ਨਵਾਂਸ਼ਹਿਰ 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਪਿੰਡ ਪਠਲਾਵਾ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੇ ਵਿਸ਼ੇਸ਼ ਉੱਦਮ ਤੇ ਨਗਰ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ ਆਰ ਆਈਜ਼ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਤਕਨੀਕ ਨਾਲ ਬਣਾਈ ਗਈ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਰੀ ਪਾਰਕ ਦਾ ਸੁੱਭ ਆਰੰਭ ਕਾਰਜ 108 ਸੰਤ ਬਾਬਾ ਘਨੱਈਆ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਵੱਲੋ ਅਪਣੇ ਸ਼ੁਭ ਕਰ ਕਮਲਾਂ ਨਾਲ ਉਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨਾਲ ਸੰਸਥਾ ਦੇ ਸੀਨੀਅਰ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ, ਉੱਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਸ੍ਰੀ ਬਲਵੰਤ ਸਿੰਘ ਜਗੈਤ, ਜੱਥੇਦਾਰ ਸਵਰਨਜੀਤ ਸਿੰਘ ਜੀ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ, ਭਾਈ ਚਰਨਜੀਤ ਸਿੰਘ ਜੱਸੋਵਾਲ ਅੰਤ੍ਰਿੰਗ ਕਮੇਟੀ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸਰਦਾਰ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸਰਦਾਰ ਹਰਪਾਲ ਸਿੰਘ ਸਰਪੰਚ ਪਠਲਾਵਾ, ਸੰਸਥਾ ਦੇ ਪ੍ਰਧਾਨ ਸੰਦੀਪ ਗੌੜ ਪੋਸੀ ਆਦਿ ਹਾਜ਼ਰ ਸਨ। ਯਾਦਗਾਰੀ ਪਾਰਕ ਦੇ ਉਦਘਾਟਨ ਮੌਕੇ ਤੇ ਸਰਦਾਰ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸਰਦਾਰ ਹਰਪਾਲ ਸਿੰਘ ਸਰਪੰਚ ਪਠਲਾਵਾ, ਸਾਬਕਾ ਸਰਪੰਚ ਸਰਦਾਰ ਅਵਤਾਰ ਸਿੰਘ, ਜੱਥੇਦਾਰ ਗੁਰਬਖ਼ਸ਼ ਸਿੰਘ ਪਠਲਾਵਾ, ਸਮਾਜ ਸੇਵੀ ਕੁਲਦੀਪ ਸਿੰਘ ਨੇ ਇਸ ਨਵੀ ਬਣੀ 108 ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਰੀ ਪਾਰਕ ਲੋਕ ਅਰਪਣ ਕਰਨ ਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸਮੂੰਹ ਅੱਹੁਦੇਦਾਰਾਂ ਅਤੇ ਮੈਬਰਾਂ ਨੂੰ ਇਸ ਸ਼ੁਭ ਅਰੰਭ ਕਾਰਜ ਤੇ ਬਹੁਤ ਬਹੁਤ ਵਧਾਈ ਦਿੱਤੀ। ਇਸ ਮੌਕੇ ਤੇ ਸੰਸਥਾ ਦੇ ਸਰਪ੍ਰਸਤ ਅਤੇ ਸੀਨੀਅਰ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਵਾਰੀਆ, ਸ੍ਰੀ ਤਰਲੋਚਨ ਸਿੰਘ ਵਾਰੀਆ ਦੀ ਉੱਚੀ ਤੇ ਸੁੱਚੀ ਸੋਚ ਸਦਕਾ ਇਹ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਗਈ ਪਾਰਕ ਦਾ ਕੰਮ ਬਹੁਤ ਜਲਦੀ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ, ਸਰਦਾਰ ਹਰਦੇਵ ਸਿੰਘ ਕਾਹਮਾ, ਭਾਈ ਚਰਨਜੀਤ ਸਿੰਘ ਜੀ ਜੱਸੋਵਾਲ, ਜੱਥੇਦਾਰ ਸਵਰਨਜੀਤ ਸਿੰਘ, ਅਮਰਜੀਤ ਸਿੰਘ ਕਲੇਰਾਂ, ਅਵਤਾਰ ਸਿੰਘ ਆਦਿ ਮੋਹਤਬਰ ਸ਼ਖਸੀਅਤਾਂ ਵੱਲੋ ਏਕ ਨੂਰ ਸਵੈ ਸੇਵੀ ਸੰਸਥਾ ਦੇ ਸੀਨੀਅਰ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਜੀ ਵਾਰੀਆ ਦਾ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਦਾਨੀ ਸੱਜਣਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਾਜਰ ਪਤਵੰਤੇ ਸੱਜਣਾਂ ਵਿੱਚ ਮਾਸਟਰ ਤਰਲੋਚਨ ਸਿੰਘ ਪਠਲਾਵਾ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ , ਸੰਸਥਾ ਦੇ ਪ੍ਰਧਾਨ ਸੰਦੀਪ ਪੋਸੀ, ਚਰਨਜੀਤ ਸ਼ਰਮਾਂ ਪੋਸੀ, ਜਗਤਾਰ ਸਿੰਘ ਪੋਸੀ, ਪਰਮਿੰਦਰ ਰਾਣਾ ਪੋਸੀ, ਬਲਵੀਰ ਸਿੰਘ ਜਗੈਤ, ਡਾਕਟਰ ਪਰਮਿੰਦਰ ਸਿੰਘ ਵਾਰੀਆ, ਸੇਵਾ ਸਿੰਘ, ਹਰਜੀਤ ਸਿੰਘ ਜੀਤਾ, ਬਲਵੀਰ ਸਿੰਘ ਯੂ ਕੇ, ਮਾਸਟਰ ਹਰਮੇਸ਼ ਪਠਲਾਵਾ, ਹਰਜਿੰਦਰ ਸਿੰਘ ਜਿੰਦਾ, ਹਰਮਨ ਸਿੰਘ, ਸੁਖਵਿੰਦਰ ਸਿੰਘ ਪੰਚ, ਸਰਬਜੀਤ ਸਾਬੀ ਪੰਚ, ਸੰਤੋਖ ਸਿੰਘ ਪੰਚ, ਸਪੋਰਟਸ ਕਲੱਬ ਪਠਲਾਵਾ ਦੇ ਪ੍ਰਧਾਨ ਸੰਦੀਪ ਸਿੰਘ ਖੰਨਾ, ਪੱਤਰਕਾਰ ਸੁਰਿੰਦਰ ਕਰਮ, ਜੀ.ਚੰਨੀ ਪਠਲਾਵਾ, ਰਾਜ ਮਜਾਰੀ ਅਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸਮੂੰਹ ਇਸਤਰੀ ਵਿੰਗ ਦੇ ਮੈਂਬਰ ਅਤੇ ਅਹੁਦੇਦਾਰ ਆਦਿ ਹਾਜ਼ਰ ਸਨ। ਇਸ ਸਾਰੇ ਸਮਾਗਮ ਦੀ ਸਟੇਜ ਸੰਚਾਲਨ ਦੀ ਸੇਵਾ ਸੰਸਥਾ ਦੇ ਮੁੱਖ ਬੁਲਾਰੇ ਅਤੇ ਵਿੱਤ ਸਕੱਤਰ ਮਾਸਟਰ ਤਰਸੇਮ ਪਠਲਾਵਾ ਨੇ ਬਾਖੂਬੀ ਨਾਲ ਨਿਭਾਈ ਗਈ।