ਨਵਾਂਸ਼ਹਿਰ 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਆਟੋ ਵਰਕਰ ਇਫਟੂ ਵਲੋਂ 14 ਅਪ੍ਰੈਲ ਨੂੰ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਮਨਾਈ ਜਾ ਰਹੀ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਯੰਤੀ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕਰਨਗੇ। ਇਹ ਫੈਸਲਾ ਅੱਜ ਸਥਾਨਕ ਆਟੋ ਸਟੈਂਡ ਤੇ ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ) ਦੀ ਹੋਈ ਮੀਟਿੰਗ ਵਿਚ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਅਤੇ ਨਿਊ ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੀ ਮਜਦੂਰਾਂ, ਦਲਿਤਾਂ ਅਤੇ ਪਛੜੇ ਵਰਗਾਂ ਨੂੰ ਬਹੁਤ ਵੱਡੀ ਅਤੇ ਇਤਿਹਾਸਕ ਦੇਣ ਹੈ। ਉਹਨਾਂ ਵਲੋਂ ਲਿਖਿਆ ਸੰਵਿਧਾਨ ਬਹੁ ਭਾਸ਼ਾਈ, ਬਹੁ ਕੌਮੀ ਅਤੇ ਬਹੁ ਧਰਮੀ ਭਾਰਤ ਨੂੰ ਇਕ ਲੜੀ ਵਿਚ ਪਰੋਂਦਾ ਹੈ।ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਦਾ ਜਾਮਨ ਹੈ ਪਰ ਭਾਜਪਾ ਦੀ ਮੋਦੀ ਸਰਕਾਰ ਇਸ ਸੰਵਿਧਾਨ ਦੀ ਰੂਹ ਉੱਤੇ ਹਮਲੇ ਕਰ ਰਹੀ ਹੈ।ਇਸ ਸਰਕਾਰ ਵਲੋਂ ਮਜਦੂਰ ਵਰਗ, ਧਾਰਮਿਕ ਘੱਟ ਗਿਣਤੀਆਂ, ਜਮਹੂਰੀ ਸੰਸਥਾਵਾਂ, ਪੱਤਰਕਾਰਾਂ, ਸਰਕਾਰ ਦੇ ਅਲੋਚਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਗੈਰ ਵਿਗਿਆਨਕ, ਮਿਥਿਹਾਸਕ ਅਤੇ ਧਾਰਮਿਕ ਪਾੜਾ ਖੜਾ ਕਰਨ ਵਾਲੀ ਵਿਦਿਅਕ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਸਰਕਾਰ ਨੇ ਮਜਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਇਹਨਾਂ ਦੀ ਥਾਂ ਚਾਰ ਕਿਰਤ ਕੋਡ ਲੈ ਆਂਦੇ ਹਨ ਜੋ ਮਾਲਕਾਂ ਦੇ ਹਿੱਤ ਪੂਰਨ ਵਾਲੇ ਅਤੇ ਮਾਲਕਾਂ ਨੂੰ ਮਜਦੂਰਾਂ ਈ ਖੁੱਲ੍ਹੀ ਲੁੱਟ ਕਰਨ ਕਾਨੂੰਨੀ ਅਧਿਕਾਰ ਦਿੰਦੇ ਹਨ ਜਿਹਨਾਂ ਦੇ ਵਿਰੁੱਧ ਇਫਟੂ ਸੰਘਰਸ਼ਸ਼ੀਲ ਹੈ।ਜਿਹਨਾਂ ਦੇ ਵਿਰੁੱਧ ਮਜਦੂਰ ਵਰਗ ਨੂੰ ਦੇਸ਼ ਵਿਆਪੀ ਏਕਤਾ ਅਤੇ ਤਿੱਖੇ ਸੰਘਰਸ਼ਾਂ ਦੀ ਲੋੜ ਹੈ। ਇਸ ਮੀਟਿੰਗ ਵਿਚ ਮੋਹਨ ਲਾਲ ਨਵਾਂਸ਼ਹਿਰ, ਸੋਨੀ ਸਲੋਹ, ਕਾਲਾ ਸਰਪੰਚ ਮਾਈਦਿੱਤਾ,ਬੱਗਾ ਰਾਮ ਸੋਨਾ, ਰਾਮਾ ,ਲਾਡੀ ਅਤੇ ਹੋਰ ਆਟੋ ਵਰਕਰ ਵੀ ਮੌਜੂਦ ਸਨ।
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਆਟੋ ਵਰਕਰ ਨਾਲ ਹਨ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਆਟੋ ਵਰਕਰ ਨਾਲ ਹਨ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ