹੀ ਦਾਖਲਾ ਕਰਵਾਇਆ ਗਿਆ। ਦਫ਼ਤਰੀ ਸਰਵ ਸਿੱਖਿਆ ਸਟਾਫ਼ ਮੈਂਬਰਜ਼ ਵੱਲੋਂ ਗੜ੍ਹਸ਼ੰਕਰ ਰੋਡ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਸੰਬੰਧੀ ਜਾਣੂ ਕਰਵਾਇਆ ਅਤੇ ਪੋਸਟਰ ਵੰਡੇ ਗਏ।ਇਸ ਮੌਕੇ ਉਨ੍ਹਾਂ ਦੇ ਨਾਲ ਛੋਟੂ ਰਾਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ,ਸਤਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪਪਪਪ,ਗੁਰਦਿਆਲ ਮਾਨ ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ, ਨੀਲ ਕਮਲ, ਅੰਜੂ ਰਤਨ, ਪੁਸ਼ਪਾ ਦੇਵੀ, ਰਿੰਪੀ, ਕੁਲਵਿੰਦਰ ਕੌਰ, ਵਿਪਨ ਮੂਮ,ਰੀਨਾ ਰਾਣਾ, ਰਜਨੀ, ਚੇਤਨ ਕੁਮਾਰ, ਬਲਜਿੰਦਰ ਕੌਰ ਵੀ ਮੌਜੂਦ ਸਨ।
ਕੈਪਸ਼ਨ: ਜ਼ਿਲ੍ਹਾ ਦਾਖ਼ਲਾ ਮੁਹਿੰਮ ਟੀਮ ਸਲੱਮ ਏਰੀਆ ਵਿੱਚ ਘਰ-ਘਰ ਜਾ ਕੇ ਬੱਚਿਆਂ ਦਾ ਦਾਖ਼ਲਾ ਕਰਦੀ ਹੋਈ