ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਕਰਕੇ ਪੁੰਨੂੰ ਮਜਾਰਾ ਵਿਚ ਖੁੱਲ੍ਹਣ ਨਾ ਦਿੱਤਾ ਸ਼ਰਾਬ ਦਾ ਠੇਕਾ

ਨਵਾਂਸ਼ਹਿਰ 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਅੱਜ ਪਿੰਡ ਪੁੰਨੂੰ ਮਜਾਰਾ ਦੇ ਲੋਕਾਂ ਨੇ
ਵਿਰੋਧ ਕਰਕੇ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਖੁੱਲ੍ਹਣ ਤੋਂ ਰੋਕ ਦਿੱਤਾ।ਅੱਜ ਸਵੇਰੇ ਹੀ
ਪਿੰਡ ਵਾਸੀਆਂ ਨੇ ਇਕੱਠੇ ਹੋਕੇ ਉਸ ਇਮਾਰਤ ਅੱਗੇ ਧਰਨਾ ਮਾਰ ਦਿੱਤਾ ਜਿੱਥੇ ਇਹ ਠੇਕਾ
ਖੁੱਲ੍ਹਣਾ ਸੀ।ਇਸ ਧਰਨੇ ਵਿਚ ਔਰਤਾਂ ਵੀ ਕਾਫੀ ਗਿਣਤੀ ਵਿਚ ਸ਼ਾਮਲ ਸਨ।ਜਿਸਦੀ ਅਗਵਾਈ
ਪੇਂਡੂ ਮਜਦੂਰ ਯੂਨੀਅਨ ਨੇ ਕੀਤੀ। ਪਿੰਡ ਦੇ ਸਰਪੰਚ ਅਵਤਾਰ ਸਿੰਘ ਦਾ ਕਹਿਣਾ ਹੈ ਕਿ
ਸਾਰਾ ਪਿੰਡ ਅਬਾਦੀ ਵਿਚ ਠੇਕਾ ਖੁੱਲ੍ਹਣ ਦੇ ਵਿਰੁੱਧ ਹੈ ਸ਼ਹਿਰ ਨੂੰ ਜਾਣ ਲਈ ਇਹ ਹੀ
ਮੁੱਖ ਸੜ੍ਹਕ ਹੈ ਜਿੱਥੋਂ ਔਰਤਾਂ ਵੀ ਲੰਘਕੇ ਸ਼ਹਿਰ ਨੂੰ ਜਾਂਦੀਆਂ ਹਨ। ਪੇਂਡੂ ਮਜਦੂਰ
ਯੂਨੀਅਨ ਇਲਾਕਾ ਨਵਾਂਸ਼ਹਿਰ ਦੇ ਆਗੂ ਸੁਰਿੰਦਰ ਮੀਰਪੁਰੀ, ਮੋਹਨ ਲਾਲ ਪੁੰਨੂੰ ਮਜਾਰਾ
,ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਚੰਦ,
ਨੰਬਰਦਾਰ ਜਗੀਰ ਸਿੰਘ, ਗੁਰਮੇਲ ਸਿੰਘ, ਸਰਬਜੀਤ ਸਿੰਘ ਚੀਮਾ, ਸਿਮਰਤਪਾਲ ਸਿੰਘ,
ਕਮਲਜੀਤ ਕੌਰ, ਕ੍ਰਿਸ਼ਨਾ ਦੇਵੀ, ਸੁਨੀਤਾ ਰਾਣੀ, ਬਲਵੀਰ ਕੌਰ ਨੇ ਕਿਹਾ ਕਿ ਉਹ ਘਰਾਂ
ਕੋਲ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਗੇ ਅਤੇ ਇਸਦੇ ਵਿਰੁੱਧ ਤਿੱਖਾ ਸੰਘਰਸ਼ ਕਰਨਗੇ।