ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂਵਲੋਂ ਡਾਕਟਰ ਅੰਬੇਡਕਰ ਦੀ ਜਯੰਤੀ ਤੇ ਕਾਨਫਰੰਸ 'ਦਾ ਗ੍ਰੇਟ ਅੰਬੇਡਕਰ 'ਨਾਟਕ ਦੀ ਪੇਸ਼ਕਾਰੀ

 ਨਵਾਂਸ਼ਹਿਰ 14 ਅਪ੍ਰੈਲ (ਬਿਊਰੋ) ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਵਲੋਂ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਜਯੰਤੀ ਮਨਾਈ ਗਈ।ਪਹਿਲਾਂ ਕਾਫਲੇ ਦੇ ਰੂਪ ਵਿਚ ਜਾਕੇ ਮਜਦੂਰ ਆਗੂਆਂ ਨੇ ਡਾਕਟਰ ਅੰਬੇਡਕਰ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾਏ ਗਏਜਿਸ ਉਪਰੰਤ ਕਾਨਫਰੰਸ ਕੀਤੀ ਗਈ।ਇਸ ਕਾਨਫਰੰਸ ਨੂੰ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਜਸਬੀਰ ਦੀਪ, ਗੁਰਦਿਆਲ ਰੱਕੜ,ਮਹਿੰਦਰ ਸਿੰਘ ਖੈਰੜ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ,ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਅੰਬੇਡਕਰ ਨੇ ਉਮਰ ਭਰ ਮਜਦੂਰਾਂ, ਦਲਿਤਾਂ ,ਪਛੜੀਆਂ ਹੋਰ ਸ਼ੋਸ਼ਿਤ ਵਰਗਾਂ ਲਈ ਸੰਘਰਸ਼ ਕੀਤਾ। ਉਹਨਾਂ ਨੂੰ ਪੜ੍ਹਨ, ਜੁੜਨ ਅਤੇ ਸੰਘਰਸ਼ ਕਰਨ ਲਈ ਪ੍ਰੇਰਿਆ।ਸੰਵਿਧਾਨ ਲਿਖਕੇ ਉਹਨਾਂ ਦੇ ਹੱਕਾਂ ਦੀ ਕਾਨੂੰਨੀ ਤੌਰ ਤੇ ਰੱਖਿਆ ਕੀਤੀ। ਅੱਜ ਮੰਨੂੰਵਾਦੀ ਸ਼ਕਤੀਆਂ ਵਲੋਂ ਸੰਵਿਧਾਨ ਦੀ ਰੂਹ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ।ਆਗੂਆਂ ਨੇ ਮਜਦੂਰ ਵਰਗ ਨੂੰ ਆਪਣੇ ਹੱਕਾਂ ਦੀ ਰੱਖਿਆ ਲਈ ਤਿੱਖੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਆਜ਼ਾਦ ਰੰਗਮੰਚ ਚੱਕ ਦੇਸ ਰਾਜ ਭਵਨ ਫਗਵਾੜਾ ਵਲੋਂ ਡਾਕਟਰ ਅੰਬੇਡਕਰ ਦੀ ਜੀਵਨੀ ਅਤੇ ਸੰਘਰਸ਼ ਦੇ ਉੱਤੇ ਬੀਬਾ ਕੁਲਵੰਤ ਦੀ ਨਿਰਦੇਸ਼ਨਾ ਹੇਠ 'ਦ ਗ੍ਰੇਟ ਅੰਬੇਡਕਰ' ਨਾਟਕ ਦਾ ਮੰਚਨ ਕੀਤਾ ਗਿਆ। ਇਨਕਲਾਬੀ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਪਿੰਡ ਉੜਾਪੜ ਦੀ ਸੰਗਤ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਜਗੀਰਾ ਬੈਂਸ, ਹਰੇ ਰਾਮ,ਹਰੀ ਰਾਮ ਰਸੂਲਪੁਰੀ, ਪੁਨੀਤ ਬਛੌੜੀ ਨੇ ਕੀਤੀ।

ਕੈਪਸ਼ਨ:1.ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੁਲਵਿੰਦਰ ਸਿੰਘ ਵੜੈਚ। 2.ਨਾਟਕ ਪੇਸ਼ ਕਰਦੇ ਹੋਏ ਕਲਾਕਾਰ। 3.ਕਾਨਫਰੰਸ ਵਿਚ ਸ਼ਾਮਲ ਲੋਕਾਂ ਦਾ ਇਕੱਠ।