ਕੈਪਸ਼ਨ:- ਦਾਖਲਾ ਰੈਲੀ ਨੂੰ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਝੰਡੀ ਦੇ ਕੇ ਰਵਾਨਾ ਕਰਦੇ ਹੋਏ |
ਨਵਾਂਸ਼ਹਿਰ 23 ਅਪਰੈਲ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ
ਸਕੂਲਾਂ ਵਿੱਚ ਸ਼ੈਸ਼ਨ 2021-22 ਲਈ ਸ਼ੁਰੂ ਕੀਤੀ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ
ਸਰਕਾਰੀ ਹਾਈ ਸਮਾਰਟ ਸਕੂਲ ਕੋਟ ਰਾਂਝਾ ਤੋਂ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ
ਅਫ਼ਸਰ(ਸੈ ਸਿ)ਅਤੇ ਪਾਲਾ ਰਾਮ ਨੇ ਸਾਂਝੇ ਤੌਰ ਤੇ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਉਨ੍ਹਾਂ ਇਸ ਮੌਕੇ ਆਖਿਆ ਕਿ ਸਿੱਖਿਆ ਨੂੰ ਘਰ-ਘਰ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ
ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਸਿਖਰ ਤੇ ਪਹੁੰਚਾਉਣ ਲਈ ਸਰਕਾਰੀ
ਸਕੂਲਾਂ ਦੇ ਅਧਿਆਪਕ ਅੱਜ ਬਹੁਤ ਹੀ ਮਿਹਨਤ ਕਰ ਰਹੇ ਹਨ। ਅਧਿਆਪਕਾਂ ਵਲੋਂ ਬੱਚਿਆਂ ਦੀਆਂ
ਸਕੂਲ ਬੰਦ ਹੋਣ ਦੇ ਬਾਵਜੂਦ ਵੀ ਆਨ ਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ
ਇਲਾਵਾ ਸਕੂਲਾਂ ਵਿੱਚ ਸਮਾਰਟ ਕਲਾਸ ਰੂਮਜ਼, ਸਾਇੰਸ ਲੈਬਜ਼ ਤੋ ਬਿਨ੍ਹਾ ਵਿਸ਼ਾ ਲੈਬਜ਼ ਵੀ
ਸਥਾਪਿਤ ਕੀਤੀਆਂ ਗਈਆ ਹਨ।ਸਰਕਾਰੀ ਸਕੂਲਾਂ ਵਿੱਚ ਲਿੰਸਨਿੰਗ ਲੈਬਜ਼ ਵੀ ਸਥਾਪਿਤ ਕੀਤੀਆਂ
ਜਾ ਰਹੀਆਂ ਹਨ,ਜੋ ਕਿ ਪੰਜਾਬ ਦੀ ਸਕੂਲ ਸਿੱਖਿਆ ਵਿਭਾਗ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ
ਹੈ। ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਸਕੂਲਾਂ ਇੰਨਸਿੰਨਰੈਂਟਰ ਮਸ਼ੀਨਾਂ ਮਹੁੱਈਆ
ਕਰਵਾਈਆ ਜਾ ਰਹੀਆਂ ਹਨ,ਤਾਂ ਕਿ ਲੜਕੀਆਂ ਨੂੰ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ
ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਸਰਕਾਰ ਵਲੋਂ ਸਕੂਲਾਂ ਦੀ ਦਿੱਖ
ਸੁਧਾਰਨ ਹਿੱਤ ਬਹੁਤ ਸਾਰੀਆਂ ਗ੍ਰਾਂਟਾ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਅੱਜ ਬਹੁ
ਗਿਣਤੀ ਸਰਕਾਰੀ ਅਧਿਆਪਕ ਵੀ ਆਪਣੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾ ਰਹੇ
ਹਨ।ਸਾਰੇ ਸਕੂਲਾਂ ਵਿੱਚ ਇੰਗਲਿਸ਼ ਮੀਡੀਅਮ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਸਾਨੂੰ ਆਪਣੇ
ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਕੇ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ
ਹੈ। ਇਸ ਮੌਕੇ ਬੋਲਦਿਆਂ ਲਖਵੀਰ ਸਿੰਘ ਹੈੱਡਮਾਸਟਰ ਸਰਕਾਰੀ ਸਮਾਰਟ ਸਕੂਲ ਕੋਟ ਰਾਂਝਾ ਨੇ
ਕਿਹਾ ਕਿ ਸਾਡੇ ਸਕੂਲ ਵਿੱਚ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਦੇ ਨਾਲ-ਨਾਲ
ਵਰਦੀਆਂ,ਕਿਤਾਬਾਂ,ਵਜੀਫੇ਼ ਅਤੇ ਸਮੇ-ਸਮੇ ਸਿਰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ
ਜਾਂਦੀਆਂ ਹਨ। ਅੱਜ ਇਹ ਦਾਖਲਾ ਰੈਲੀ ਪਿੰਡ ਕੋਟ ਰਾਂਝਾ ਤੋਂ ਹੁੰਦੀ ਹੋਈ ਮਜਾਰਾ ਕਲਾਂ,
ਸੋਇਤਾ, ਸਹਾਬਪੁਰ, ਕਰੀਮਪੁਰ, ਜੇਠੂ ਮਜਾਰਾ, ਪੁੰਨੂ ਮਜਾਰਾ, ਗੋਰਖਪੁਰ, ਗੋਹਲੜੋ ਤੋਂ
ਹੁੰਦੀ ਹੋਈ ਸਜਾਵਲਪੁਰ ਵਿੱਚ ਸਮਾਪਿਤ ਹੋਈ। ਇਸ ਮੌਕੇ ਉਨ੍ਹਾ ਦੇ ਨਾਲ ਹੋਰਨਾਂ ਤੋਂ
ਗੁਰਦਿਆਲ ਮਾਨ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਵਰਿੰਦਰ ਬੰਗਾ, ਦਿਲਪ੍ਰੀਤ ਕੌਰ
ਚੇਅਰਮੈਨ ਐਸ ਐਮ ਸੀ, ਪਾਲਾ ਰਾਮ, ਰਘਬੀਰ ਸਿੰਘ, ਦਾਨੀ ਸੱਜਣ ਗੁਰਨਾਮ ਦਾਸ, ਸੁਖਵਿੰਦਰ
ਲਾਲ, ਸੁਰਜੀਤ ਪਾਲ, ਕਪਿਲ ਦੁੱਗਲ, ਪਰਮਜੀਤ ਕੌਰ, ਅਸ਼ਵਨੀ ਮੁਰਗਈ ਅਤੇ ਸਮੂਹ ਸਟਾਫ ਹਾਜ਼ਰ
ਸੀ