ਨਵਾਂਸ਼ਹਿਰ 16 ਅਪ੍ਰੈਲ (ਬਿਊਰੋ) ਅੱਜ ਪਿੰਡ ਅਮਰਗੜ੍ਹ ਵਾਸੀਆਂ ਵਲੋਂ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਸਥਾਨਕ ਸੁਪਰ ਸਟੋਰ ਅੱਗੇ ਛੇ ਮਹੀਨੇ ਤੋਂ ਚਲਾਏ ਜਾ ਰਹੇ ਦਿਨ ਰਾਤ ਦੇ ਧਰਨੇ ਉੱਤੇ ਪਹੁੰਚ ਕੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਲਈ 20 ਹਜਾਰ ਰੁਪਏ ਦੀ ਸਹਾਇਤਾ ਦਿੱਤੀ ਗਈ।ਇਹ ਸਹਾਇਤਾ ਪਿੰਡ ਦੇ ਸਾਬਕਾ ਸਰਪੰਚ ਗੁਰਮੁੱਖ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਿਹਾਰ ਸਿੰਘ ਭੰਗਲ, ਜੁਗਿੰਦਰ ਸਿੰਘ, ਅਜਮੇਰ ਸਿੰਘ ਅਤੇ ਤੀਰਥ ਸਿੰਘ ਨੇ ਜਸਬੀਰ ਦੀਪ ਨੂੰ ਸੌਂਪੀ । ਉਹਨਾਂ ਨੇ ਇਸਦੇ ਲਈ ਪਿੰਡ ਅਮਰਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਮੀਰਪੁਰੀ,ਜਗਤਾਰ ਸਿੰਘ ਅਤੇ ਬਲਦੇਵ ਸਿੰਘ ਲੱਧੜ ਵੀ ਮੌਜੂਦ ਸਨ।