ਬੰਗਾ 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਦੇ ਪ੍ਰਸਿੱਧ ਪਿੰਡ ਪਠਲਾਵਾ ਵਿਖੇ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਤੇ ਐਨ ਆਰ ਆਈ ਦੇ ਸਹਿਯੋਗ ਨਾਲ ਬਨਾਈ ਗਈ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਦਾ ਉਦਘਾਟਨ ਸੰਤ ਬਾਬਾ ਘਨੱਯਾ ਸਿੰਘ ਜੀ ਦੇ ਗੁਰਦੁਆਰਾ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵਾ ਮਿਤੀ 18 ਅਪ੍ਰੈਲ ਦਿਨ ਐਤਵਾਰ ਨੂੰ ਅਪਣੇ ਸ਼ੁਭ ਕਰ ਕਮਲਾਂ ਨਾਲ ਕਰਨਗੇ , ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ ਤੇ ਸ. ਤਰਲੋਚਨ ਸਿੰਘ ਵਾਰੀਆ ਨੇ ਸਾਂਝੇ ਤੌਰ ਤੇ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਜੋ ਆਧੁਨਿਕ ਪਾਰਕ ਤਿਆਰ ਕੀਤੀ ਗਈ ਹੈ, ਜਿਸ ਵਿਚ ਓਪਨ ਜਿੰਮ, ਪੁਰਾਤਨ ਖੂਹੀ, ਬੱਚਿਆਂ ਵਾਸਤੇ ਝੂਲੇ, ਸਿੱਖ ਇਤਿਹਾਸ ਦੇ ਨਾਲ ਸਬੰਧਤ ਚਿਤਰਕਾਰੀ ਦੀਆਂ ਤਸਵੀਰਾਂ, ਲਾਈਟਾਂ ਵਾਲੇ ਫੁਵਾਰਾ, ਪੱਕੀ ਚੋਪੜੀ, ਗਜੀਬੋ, ਪਾਰਕ ਵਿੱਚ ਖਿੱਚ ਦਾ ਕੇਂਦਰ ਹੋਣਗੇ, ਇਸ ਮੌਕੇ ਮਾਸਟਰ ਤਰਸੇਮ ਪਠਲਾਵਾ, ਤਰਲੋਚਨ ਸਿੰਘ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ, ਬਲਵੀਰ ਸਿੰਘ ਜਗੈਤ, ਬਲਵੰਤ ਸਿੰਘ, ਸੇਵਾ ਸਿੰਘ, ਹਰਜੀਤ ਸਿੰਘ ਜੀਤਾ, ਅਮਰੀਕ ਸਿੰਘ ,ਬਲਵੀਰ ਸਿੰਘ ਜੂ ਕੇ, ਮਾਸਟਰ ਹਰਮੇਸ਼ ਪਠਲਾਵਾ ,ਹਰਜਿੰਦਰ ਸਿੰਘ ਜਿੰਦਾ, ਹਰਮਨ ਸਿੰਘ, ਆਦਿ ਹਾਜ਼ਰ ਸਨ,
ਫੋਟੋ ਕੈਪਸ਼ਨ:- ਅਧੁਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਦਾ ਦ੍ਰਿਸ਼