ਨਵਾਂਸ਼ਹਿਰ 11 ਅਪ੍ਰੈਲ 2020 (ਵਿਸ਼ੇਸ਼ ਪ੍ਰਤੀਨਿਧੀ) ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ (ਸਬੰਧਿਤ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ)ਦੀ ਅਹਿਮ ਮੀਟਿੰਗ ਸ੍ਰੀਮਤੀ ਸ਼ਕੁੰਤਲਾ ਸਰੋਏ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਗਈ। ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਆਏ ਆਗੂਆਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਵਿਸ਼ੇਸ਼ ਰੂਪ ਵਿੱਚ ਕੋਵਿਡ ਵੈਕਸੀਨੇਸ਼ਨ ਕਰਨ ਦੀ ਡਿਊਟੀ ਦੌਰਾਨ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੋਵਿਡ ਵੈਕਸੀਨੇਸ਼ਨ ਦੌਰਾਨ ਬਿਨਾਂ ਇੰਨਸ਼ੈਟਿਵਾਂ ਤੋਂ ਕਰਵਾਏ ਜਾਣ ਵਾਲੇ ਕੰਮਾਂ ਦੇ ਵਿਰੋਧ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਮੀਟਿੰਗ ਵਿੱਚ ਆਗੂਆਂ ਨੇ ਦੋਸ਼ ਲਗਾਇਆ ਕਿ ਕੋਵਿਡ ਵੈਕਸੀਨੇਸ਼ਨ ਦੀਆਂ ਡਿਊਟੀਆਂ ਕਰਕੇ ਵਰਕਰਾਂ ਤੇ ਫੇਸਿਲੀਟੇਟਰਾਂ ਦੇ ਆਪਣੇ ਰੋਜ਼ਮਰ੍ਹਾ ਮਹਿਕਮੇ ਦੇ ਕੰਮ ਹੋ ਨਹੀਂਂਂ ਪਾ ਰਹੇ ਜਿਸ ਕਾਰਨ , ਕੋਵਿਡ ਮਰੀਜ਼ਾਂ ਦੀ ਦੇਖਭਾਲ, ਗਰਭਵਤੀ ਔਰਤ, ਜੱਚਾ ਬੱਚਾ ਦੇਖਭਾਲ, ਟੀ.ਬੀ, ਕੈਂਸਰ ਅਤੇ ਮਹਿਕਮੇ ਦੇ ਹੋਰ ਅਨੇਕਾਂ ਕੰਮ ਸਫ਼ਰ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਜੋ ਇਨਸ਼ੈਟਿਵ ਸਰਕਾਰ ਵੱਲੋਂਂਂ ਤਹਿ ਕੀਤੇ ਗਏ ਉਹ ਪੂਰਨ ਰੂਪ ਵਿੱਚ ਨਹੀ ਮਿਲ ਪਾ ਰਹੇ। ਮਹਿਕਮੇ ਵੱਲੋ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਪਾਸੋਂ ਜ਼ਬਰਦਸਤੀ ਕੋਵਿਡ ਵੈਕਸੀਨੇਸ਼ਨ ਨਾਲ ਸਬੰਧਿਤ ਕੰਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਮਹਿਕਮੇ ਕੋਈ ਵੀ ਪੈਸਾ ਉਨ੍ਹਾਂ ਨੂੰ ਨਹੀ ਮਿਲਦਾ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਵੱਲੋ ਇਸ ਦੇ ਵਿਰੋਧ ਵਿੱਚ 16 ਅਤੇ 17 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਐੱਸ ਐਮ ੳ ਰਾਹੀਂ ਮੰਗ ਪੱਤਰ ਐਮ ਡੀ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ੍ਹ ਨੂੰ ਭੇਜਣ ਤੋਂ ਬਾਅਦ 19 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ 22 ਅਪ੍ਰੈਲ ਨੂੰ ਚੰਡੀਗੜ ਵਿਖੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ ਮਾਸ ਡੈਪੂਟੇਸ਼ਨ ਮਿਲਿਆ ਜਾਵੇਗਾ। ਇਸ ਤੇ ਬਾਅਦ ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨਣ ਵਿੱਚ ਕੋਈ ਦੇਰੀ ਹੁੰਦੀ ਹੈ ਤਾਂ ਕੋਵਿਡ ਵੈਕਸੀਨੇਸ਼ਨ ਦੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਮਾਨ, ਰਜਨੀ ਘਰੇਟਾ, ਅੰਮ੍ਰਿਤਪਾਲ ਕੌਰ,ਬਲਵਿੰਦਰ ਕੌਰ ,ਰਣਜੀਤ ਦੁਲਾਰੀ, ਕੁਲਵਿੰਦਰ ਕੋਰ ,ਪੁਸ਼ਪਿੰਦਰ ਕੌਰ, ਰਜਿੰਦਰਪਾਲ ਕੌਰ, ਡੀ ਐਮ ਐਫ ਦੇ ਆਗੂ ਜਰਮਨਜੀਤ ਸਿੰਘ, ਹਰਿੰਦਰ ਦੁਸਾਂਝ, ਅਮਰਜੀਤ ਸ਼ਾਸ਼ਤਰੀ ਹਾਜ਼ਰ ਸਨ।