ਸਰਵੇ ਰਿਪੋਰਟ ਦੇ ਅਧਾਰ 'ਤੇ 7 ਅਣਅਧਿਕਾਰਤ ਕਲੋਨੀਆਂ ਦੇ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਲਿਖਿਆ-ਸੁਰਭੀ ਮਲਿਕ
ਪਟਿਆਲਾ, 10 ਅਪ੍ਰੈਲ:ਪਟਿਆਲਾ ਸ਼ਹਿਰ ਵਿੱਚ ਕੱਟੀਆਂ ਜਾ ਰਹੀਆਂ ਅਣ-ਅਧਿਕਾਰਤ ਕਲੋਨੀਆਂ ਸਬੰਧੀ ਪੀ.ਡੀ.ਏ, ਪਟਿਆਲਾ ਵਿਖੇ ਪ੍ਰਾਪਤ ਸ਼ਿਕਾਇਤਾਂ ਦੇ ਅਧਾਰ 'ਤੇ ਪੀ.ਡੀ.ਏ. ਵੱਲੋਂ ਕੀਤੇ ਸਰਵੇ ਦੇ ਅਧਾਰ 'ਤੇ ਪੀ.ਆਰ.ਟੀ.ਪੀ.ਡੀ. ਐਕਟ 1995 ਤਹਿਤ ਨੋਟਿਸ ਜਾਰੀ ਕਰਨ ਤੋਂ 30 ਦਿਨਾਂ ਦਾ ਸਮਾਂ ਖ਼ਤਮ ਹੋਣ ਉਪਰੰਤ ਪੀ.ਡੀ.ਏ. ਵੱਲੋਂ ਅਣ ਅਧਿਕਾਰਤ ਕਲੋਨੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਡੀ.ਏ. ਪਟਿਆਲਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਪੀ.ਡੀ.ਏ. ਪਟਿਆਲਾ ਵੱਲੋਂ 13 ਅਣ ਅਧਿਕਾਰਤ ਕਲੋਨੀਆਂ ਨੂੰ ਪੰਜਾਬ ਰਿਜ਼ਨਲ ਟਾਊਨ ਪਲੈਨਿੰਗ ਅਤੇ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ 87/88 ਤਹਿਤ ਨੋਟਿਸ ਜਾਰੀ ਕੀਤੇ ਗਏ ਸਨ। ਅਣ ਅਧਿਕਾਰਤ ਕਲੋਨੀਆਂ ਵਿੱਰੁਧ ਰੈਗੂਲਰਾਈਜ਼ੇਸ਼ਨ ਪਾਲਿਸੀ 18-10-2018 ਦੇ ਉਪਬੰਧਾਂ ਤਹਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ. ਸ੍ਰੀਮਤੀ ਸੁਰਭੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 5 ਕਲੋਨੀਆਂ ਨੇ ਪੀ.ਡੀ.ਏ. ਦਫ਼ਤਰ ਵਿਖੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ, ਜਿਨ੍ਹਾਂ ਦੀ ਘੋਖ ਕੀਤੀ ਜਾ ਰਹੀ ਹੈ। ਜਦਕਿ ਇੱਕ ਕਲੋਨੀ ਸਥਾਨਕ ਸਰਕਾਰਾਂ ਦੀ ਹਦੂਦ ਅੰਦਰ ਆ ਗਈ ਹੈ ਅਤੇ ਅਜਿਹੀਆਂ 7 ਕਲੋਨੀਆਂ ਦੇ ਮਾਲਕਾਂ ਵਿਰੁੱਧ ਨਿਯਮਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿਪੁਡਾ ਨਿਯਮਾਂ ਮੁਤਾਬਕ ਅਣਅਧਿਕਾਰਤ ਕਲੋਨੀਆਂ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧਤਾ ਪੂਰੀ ਨਿਰਪੱਖਤਾ ਨਾਲ ਨਿਭਾ ਰਿਹਾ ਹੈ।