ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ 02 ਦੋਸ਼ੀ 1 ਕਿੱਲੋਗ੍ਰਾਮ ਹੈਰੋਇਨ ਤੇ 4,09,600/- ਰੁਪਏ ਸਮੇਤ ਗ੍ਰਿਫਤਾਰ

ਨਵਾਂਸ਼ਹਿਰ : - 21 ਅਪਰੈਲ (ਬਿਊਰੋ) ਸ਼੍ਰੀਮਤੀ ਅਲਕਾ ਮੀਨਾ IPS, SSP ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿਮ ਤਹਿਤ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਨਾਈਟ ਕਰਫਿਊ ਦੀ ਪਾਲਣਾ ਸਬੰਧੀ ਮਿਤੀ 20/21.04.21 ਦੀ ਦਰਮਿਆਨੀ ਰਾਤ ਨੂੰ ਮੋੜ ਗੇਟ ਬਾ-ਹੱਦ ਰਕਬਾ ਪਿੰਡ ਗੜ੍ਹੀ ਅਜੀਤ ਸਿੰਘ ਰੋਡ ਫਿਲੌਰ-ਉੜਾਪੜ ਨਾਕਾਬੰਦੀ ਦੌਰਾਨ Insp./SHO ਮਲਕੀਤ ਸਿੰਘ ਥਾਣਾ ਔੜ ਸਮੇਤ ਪੁਲਿਸ ਪਾਰਟੀ ਨੇ 02 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 1 ਕਿੱਲੋਗ੍ਰਾਮ ਹੈਰੋਇਨ, ਕਾਰ ਆਲਟੋ ਨੰਬਰੀ PB-32-J-4189 ਅਤੇ ਭਾਰਤੀ ਕਰੰਸੀ 4,09,600/- ਰੁਪਏ (ਚਾਰ ਲੱਖ ਨੌਂ ਹਜਾਰ ਛੇ ਸੋ ਰੁਪਏ) Drug Money ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਮਿਤੀ 20/21.04.21 ਦੀ ਦਰਮਿਆਨੀ ਰਾਤ ਨੂੰ ਜਦੋਂ Insp./SHO ਮਲਕੀਤ ਸਿੰਘ ਥਾਣਾ ਔੜ ਸਮੇਤ ਸ਼ੀ ਸਤਨਾਮ ਸਿੰਘ 68/LR, ASI ਕੁਲਦੀਪ ਸਿੰਘ 559/ਸ਼ਭਸਨ, ASI ਰੂਪ ਲਾਲ 136/ਸ਼ਭਸਨ, Const. ਸੰਦੀਪ ਕੁਮਾਰ 738/ਸ਼ਭਸਨ, Const. ਹਰਪ੍ਰੀਤ ਸਿੰਘ 1023/ਸ਼ਭਸਨ, L/Const. ਸੰਦੀਪ ਕੌਰ 599/ਸ਼ਭਸਨ ਬਾ-ਸਵਾਰੀ ਸਰਕਾਰੀ ਗੱਡੀ ਨੰਬਰੀ PB-32-L-7914 ਸਮੇਤ ਡਰਾਈਵਰ PHG ਅਮਰੀਕ ਸਿੰਘ 27649 ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਨਾਈਟ ਕਰਫਿੳ ੂ ਦੀ ਪਾਲਣਾ ਸਬੰਧੀ ਮੋੜ ਗੇਟ ਪਿੰਡ ਗੜ੍ਹੀ ਅਜੀਤ ਸਿੰਘ ਬਾ-ਹੱਦ ਰਕਬਾ ਪਿੰਡ ਗੜ੍ਹੀ ਅਜੀਤ ਸਿੰਘ ਫਿਲੌਰ-ਉੜਾਪੜ ਤੋਂ ਨਵਾਂਸ਼ਹਿਰ ਮੌਜੂਦ ਸੀ ਤਾਂ ਵਕਤ ਕਰੀਬ 12:15 AM ਦਾ ਹੋਵੇਗਾ, ਤਾਂ ਇੱਕ ਕਾਰ ਫਿਲੌਰ-ਉੜਾਪੜ ਸਾਈਡ ਤੋਂ ਤੇਜ ਰਫਤਾਰ ਆਈ, ਜਿਸ ਨੂੰ Insp./SHO ਮਲਕੀਤ ਸਿੰਘ ਥਾਣਾ ਔੜ ਨੇ ਟਾਰਚ ਦੀ ਲਾਈਟ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਚਾਲਕ ਨੇ ਨਾਕਾ ਪਰ ਕੀਤੀ ਹੋਈ ਬੈਰੀਕੇਟਿੰਗ ਦੇ ਲਾਗੇ ਆ ਕੇ ਯੱਕਦਮ ਬ੍ਰੇਕਾਂ ਮਾਰੀਆਂ ਤੇ ਕਾਰ ਨੂੰ ਤੇਜੀ ਨਾਲ ਪਿੱਛੇ ਨੂੰ ਮੋੜਨ ਲੱਗਾ ਤਾਂ ਕਾਰ ਦਾ ਪਿਛਲਾ ਹਿੱਸਾ ਇੱਕ ਦਰੱਖਤ ਨਾਲ ਟਕਰਾ ਗਿਆ। ਜਿਸ ਤੇ Insp./SHO ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਰ ਨੂੰ ਕਾਬੂ ਕੀਤਾ ਤੇ ਟਾਰਚ ਦੀ ਲਾਈਟ ਨਾਲ ਦੇਖਿਆ ਕਿ ਕਾਰ ਦੀ ਡਰਾਈਵਰ ਸੀਟ ਤੇ ਇੱਕ ਮੌਨਾ ਨੌਜਵਾਨ, ਤੇ ਨਾਲ ਵਾਲੀ ਸੀਟ ਤੇ ਇੱਕ ਹੋਰ ਮੋਨਾ ਨੌਜਵਾਨ ਬੈਠਾ ਸੀ, ਉਕਤ ਦੋਵਾਂ ਵਿਅਕਤੀਆਂ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ਼ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ, ਤਾਂ ਕਾਰ ਚਾਲਕ ਨੇ ਆਪਣਾ ਨਾਮ ਰਣਜੀਤ ਸਿੰਘ ਉਰਫ ਹੈਪੀ ਉਰਫ ਰਵੀ ਪੁੱਤਰ ਸੁੱਚਾ ਰਾਮ, ਵਾਸੀ ਮੁਹੱਲਾ ਗੁਰੁੂ ਨਾਨਕ ਨਗਰ ਵਾਰਡ ਨੰਬਰ 10 ਬੰਗਾ ਰੋਡ ਨੇੜੇ ਸਿਨੇਮਾ ਘਰ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਔੜ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਤੇ ਨਾਲ ਦੀ ਫਰੰਟ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਸ਼ਿੰਗਾਰਾ ਰਾਮ ਵਾਸੀ ਔੜ, ਥਾਣਾ ਔੜ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ, ਕਾਰ ਦਾ ਨੰਬਰ ਪੜ੍ਹਨ ਤੇ ਕਾਰ ਮਾਰਕਾ ਆਲਟੋ ਦਾ ਨੰਬਰ PB-32-J-4189 ਦੀਆਂ ਨੰਬਰ ਪਲੇਟਾਂ ਲੱਗੀਆਂ ਸਨ। ਮੌਕੇ ਤੇ ਸ. ਸ਼ਵਿੰਦਰਪਾਲ ਸਿੰਘ, PPS ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆ ਕੇ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਰਣਜੀਤ ਸਿੰਘ ਉਰਫ ਹੈਪੀ ਉਰਫ ਰਵੀ ਪਾਸੋਂ ਕੁੱਲ 800 ਗ੍ਰਾਮ ਹੈਰੋਇਨ ਅਤੇ ਹਰਪ੍ਰੀਤ ਸਿੰਘ ਉਰਫ ਕਾਕਾ ਉਕਤ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਦੇ ਡੈਸ਼ਬੋਰਡ ਵਿੱਚੋਂ ਕਾਰ ਆਲਟੋ ਨੰਬਰੀ PB-32-J-4189 ਦੀ RC ਅਤੇ ਭਾਰਤੀ ਕਰੰਸੀ 4,09,600/- ਰੁਪਏ (ਚਾਰ ਲੱਖ ਨੌਂ ਹਜਾਰ ਛੇ ਸੋ ਰੁਪਏ) ਬਰਾਮਦ ਹੋਏ। ਉਕਤ ਦੋਸ਼ੀਆਨ ਨੇ ਦੌਰਾਨੇ ਪੁੱਛ-ਗਿੱਛ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਇੱਕ ਅਫਰੀਕਨ ਨਾਗਰਿਕ ਪਾਸੋਂ ਲੈ ਕੇ ਆਏ ਹਨ। ਦੋਸ਼ੀਆਂ ਪਾਸੋਂ ਬਰਾਮਦ ਕੀਤੀ ਗਈ ਕਾਰ ਆਲਟੋ ਜਿਸ ਦੀ ਰਜਿਸਟਰੇਸ਼ਨ ਅਨੁਸਾਰ ਇਹ ਕਾਰ ਸੁਰਿੰਦਰ ਕੌਰ ਪਤਨੀ ਸਤਨਾਮ ਰਾਮ ਵਾਸੀ ਪੱਦੀ ਮੱਟ ਵਾਲੀ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ ਤੇ ਹੈ। ਇਸ ਸਬੰਧੀ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਇਹ ਕਾਰ ਉਹਨਾਂ ਨੇ ਸੁਰਿੰਦਰ ਕੌਰ ਪਤਨੀ ਸਤਨਾਮ ਰਾਮ ਵਾਸੀ ਪੱਦੀ ਮੱਟ ਵਾਲੀ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 02 ਲੱਖ ਰੁਪਏ ਵਿੱਚ ਖਰੀਦੀ ਸੀ ਪਰ ਇਸ ਦੀ RC ਉਹਨਾਂ ਨੇ ਆਪਣੇ ਨਾਮ ਤੇ ਨਹੀਂ ਕਰਵਾਈ। ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਦੋਸ਼ੀਆਂ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- ਰਣਜੀਤ ਸਿੰਘ ਉਰਫ ਹੈਪੀ ਉਰਫ ਰਵੀ ਪੁੱਤਰ ਸੁੱਚਾ ਰਾਮ, ਵਾਸੀ ਮੁਹੱਲਾ ਗੁਰੁੂ ਨਾਨਕ ਨਗਰ ਵਾਰਡ ਨੰਬਰ 10 ਬੰਗਾ ਰੋਡ ਨੇੜੇ ਸਿਨੇਮਾ ਘਰ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੇ ਖਿਲਾਫ ਦਰਜ ਮੁਕੱਦਮੇ :- 1. ਮੁਕੱਦਮਾ ਨੰਬਰ 64 ਮਿਤੀ 16-12-2016 ਅ:ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਪੋਜੇਵਾਲ, 2. ਮੁਕੱਦਮਾ ਨੰਬਰ 151 ਮਿਤੀ 21-07-2018 ਅ:ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਗੜ੍ਹਸੰਕਰ, 3. ਮੁਕੱਦਮਾ ਨੰਬਰ 104 ਮਿਤੀ 18-10-2019 ਅ:ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਲਾਬੜਾ ਜਿਲ੍ਹਾ ਜਲੰਧਰ ਦਿਹਾਤੀ  ਹਨ ਅਤੇ ਹਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਸ਼ਿੰਗਾਰਾ ਰਾਮ ਵਾਸੀ ਔੜ, ਥਾਣਾ ਔੜ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਲਾਫ ਥਾਣਾ ਦੇ ਰਿਕਾਰਡ ਪੜਤਾਲ ਤੋ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਹੋਣਾ ਨਹੀ ਪਾਇਆ ਗਿਆ ਹੈ।