ਜ਼ਿਲੇ ਵਿਚ 23, 27 ਅਤੇ 29 ਅਪ੍ਰੈਲ ਨੂੰ ਲੱਗਣਗੇ ਮੈਗਾ ਰੋਜ਼ਗਾਰ ਮੇਲੇ

ਚਾਹਵਾਨ ਪ੍ਰਾਰਥੀ ਆਪਣੇ ਆਪ ਨੂੰ 18 ਅਪ੍ਰੈਲ ਤੱਕ ਪੋਰਟਲ 'ਤੇ 'ਜੌਬ ਸੀਕਰਸ' ਵਜੋਂ ਕਰਨ ਰਜਿਸਟਰ
ਨਵਾਂਸ਼ਹਿਰ, 10 ਅਪ੍ਰੈਲ : -ਪੰਜਾਬ ਸਰਕਾਰ ਦੇ 'ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸਨ' ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਜ਼ਿਲੇ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਮੈਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਪਹਿਲਾ ਰੋਜ਼ਗਾਰ ਮੇਲਾ 23 ਅਪ੍ਰੈਲ ਨੂੰ ਆਈ. ਟੀ. ਆਈ (ਲੜਕੇ) ਨਵਾਂਸ਼ਹਿਰ, ਦੂਜਾ ਰੋਜ਼ਗਾਰ ਮੇਲਾ 27 ਅਪ੍ਰੈਲ ਨੂੰ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਰੈਲਮਾਜਰਾ (ਬਲਾਚੌਰ) ਤੀਸਰਾ ਰੋਜ਼ਗਾਰ ਮੇਲਾ 29 ਅਪ੍ਰੈਲ ਨੂੰ ਕੇ. ਸੀ ਗਰੁੱਪ ਆਫ਼ ਇੰਸਟੀਚਿਊਸ਼ਨਸ ਨਵਾਂਸ਼ਹਿਰ ਵਿਖੇ ਲੱਗੇਗਾ। ਉਨਾਂ ਕਿਹਾ ਕਿ ਇਨਾਂ ਮੇਲਿਆਂ ਵਿਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਆਪਣੇ ਆਪ ਨੂੰ 18 ਅਪ੍ਰੈਲ 2021 ਤੱਕ www.pgrkam.com ਪੋਰਟਲ 'ਤੇ 'ਜੌਬ ਸੀਕਰਸ' ਵਜੋਂ ਰਜਿਸਟਰ ਕਰ ਸਕਦੇ ਹਨ। ਕੈਰੀਅਰ ਕਾਊਂਸਲਰ ਹਰਮਨਦੀਪ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਪ੍ਰਾਰਥੀਆਂ ਵੱਲੋਂ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਅਤੇ ਪ੍ਰਾਰਥੀਆਂ ਦਾ ਯੋਗਤਾ ਸਰਟੀਫਿਕੇਟ ਵੀ ਨਾਲ ਲਿਆਉਣਾ ਵੀ ਜ਼ਰੂਰੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਪ੍ਰਾਰਥੀ ਕੰਮਕਾਜ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਨਵਾਂਸ਼ਹਿਰ ਵਿਖੇ ਆ ਸਕਦੇ ਹਨ ਜਾਂ ਬਿਊਰੋ ਦੇ ਹੈਲਪਲਾਈਨ ਨੰਬਰ 88727-59915 ਉੱਤੇ ਸੰਪਰਕ ਕਰ ਸਕਦੇ ਹਨ। 
ਫੋਟੋ :-ਰੁਪਿੰਦਰ ਕੌਰ, ਜ਼ਿਲਾ ਰੋਜ਼ਗਾਰ ਅਫ਼ਸਰ।