ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਗੁਰਸਵਰੀਨ ਕੌਰ ਕਾਹਲੋਂ ਨੇ ਗੁਰਦਿਆਂ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਤਿੰਨ ਸਾਲ ਦੇ ਬੱਚੇ ਦਾ ਸਫਲ ਇਲਾਜ ਕੀਤਾ
ਬੰਗਾ : 26 ਅਪਰੈਲ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦਾ ਵਿਭਾਗ ਦੇ ਮੁਖੀ ਅਤੇ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਨੇ ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜ੍ਹਤ ਤਿੰਨ ਸਾਲ ਦੇ ਬੱਚੇ ਗਗਨਪ੍ਰੀਤ ਦਾ ਸਫਲ ਇਲਾਜ ਕਰਕੇ ਉਸਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੇ ਤਿੰਨ ਸਾਲਾਂ ਦੇ ਲੜਕੇ ਗਗਨਪ੍ਰੀਤ ਨੂੰ ਗੁਰਦਿਆਂ ਦੀ ਗੰਭੀਰ ਬਿਮਾਰੀ ਨੇ ਜਕੜ ਲਿਆ ਸੀ। ਜਿਸ ਕਰਕੇ ਨਿੱਕੜੇ ਮਾਸੂਮ ਗਗਨਪ੍ਰੀਤ ਦੇ ਸਰੀਰ 'ਤੇ ਪਈ ਸੋਜ ਵਰਗੀ ਬਿਮਾਰੀ ਦਾ ਇਲਾਜ ਉਸਦੇ ਮਾਪਿਆਂ ਨੇ ਕਈ ਥਾਵਾਂ ਤੋਂ ਕਰਵਾਇਆ ਪਰ ਫਰਕ ਨਾ ਪਿਆ ਅਤੇ ਉਸ ਮਾਸੂਮ ਬੱਚੇ ਦੀ ਤਕਲੀਫ਼ ਦਿਨੋ ਦਿਨ ਬਹੁਤ ਵੱਧ ਰਹੀ ਸੀ। ਮਾਪਿਆਂ ਵੱਲੋਂ ਗਗਨਪ੍ਰੀਤ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਕੋਲ ਇਲਾਜ ਲਈ ਲਿਆਂਦਾ ਗਿਆ। ਡਾ. ਕਾਹਲੋਂ ਨੇ ਬੱਚੇ ਗਗਨਪ੍ਰੀਤ ਦੀ ਸਾਰੀ ਸਰੀਰਿਕ ਜਾਂਚ ਕੀਤੀ ਅਤੇ ਡਾਇਗਨੋਜ਼ ਉਪਰੰਤ ਸਰੀਰ ਵਿਚ ਸੋਜ ਪੈਣ ਦੀ ਬਿਮਾਰੀ ਦੇ ਕਾਰਨ ਤੱਕ ਪੁੱਜੇ। ਡਾ. ਸਾਹਿਬ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਬੱਚੇ ਦੇ ਸਰੀਰ ਵਿਚ ਹੋਈ ਇੰਨਫ਼ੈਕਸ਼ਨ ਦਾ ਬੁਰਾ ਪ੍ਰਭਾਵ ਬੱਚੇ ਦੇ ਗੁਰਦਿਆਂ ਤੱਕ ਜਾ ਚੁੱਕਾ ਸੀ । ਗੁਰਦਿਆਂ ਵਿਚੋਂ ਬੱਚੇ ਦੇ ਸਰੀਰ ਵਿਚਲੀ ਪ੍ਰੋਟੀਨ ਪਿਸ਼ਾਬ ਰਾਹੀਂ ਬਾਹਰ ਨਿਕਲ ਲੱਗ ਪਈ ਸੀ ਅਤੇ ਜਿਸ ਕਰਕੇ ਸਾਰਾ ਸਰੀਰ ਸੁੱਜਣ ਲੱਗ ਪਿਆ। ਗੁਰਦਿਆਂ ਵਿਚੋਂ ਪਿਸ਼ਾਬ ਰਾਹੀਂ ਪ੍ਰੋਟੀਨ ਦੇ ਨਿਕਲਣ ਦੀ ਬਿਮਾਰੀ ਦੇ ਬਾਰੇ ਬੱਚੇ ਗਗਨਪ੍ਰੀਤ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਅਤੇ ਬੱਚੇ ਦਾ ਇਲਾਜ ਆਰੰਭ ਕੀਤਾ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਗੁਰਸਵਰੀਨ ਕੌਰ ਕਾਹਲੋਂ ਨੇ ਛੇ ਦਿਨਾਂ ਵਿਚ ਹੀ ਵਧੀਆ ਇਲਾਜ ਕਰਕੇ ਬੱਚੇ ਗਗਨਪ੍ਰੀਤ ਬਿਲਕੁੱਲ ਤੰਦਰੁਸਤ ਕਰ ਦਿੱਤਾ। ਅੱਜ ਗਗਨਪ੍ਰੀਤ ਆਪਣਾ ਬਚਪਨ ਹੱਸਦੇ ਖੇਡਦੇ ਬਿਤਾ ਰਿਹਾ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਵੰਡ ਰਿਹਾ ਹੈ। ਗਗਨਪ੍ਰੀਤ ਦੇ ਮਾਪਿਆਂ ਨੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਸਟਾਫ਼ ਦਾ ਉਹਨਾਂ ਲਾਡਲੇ ਗਗਨਪ੍ਰੀਤ ਦਾ ਵਧੀਆ ਇਲਾਜ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ) ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ ਅਤੇ ਬੱਚਿਆਂ ਦੇ ਇਲਾਜ ਲਈ ਆਧੁਨਿਕ ਮਸ਼ੀਨਾਂ ਅਤੇ ਵਧੀਆ ਪ੍ਰਬੰਧ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ) ਜਾਣਕਾਰੀ ਦਿੰਦੇ ਹੋਏ। ਇਨਸੈੱਟ ਵਿਚ : ਬੱਚੇ ਗਗਨਪ੍ਰੀਤ ਦੀ ਬਿਮਾਰੀ ਵੇਲੇ ਦੀ ਤਸਵੀਰ ਅਤੇ ਤੰਦਰੁਸਤ ਹੋਣ ਤੋਂ ਬਾਦ ਦੀ ਹੱਸਦੇ ਖੇਡਦੇ ਗਗਨਪ੍ਰੀਤ ਦੀ ਤਸਵੀਰ
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ) ਜਾਣਕਾਰੀ ਦਿੰਦੇ ਹੋਏ। ਇਨਸੈੱਟ ਵਿਚ : ਬੱਚੇ ਗਗਨਪ੍ਰੀਤ ਦੀ ਬਿਮਾਰੀ ਵੇਲੇ ਦੀ ਤਸਵੀਰ ਅਤੇ ਤੰਦਰੁਸਤ ਹੋਣ ਤੋਂ ਬਾਦ ਦੀ ਹੱਸਦੇ ਖੇਡਦੇ ਗਗਨਪ੍ਰੀਤ ਦੀ ਤਸਵੀਰ